ਹਰਿਆਣਾ (Haryana) ਦੇ ਮੁੱਖ ਮੰਤਰੀ (Chief Minister) ਮਨੋਹਰ ਲਾਲ (Manohar Lal Khattar) ਦਾ ਜਾਅਲੀ ਡੈੱਥ ਸਰਟੀਫਿਕੇਟ (Death Certificate), ਸ਼ਰਾਰਤੀ ਤੱਤਾਂ ਨੇ ਚੋਣ ਕਮਿਸ਼ਨ ਦੀ Website 'ਤੇ ਅਪਲੋਡ ਕੀਤਾ। ਹਰਿਆਣਾ ਤੋਂ ਯੂਪੀ (UP) ਤੱਕ ਮਚੀ ਖਲਬਲੀ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਟੀਫਿਕੇਟ ਯੂਪੀ ਦੇ ਸ਼ਾਹਗੰਜ ਤੋਂ ਜਾਰੀ ਹੋਇਆ ਦਿਖਾਇਆ ਗਿਆ, ਪਰ ਸ਼ਾਹਗੰਜ ਪ੍ਰਾਇਮਰੀ ਹੈਲਥ ਸੈਂਟਰ(PHC) ਤੋਂ ਲੰਮੇ ਸਮੇਂ ਤੋਂ ਕੋਈ ਸਰਟੀਫਿਕੇਟ ਜਾਰੀ ਨਹੀਂ ਹੋਇਆ।ਵੈੱਬਸਾਈਟ 'ਤੇ ਅੱਪਲੋਡ ਕੀਤਾ ਗਿਆ ਸਰਟੀਫਿਕੇਟ 2 ਫਰਵਰੀ, 2023 ਨੂੰ ਮਨੋਹਰ ਲਾਲ ਖੱਟਰ ਪੁੱਤਰ ਹਰਬੰਸ਼ ਲਾਲ ਦੇ ਨਾਂ 'ਤੇ ਜਾਰੀ ਕੀਤਾ ਗਿਆ ਹੈ। ਇਸ ਵਿੱਚ ਮੌਤ 5 ਮਈ, 2022 ਨੂੰ ਦਰਜ ਕੀਤੀ ਗਈ ਹੈ। ਐਡਰੈੱਸ ਵੀ ਹਰਿਆਣਾ ਦੇ ਮੁੱਖ ਮੰਤਰੀ ਦਾ ਹੀ ਹੈ। ਹੋਰ ਜਾਣਕਾਰੀ ਲਈ ਵੇਖੋ ਵੀਡੀਓ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chief Minister, Death, Fake certificates, Haryana