ਭਵਾਨੀਗੜ੍ਹ : 23 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ

News18 Punjabi | News18 Punjab
Updated: February 9, 2021, 8:57 PM IST
share image
ਭਵਾਨੀਗੜ੍ਹ : 23 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ
ਮ੍ਰਿਤਕ ਦੀ ਫਾਇਲ ਫੋਟੋ

  • Share this:
  • Facebook share img
  • Twitter share img
  • Linkedin share img
RAJIV SHARMA

ਬੀਤੇ ਦਿਨੀ ਨੇੜਲੇ ਪਿੰਡ ਨਾਗਰਾ ਵਿਖੇ ਇੱਕ ਖੇਤ ਵਾਲੀ ਮੋਟਰ ਦੇ ਕਮਰੇ ਵਿੱਚ ਨੌਜਵਾਨ ਦੀ ਲਾਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਨੇ ਦੋ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਪਿੰਡ ਨਾਗਰੇ ਦਾ ਨੌਜਵਾਨ ਜਸਨਦੀਪ ਸਿੰਘ ਉਮਰ ਕਰੀਬ 23 ਸਾਲ ਜੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਕਾਲਜ ਵਿੱਚ ਬੀ ਟੈਕ ਦਾ ਚੌਥੇ ਸਾਲ ਦਾ ਵਿਦਿਆਰਥੀ ਸੀ।

ਮ੍ਰਿਤਕ ਦੇ ਪਿਤਾ ਨੇ ਪੁਲਿਸ ਕੋਲ ਲਿਖਾਏ ਬਿਆਨਾਂ ਅਨੁਸਾਰ ਕਿ 7 ਫ਼ਰਵਰੀ ਨੂੰ ਉਸ ਦਾ ਲੜਕਾ ਕਾਲਜ ਦੀ ਫ਼ੀਸ ਭਰਨ ਲਈ ਘਰੋਂ 20 ਹਜ਼ਾਰ ਰੁਪਏ ਲੈ ਕੇ ਗਿਆ ਸੀ ਤੇ ਬੀਤੀ ਕੱਲ ਉਸ ਨੂੰ ਸੂਚਨਾਂ ਮਿਲੀ ਕਿ ਪਿੰਡ ਦੇ ਇੱਕ ਵਿਅਕਤੀ ਜੱਗਸੀਰ ਸਿੰਘ ਦੀ ਖੇਤ ਵਾਲੀ ਮੋਟਰ ’ਤੇ ਉਸ ਦੇ ਲੜਕੇ ਦੀ ਲਾਸ਼ ਪਈ ਹੈ। ਉਨ੍ਹਾਂ ਦੱਸਿਆ ਕਿ  ਰੋਹਿਤ ਵਾਸੀ ਜਾਲਾਲੜ੍ਹੀ ਜ਼ਿਲ੍ਹਾ ਹਮੀਰਪੁਰ ਹਿਮਾਚਲ ਪ੍ਰੇਦਸ਼ ਇਸ ਨਾਲ ਇਸ ਨਾਲ ਕਾਲਜ ’ਚ ਪੜ੍ਹਣ ਕਾਰਨ ਇਸ ਦਾ ਦੋਸਤ ਸੀ ਤੇ ਇਸ ਦਾ ਪਿੰਡ ਵਾਲਾ ਦੋਸਤ ਜੱਗਸੀਰ ਸਿੰਘ ਵੀ ਇਨ੍ਹਾਂ ਨਾਲ ਰਹਿੰਦਾ ਸੀ। ਉਸ ਦੇ ਪਿਤਾ ਦੇ ਅਨੁਸਾਰ ਕਿ ਉਸ ਦੇ ਲੜਕੇ ਨੂੰ ਉਸ ਦੇ ਦੋਸਤਾਂ ਨੇ ਕੋਈ ਗਲਤ ਚੀਜ਼ ਖਵਾ ਜਾ ਫ਼ਿਰ ਕੋਈ ਨਸ਼ਾ ਵਗੈਰਾ ਦੇਣ ਨਾਲ ਹੀ ਉਸ ਦੀ ਮੌਤ ਹੋਈ ਹੈ।ਪਿਤਾ ਅਤੇ ਪਿੰਡ ਵਾਸੀਆ ਅਨੁਸਾਰ ਕਿ ਉਸ ਦਾ ਲੜਕਾ ਕੋਈ ਵੀ ਨਸ਼ਾ ਵਗੈਰਾ ਨਹੀਂ ਕਰਦਾ ਸੀ। ਥਾਣਾ ਮੁੱਖੀ ਨੇ ਦੱਸਿਆ ਕਿ ਇਸ ਦੀ ਪੂਰੀ ਸਚਾਈ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮੌਤ ਹੋਣ ਦਾ ਅਸਲ ਕੀ ਕਾਰਨ ਹੈ। 
Published by: Ashish Sharma
First published: February 9, 2021, 8:33 PM IST
ਹੋਰ ਪੜ੍ਹੋ
ਅਗਲੀ ਖ਼ਬਰ