ਇੰਗਲੈਂਡ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਦਾ  ਦੇਹਾਂਤ

News18 Punjabi | News18 Punjab
Updated: July 25, 2020, 1:54 PM IST
share image
ਇੰਗਲੈਂਡ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਦਾ  ਦੇਹਾਂਤ
ਇੰਗਲੈਂਡ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਦਾ  ਦੇਹਾਂਤ

ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਕਹਿਸੀਲ ਦੇ ਪਿੰਡ ਰੰਗੜ ਨੰਗਲ ਦੇ ਜੰਮ ਪਲ ਸ: ਗੁਰਦਾਸ ਸਿੰਘ ਪਰਮਾਰ 90 ਸਾਲਾਂ ਦੇ ਸਨ ਅਤੇ ਪਿਛਲੇ ਪੰਜ ਛੇ ਸਾਲਾਂ ਤੋਂ ਬੀਮਾਰ ਚੱਲ ਰਹੇ ਸਨ।

  • Share this:
  • Facebook share img
  • Twitter share img
  • Linkedin share img
ਪਿਛਲੇ ਲੰਮੇ ਸਮੇਂ ਤੋਂ ਇੰਗਲੈਂਡ ਦੇ ਸ਼ਹਿਰ ਇਲਫੋਰਡ ਚ ਵੱਸਦੇ ਸਿਰਕੱਢ ਪੰਜਾਬੀ ਕਵੀ ਗੁਰਦਾਸ ਸਿੰਘ ਪਰਮਾਰ ਜੀ ਦਾਬੀਤੇ ਦਿਨ 23 ਜੁਲਾਈ ਨੂੰ ਦੁਪਹਿਰੇ 12.30 ਵਜੇ ਦੇਹਾਂਤ ਹੋ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਕਹਿਸੀਲ ਦੇ ਪਿੰਡ ਰੰਗੜ ਨੰਗਲ ਦੇ ਜੰਮ ਪਲ ਸ: ਗੁਰਦਾਸ ਸਿੰਘ ਪਰਮਾਰ 90 ਸਾਲਾਂ ਦੇ ਸਨ ਅਤੇ ਪਿਛਲੇ ਪੰਜ ਛੇ ਸਾਲਾਂ ਤੋਂ ਬੀਮਾਰ ਚੱਲ ਰਹੇ ਸਨ। ਪੰਜਾਬੀ ਲੇਖਕ ਭੁਪਿੰਦਰ ਸੱਗੂ ਨੇ ਇਹ ਜਾਣਕਾਰੀ ਦਿੱਤੀ ਹੈ।

ਸ: ਗੁਰਦਾਸ ਸਿੰਘ ਪਰਮਾਰ ਦੀ ਮੌਤ ਦੀ ਖ਼ਬਰ ਸੁਣਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਮੁੱਚੀ ਗ਼ਜ਼ਲ ਰਚਨਾ ਸੰਖਨਾਦ (ਸੰਪਾਦਕ ਸੁਲੱਖਣ ਸਿੰਘ ਸਰਹੱਦੀ)ਨਾਮ ਹੇਠ ਸਿੰਘ ਬਰਦਰਜ਼ ਅੰਮ੍ਰਿਤਸਰ ਦੀ ਸਹਿਯੋਗੀ ਪ੍ਰਕਾਸ਼ਨ ਸੰਸਥਾ ਸਾਤਵਿਕ  ਬੁੱਕਸ ਵੱਲੋਂ ਜੋ ਪ੍ਰਕਾਸ਼ਿਤ ਹੋਈ ਹੈ , ਉਸ ਨੂੰ ਹਾਲੇ ਪਿਛਲੇ ਹਫ਼ਤੇ ਹੀ ਮੈਂ ਪੜ੍ਹਿਆ ਹੈ। ਇਸ ਤੋਂ ਪਹਿਲਾਂ ਪਰਮਾਰ ਸਾਹਿਬ ਦੇ ਕਾਵਿ ਸੰਗ੍ਰਹਿ ਯਾਦਾਂ ਅਤੇ ਪੀੜਾਂ ਤੋਂ ਇਲਾਵਾ ਸੰਧਿਆ ਦੀ ਲਾਲੀ, ਚੁੱਪ ਦਾ ਸੰਗੀਤ ਅਤੇ ਮੁੱਠ ਕੁ ਧਰਤੀ ਮੁੱਠ ਕੁ ਅੰਬਰ ਪਹਿਲਾਂ ਪ੍ਰਕਾਸ਼ਿਤ ਹੋ ਚੁਕੇ ਸਨ। ਉਨ੍ਹਾਂ ਕਾਵਿ ਸਾਂਝਾਂ ਨਾਮ ਹੇਠ ਬਰਤਾਨਵੀ ਕਵਿਤਾ ਦਾ ਸੰਗ੍ਰਹਿ ਵੀ ਸੰਪਾਦਿਤ ਕੀਤਾ ਜਦ ਕਿ ਬਰਤਾਨਵੀ ਪੰਜਾਬੀ ਸਾਹਿੱਤ: ਇੱਕ ਸਰਵੇਖਣ ਉਨ੍ਹਾਂ ਦੀ ਮੁੱਲਵਾਨ ਪੁਸਤਕ ਹੈ।

ਪਰਵਾਸੀ ਸਾਹਿਤ ਅਧਿਐਨ ਕੇਂਦਰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਮੁੱਖ ਸਰਪ੍ਰਸਤ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜਾ:,ਐੱਸ ਪੀ ਸਿੰਘ,ਪੰਜਾਬੀ  ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਕੱਤਰ ਡਾ: ਗੁਰਇਕਬਾਲ ਸਿੰਘ, ਉਰਦੂ ਕਵੀ ਸਰਦਾਰ ਪੰਛੀ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਰਾਜਦੀਪ ਸਿੰਘ ਤੂਰ ਤੇ ਸਹਿਜ ਪ੍ਰੀਤ ਸਿੰਘ ਮਾਂਗਟ ਨੇ ਵੀ ਸ: ਗੁਰਦਾਸ ਸਿੰਘ ਪਰਮਾਰ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ।
Published by: Ashish Sharma
First published: July 25, 2020, 1:51 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading