ਗੁਰਦੀਪ ਸਿੰਘ
ਜੀ ਟੀ ਰੋਡ ਖੰਨਾ ਨੇੜੇ ਸ਼ਨੀ ਮੰਦਰ ਨੇੜੇ ਅੱਜ ਇੱਕ ਬੱਸ ਵਾਲਾ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਸੁੱਟ ਕੇ ਚਲਾ ਗਿਆ। ਜਾਣਕਾਰੀ ਮੁਤਾਬਿਕ ਬੱਸ ਵਿਚੋੋਂ ਦੋ ਹੋਰ ਵਿਅਕਤੀ ਵੀ ਉੱਤਰੇ ਸਨ, ਜਿੰਨਾ ਨੇ ਲਾਸ਼ ਨੂੰ ਸੜਕ ਦੇ ਕਿਨਾਰੇ ਰੱਖ ਦਿੱਤਾ ਤੇ ਆਪ ਆਟੋ 'ਚ ਬੈਠ ਕੇ ਅੱਗ ਚਲੇ ਗਏ।
ਘਟਨਾ ਦੀ ਸੂਚਨਾ ਮਿਲਦੀਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਿਕ ਦੁਪਹਿਰ 2 ਵਜੇ ਦੇ ਕਰੀਬ ਇੱਕ ਨਿੱਜੀ ਬੱਸ ਸ਼ਨੀ ਦੇਵ ਮੰਦਰ ਦੇ ਨਜ਼ਦੀਕ ਜੀਟੀ ਰੋਡ 'ਤੇ ਰੁਕੀ। ਬੱਸ 'ਚੋਂ ਇੱਕ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ 'ਚ ਥੱਲੇ ਸੁੱਟਿਆ ਗਿਆ ਤੇ ਦੋ ਹੋਰ ਵਿਅਕਤੀ ਵੀ ਬੱਸ 'ਚੋਂ ਉੱਤਰੇ, ਜਿੰਨਾ 'ਚ ਇੱਕ ਔਰਤ ਦੱਸੀ ਜਾਂਦੀ ਹੈ। ਉਕਤ ਦੋਵੇਂ ਔਰਤ ਤੇ ਆਦਮੀ ਵੱਲੋਂ ਬੇਹੋਸ਼ ਵਿਅਕਤੀ ਨੂੰ ਸੜਕ ਦੇ ਕਿਨਾਰੇ ਕਰ ਦਿੱਤਾ ਤੇ ਆਪ ਇੱਕ ਆਟੋ 'ਚ ਚੜ ਕੇ ਅੱਗੇ ਲੰਘ ਗਏ।
ਜਦੋਂ ਆਸ-ਪਾਸ ਦੇ ਲੋਕਾਂ ਨੇ ਦੇਖਿਆ ਤਾਂ ਸੜਕ ਕਿਨਾਰੇ ਪਿਆ ਮਿਰਤਕ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ 'ਤੇ ਥਾਣਾ ਸਿਟੀ -1 ਦੇ ਐੱਸਐੱਚਓ ਕੁਲਜਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਜਿੰਨਾ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈਆਂ।
ਐੱਸਐੱਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਮਿਰਤਕ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ ਹੈ। ਉਸ ਦੀ ਪਛਾਣ ਲਈ ਉਸ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਵਿਅਕਤੀ ਦੀ ਲਾਸ਼ ਇੱਥੇ ਕਿਵੇਂ ਆਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।