
ਸ਼ਰਾਬ ’ਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਰਿਟ ਹੋਣ ਦਾ ਖਦਸ਼ਾ
ਪੰਜਾਬ ਦੇ ਤਿੰਨ ਜ਼ਿਲ੍ਹਿਆਂ ’ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਕੁੱਲ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ 86 ਹੋ ਗਈ ਹੈ। ਬੀਤੇ ਦਿਨ ਤਰਨ ਤਾਰਨ, ਬਟਾਲਾ ਅਤੇ ਜੰਡਿਆਲਾ ਗੁਰੂ (ਅੰਮ੍ਰਿਤਸਰ) ’ਚ 39 ਮੌਤਾਂ ਹੋਈਆਂ ਸਨ। ਸਭ ਤੋਂ ਵੱਧ 63 ਮੌਤਾਂ ਤਰਨ ਤਾਰਨ ਜ਼ਿਲ੍ਹੇ ’ਚ ਹੋਈਆਂ ਹਨ।
ਆਬਕਾਰੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੀ ਛਾਪੇਮਾਰੀ ਦੌਰਾਨ ਜ਼ਬਤ ਕੀਤੀ ਗਈ ਸਮੱਗਰੀ ਦੇ ਰਸਾਇਣਕ ਵਿਸ਼ਲੇਸ਼ਣ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ, ਪਰ ਸਤਹ ਜਾਂਚ ਤੋਂ ਪਤਾ ਲੱਗਿਆ ਹੈ ਕਿ ਸ਼ਰਾਬ ਵਿੱਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਰਿਟ ਮਿਲੀ ਹੋਣ ਦਾ ਖ਼ਦਸ਼ਾ ਹੈ।
ਜਾਂਚ ਅਧਿਕਾਰੀ ਨੇ ਆਖਿਆ ਕਿ ਸ਼ਰਾਬ ਵਿੱਚ ਕੀ ਸੀ, ਇਸ ਦਾ ਪਤਾ ਤਾਂ ਟੈਸਟ ਮਗਰੋਂ ਹੀ ਲੱਗੇਗਾ ਪਰ ਅਜਿਹੀ ਨਕਲੀ ਸ਼ਰਾਬ ਵਿੱਚ ਵਧੇਰੇ ਮੈਥਨੌਲ ਦੀ ਵਰਤੋਂ ਹੁੰਦੀ ਸੀ, ਜੋ ਮਨੁੱਖੀ ਸਰੀਰ ਬਹੁਤ ਘਾਤਕ ਹੁੰਦੀ ਹੈ। ਇਸ ਦੀ ਸਿੱਧੀ ਵਰਤੋਂ ਨਾਲ ਅੰਨ੍ਹਾਪਣ ਹੋ ਸਕਦਾ ਹੈ ਤੇ ਜਾਨ ਵੀ ਜਾ ਸਕਦੀ ਹੈ। ਇਸ ਦੌਰਾਨ ਆਬਕਾਰੀ ਵਿਭਾਗ ਨੇ ਵੀ ਆਖਿਆ ਕਿ ਇਸ ਸ਼ਰਾਬ ’ਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਰਿਟ ਹੋਣ ਦਾ ਖਦਸ਼ਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।