ਦਵਿੰਦਰ ਪਾਲ ਸਿੰਘ ਭੁੱਲਰ ਜੇਲ 'ਚ ਹੀ ਰਹਿਣਗੇ, ਸੁਪਰੀਮ ਕੋਰਟ ਨੇ ਕੇਂਦਰ ਦੇ ਫੈਸਲੇ 'ਤੇ ਰੋਕ ਲਗਾਈ

ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਰੋਕ ਲੱਗ ਗਈ ਹੈ। ਐੱਮ ਐੱਸ ਬਿੱਟਾ ਦੀ ਪਟੀਸ਼ਨ ਤੇ ਸੁਪੀਰਮ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ। 

Davinder Pal Singh Bhullar will remain in jail

  • Share this:
ਪੰਕਜ ਕਪਾਹੀ

ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਰੋਕ ਲੱਗ ਗਈ ਹੈ। ਐੱਮ ਐੱਸ ਬਿੱਟਾ ਦੀ ਪਟੀਸ਼ਨ ਤੇ ਸੁਪੀਰਮ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ।
ਕੇਂਦਰ ਸਰਕਾਰ ਦੇ ਦਵਿੰਦਰਪਾਲ ਸਿੰਘ ਭੁੱਲਰ ਦੇ ਰਿਹਾਅ ਕਰਨ ਦੇ ਫੈਸਲੇ ਖਿਲਾਫ MS ਬਿੱਟਾ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ , ਬਿੱਟਾ ਦੀ ਪਟੀਸ਼ਨ  ਦੇ ਆਧਾਰ ਤੇ ਸਟੇਅ ਲਾਈ ਗਈ ਹੈ। ਬਿੱਟਾ ਦੇ ਵਕੀਲ ਮੁਰਾਰੀ ਕੁਮਾਰ ਨੇ news 18 ਨਾਲ ਗੱਲਬਾਤ ਦੌਰਾਨ ਦਸਿਆ ਕੀ MS ਬਿੱਟਾ ਵਲੋਂ ਸੁਪ੍ਰੀਮ ਕੋਰਟ ਚ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਭੁੱਲਰ ਨੂੰ ਰਿਹਾ ਨਾ ਕੀਤਾ ਜਾਵੇ ਅਤੇ ਦਵਿੰਦਰਪਾਲ ਸਿੰਘ ਨੂੰ ਦਿੱਲੀ ਜੇਲ ਚ ਸ਼ਿਫਟ ਕੀਤਾ ਜਾਵੇ , ਬਿੱਟਾ ਦੇ ਵਕੀਲ ਵਲੋਂ ਕਿਹਾ ਗਿਆ ਕਿ ਭੁੱਲਰ ਦੀ ਮਾਨਸਿਕ ਹਾਲਤ ਠੀਕ ਹੈ ਅਤੇ ਉਸਨੇ ਜਾਣ ਬੁਝ ਕੇ ਮਾਨਸਿਕ ਹਾਲਤ ਠੀਕ ਨਾ ਹੋਣ ਦਾ ਦਾਅਵਾ ਕੀਤਾ ਸੀ।
ਇਸ ਮੁਤੱਲਕ ਕੋਰਟ ਵਲੋਂ ਬਿੱਟਾ ਦੀ ਰਿਹਾਈ ਤੇ ਸਟੇਅ ਲਗਾ ਦਿਤੀ ਗਈ ਹੈ ਉਥੇ ਹੀ ਕੇਂਦਰ ਸਰਕਾਰ, ਦਿੱਲੀ ਪੁਲਿਸ, ਦਿੱਲੀ ਸਰਕਾਰ, ਪੰਜਾਬ ਸਰਕਾਰ , ਭੁੱਲਰ ਨੂੰ ਨੋਟਿਸ ਭੇਜਿਆ ਹੈ, ਮਾਮਲੇ ਦੀ ਅਗਲੀ ਸੁਣਵਾਈ ਫਰਵਰੀ 'ਚ ਹੋਵੇਗੀ
ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਰਿਹਾਈ ਕਰਨ ਦਾ ਫੈਸਲਾ ਲਿਆ ਗਿਆ ਸੀ। ਪਰ ਸਾਲ 2014 ’ਚ ਦਵਿੰਦਰਪਾਲ ਭੁੱਲਰ ਦੀ ਫਾਂਸੀ ਦੀ ਸਜਾ ਨੂੰ ਤਬਦੀਲ ਕੀਤਾ ਗਿਆ ਸੀ। ਜਿਕਰ-ਏ-ਖਾਸ ਹੈ ਕਿ ਦਵਿੰਦਰਪਾਲ ਭੁੱਲਰ ਕਾਰ ਬੰਬ ਧਮਾਕੇ ਮਾਮਲੇ ’ਚ ਦੋਸ਼ੀ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਈਆਂ ਦੀ ਸਜ਼ਾ ਤਬਦੀਲ ਕਰਨ ਦਾ ਐਲਾਨ ਕੀਤਾ ਸੀ

Published by:Ashish Sharma
First published: