Home /News /punjab /

ਡਿਊਟੀ ਉਤੇ ਜਾ ਰਹੇ ਅਧਿਆਪਕਾਂ ਦੀ ਗੱਡੀ ਬੱਸ ਨਾਲ ਟਕਰਾਈ, 4 ਮੌਤਾਂ

ਡਿਊਟੀ ਉਤੇ ਜਾ ਰਹੇ ਅਧਿਆਪਕਾਂ ਦੀ ਗੱਡੀ ਬੱਸ ਨਾਲ ਟਕਰਾਈ, 4 ਮੌਤਾਂ

ਸੜਕ ਹਾਦਸੇ ਵਿਚ ਸਰਕਾਰੀ ਸਕੂਲ ਦੇ 4 ਅਧਿਆਪਕਾਂ ਦੀ ਮੌਤ

ਸੜਕ ਹਾਦਸੇ ਵਿਚ ਸਰਕਾਰੀ ਸਕੂਲ ਦੇ 4 ਅਧਿਆਪਕਾਂ ਦੀ ਮੌਤ

ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ਉਤੇ ਖਾਈ ਫੇਮੇ ਦੀ ਵਿਚ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਟਰੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਦਰਮਿਆਨ ਹੋਈ ਟੱਕਰ ਵਿਚ 4 ਅਧਿਆਪਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹੋ ਗਏ।

  • Share this:

ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ਉਤੇ ਖਾਈ ਫੇਮੇ ਦੀ ਵਿਚ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਟਰੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਦਰਮਿਆਨ ਹੋਈ ਟੱਕਰ ਵਿਚ 4 ਅਧਿਆਪਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਫਾਜ਼ਿਲਕਾ ਵਾਲੇ ਪਾਸਿਓਂ ਆ ਰਹੇ ਸਨ।

ਇਹ ਅਧਿਆਪਕ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਡਿਊਟੀ ਦੇਣ ਜਾ ਰਹੇ ਸਨ। ਜ਼ਖ਼ਮੀ ਅਧਿਆਪਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ।

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਸ ਹਾਦਸੇ ਨੂੰ ਮੰਦਭਾਗਾ ਦੱਸਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Published by:Gurwinder Singh
First published:

Tags: Accident, Bus accident, Car accident