Home /News /punjab /

ਜ਼ਹਿਰੀਲੀ ਸ਼ਰਾਬ ਦਾ ਪੂਰਾ ਰੂਟ, ਕਿਵੇਂ ਫੈਲਿਆ ਇਹ ਜ਼ਹਿਰ ?

ਜ਼ਹਿਰੀਲੀ ਸ਼ਰਾਬ ਦਾ ਪੂਰਾ ਰੂਟ, ਕਿਵੇਂ ਫੈਲਿਆ ਇਹ ਜ਼ਹਿਰ ?

ਪੰਜਾਬ 'ਚ ਸ਼ਰਾਬ ਦੇ ਸ਼ੌਕੀਨਾਂ ਦੀਆਂ ਮੌਜਾਂ, ਨਹੀਂ ਵਧਣਗੇ ਰੇਟ, ਕੋਟਾ 12 ਫੀਸਦੀ ਵਧਾਇਆ (ਸੰਕੇਤਕ ਫੋਟੋ)

ਪੰਜਾਬ 'ਚ ਸ਼ਰਾਬ ਦੇ ਸ਼ੌਕੀਨਾਂ ਦੀਆਂ ਮੌਜਾਂ, ਨਹੀਂ ਵਧਣਗੇ ਰੇਟ, ਕੋਟਾ 12 ਫੀਸਦੀ ਵਧਾਇਆ (ਸੰਕੇਤਕ ਫੋਟੋ)

 • Share this:
  ਰਮਨਦੀਪ ਸਿੰਘ ਭਾਗੂ

  ਜ਼ਹਿਰੀਲੀ ਸ਼ਰਾਬ ਪੰਜਾਬ 'ਚ ਹੁਣ ਤੱਕ 100 ਤੋਂ ਵੱਧ ਘਰਾਂ ਨੂੰ ਉਜਾੜ ਚੁੱਕੀ ਹੈ। ਮਾਝੇ ਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ 'ਚ ਮੌਤ ਦੇ ਇਸ ਜਾਮ ਨੇ ਅਜਿਹੀ ਤਬਾਹੀ ਮਚਾਈ ਕਿ ਪੂਰਾ ਪੰਜਾਬ ਸੁੰਨ ਹੋ ਗਿਆ ।

  ਪੰਜਾਬ 'ਚ ਮੌਤ ਬਣ ਕੇ ਆਈ ਜ਼ਹਿਰੀਲੀ ਸ਼ਰਾਬ ਬਾਰੇ ਹੁਣ ਤੱਕ ਤੁਸੀਂ ਕਾਫੀ ਕੁਝ ਸੁਣਿਆ ਹੈ, ਪਰ ਅਸੀਂ ਤੁਹਾਨੂੰ ਦੱਸਾਂਗੇ ਕਿ ਮੌਤ ਦੀ ਇਹ ਖੇਡ ਕਿਵੇਂ ਸ਼ੁਰੂ ਹੋਈ ? ਕਿਵੇਂ ਇੱਕ ਤੋਂ ਦੂਜੇ ਸ਼ਹਿਰ 'ਚ ਜ਼ਹਿਰੀਲਾ ਜਾਮ ਪਹੁੰਚਦਾ ਗਿਆ ? ਘਰਾਂ ਦੇ ਘਰ ਉਜੜਦੇ ਗਏ ? ਕਿਵੇਂ ਇਹ ਜ਼ਹਿਰ ਅੱਗੇ ਤੋਂ ਅੱਗੇ ਫੈਲਦਾ ਗਿਆ ? ਕਿਵੇਂ ਇਸ ਵਿੱਚ ਮਿਲਾਵਟ ਦਰ ਮਿਲਾਵਟ ਹੁੰਦੀ ਗਈ ? ਕਿਵੇਂ ਲਾਲਚ ਵਧਦਾ ਗਿਆ ਅਤੇ ਜ਼ਿੰਦਗੀਆਂ ਤਬਾਹ ਹੁੰਦੀਆਂ ਗਈਆਂ ? ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋਂ ਦਰਜ ਕੀਤੀ FIR ਮੁਤਾਬਿਕ ਇਸ ਤ੍ਰਾਸਦੀ ਦੀ ਸ਼ੁਰੂਆਤ ਸਨਅਤੀ ਸ਼ਹਿਰ ਲੁਧਿਆਣਾ ਤੋਂ ਹੁੰਦੀ ਹੈ । ਜਿੱਥੇ ਇੱਕ ਪੇਂਟ ਕਾਰੋਬਾਰੀ ਰਾਜੇਸ਼ ਜੋਸ਼ੀ ਤੋਂ ਮੋਗਾ ਦਾ ਰਵਿੰਦਰ ਸਿੰਘ ਅਲਕੋਹਲ ਦੇ 200 ਲੀਟਰ ਵਾਲੇ 3 ਡਰੰਮ ਖਰੀਦਦਾ ਹੈ । ਰਵਿੰਦਰ ਨੇ ਪ੍ਰਤੀ ਡਰੰਪ 11000 ਰੁਪਏ ਖਰਚ ਕੀਤੇ । ਰਵਿੰਦਰ ਸਿੰਘ ਦੀ ਵੀ ਫੈਕਟਰੀ ਹੈ । ਕੋਰੋਨਾ ਕਾਲ 'ਚ ਉਸਨੇ ਹੈਂਡ ਸੈਨੇਟਾਇਜ਼ਰ ਬਣਾਉਣ ਦਾ ਕੰਮ ਵੀ ਕੀਤਾ ਹੈ ।

  ਰਵਿੰਦਰ ਸਿੰਘ ਨੇ 11000 ਰੁਪਏ ਪ੍ਰਤੀ ਡਰੰਮ ਦੇ ਹਿਸਾਬ ਨਾਲ 3 ਡਰੰਮ ਅਲਕੋਹਲ ਖਰੀਦਿਆ ਅਤੇ ਆਪਣਾ ਮੁਨਾਫਾ ਰੱਖ ਕੇ ਅਲਕੋਹਲ ਦੇ ਇਹ ਤਿੰਨੇ ਡਰੰਮ ਮੋਗਾ ਦੇ ਹੀ ਅਵਤਾਰ ਸਿੰਘ ਨੂੰ ਵੇਚ ਦਿੱਤੇ । ਅਵਤਾਰ ਸਿੰਘ ਨੇ 28 ਹਜ਼ਾਰ ਰੁਪਏ ਪ੍ਰਤੀ ਡਰੰਮ ਦੇ ਹਿਸਾਬ ਨਾਲ ਇਸ ਅਲਕੋਹਲ ਨੂੰ ਅੱਗੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਦੇ ਰਹਿਣ ਵਾਲੇ ਹਰਜੀਤ ਸਿੰਘ ਅਤੇ ਉਸਦੇ ਪੁੱਤਰਾਂ ਨੂੰ ਵੇਚ ਦਿੱਤਾ । ਹਰਜੀਤ ਸਿੰਘ ਨੇ 50 ਹਜ਼ਾਰ ਰੁਪਏ ਦੇ ਕੇ ਇਹ ਡਰੰਪ ਅਵਤਾਰ ਸਿੰਘ ਤੋਂ ਖਰੀਦ ਲਏ ਅਤੇ ਬਾਕੀ ਪੈਸੇ ਬਾਅਦ 'ਚ ਦੇਣ ਦਾ ਵਾਅਦਾ ਕੀਤਾ । ਪੁਲਿਸ ਤੋਂ ਬਚਣ ਲਈ ਹਰਜੀਤ ਸਿੰਘ ਨੇ ਇਹ ਡਰੰਮ ਝਾੜੀਆਂ 'ਚ ਲੁਕੋ ਕੇ ਰੱਖ ਦਿੱਤੇ ।

  ਪੰਧੇਰ ਪਿੰਡ ਦੇ ਗੋਬਿੰਦਰ ਸਿੰਘ ਨੇ ਹਰਜੀਤ ਸਿੰਘ ਨਾਲ ਸਪੰਰਕ ਕੀਤਾ ਅਤੇ ਉਸ ਤੋਂ ਅਲਕੋਹਲ ਦੀਆਂ 42 ਬੋਤਲਾਂ 6 ਹਜ਼ਾਰ ਰੁਪਏ 'ਚ ਖਰੀਦ ਲਈਆਂ । ਗੋਬਿੰਦਰ ਸਿੰਘ ਨੇ ਇਹਨਾਂ ਬੋਤਲਾਂ 'ਚ 10 ਫੀਸਦ ਪਾਣੀ ਦੀ ਮਿਲਾਵਟ ਕੀਤੀ । 42 ਤੋਂ 46 ਬੋਤਲਾਂ ਸ਼ਰਾਬ ਅੱਗੇ ਵੇਚਣ ਲਈ ਤਿਆਰ ਕਰ ਲਈ । 42 ਬੋਤਲਾਂ ਮਤਲਬ 31.5 ਲੀਟਰ ਸ਼ਰਾਬ ਗੋਬਿੰਦਰ ਸਿੰਘ ਨੇ ਹਰਜੀਤ ਸਿੰਘ ਤੋਂ ਖਰੀਦੀ । ਬਾਕੀ ਬਚੇ 568.5 ਲੀਟਰ ਕੈਮੀਕਲ ਦੀ ਪੜਤਾਲ ਅਜੇ ਕੀਤੀ ਜਾ ਰਹੀ ਹੈ । ਗੋਬਿੰਦਰ ਨੇ 10 ਫੀਸਦ ਪਾਣੀ ਦੀ ਮਿਲਾਵਟ ਕਰਕੇ 42 ਤੋਂ 46 ਬੋਤਲਾਂ ਤਿਆਰ ਕਰ ਲਈਆਂ । 28 ਜੁਲਾਈ ਨੂੰ ਗੁਬਿੰਦਰ ਇਹਨਾਂ 'ਚੋਂ 23 ਬੋਤਲਾਂ 3600 ਰੁਪਏ 'ਚ ਮੁੱਛਲ ਪਿੰਡ ਦੀ ਬਲਵਿੰਦਰ ਕੌਰ ਅਤੇ ਉਸਦੇ ਪੁੱਤਰਾਂ ਨੂੰ ਵੇਚ ਦਿੰਦਾ ਹੈ ।

  ਅਗਲੇ ਦਿਨ ਬਾਕੀ ਬਚੀਆਂ 23 ਬੋਤਲਾਂ ਵੀ 3600 ਰੁਪਏ 'ਚ ਬਲਵਿੰਦਰ ਕੌਰ ਤੇ ਉਸਦੇ ਪੁੱਤਰਾਂ ਨੂੰ ਦੇ ਦਿੱਤੀਆਂ । ਬਲਵਿੰਦਰ ਕੌਰ ਨੇ ਅੱਗੇ ਮੁਨਾਫਾ ਕਮਾਉਣ ਲਈ ਇਸ ਅਲਕੋਹਲ 'ਚ 50 ਫੀਸਦ ਪਾਣੀ ਦੀ ਮਿਲਾਵਟ ਕੀਤੀ । ਇੱਕ ਬੋਤਲ 100 ਰੁਪਏ ਦੇ ਹਿਸਾਬ ਨਾਲ ਵੇਚੀ । ਪਰ ਜਦੋਂ 29/30 ਜੁਲਾਈ ਨੂੰ ਮੌਤਾਂ ਹੋਣ ਲੱਗੀਆਂ ਤਾਂ ਬਲਵਿੰਦਰ ਕੌਰ ਨੇ ਬਾਕੀ ਬਚੀ ਸ਼ਰਾਬ ਸੁੱਟ ਦਿੱਤੀ । ਪੁਲਿਸ ਦੀ ਹੁਣ ਤੱਕ ਦੀ ਪੜਤਾਲ ਮੁਤਾਬਿਕ 600 ਲੀਟਰ ਸ਼ਰਾਬ 'ਚੋਂ ਅਜੇ ਤੱਕ 31.5 ਲੀਟਰ ਸ਼ਰਾਬ ਦੀ ਸਪਲਾਈ ਦਾ ਹੀ ਪਤਾ ਲੱਗਿਆ ਹੈ ਅਤੇ ਬਾਕੀ ਰਹਿੰਦੇ 568.5 ਲੀਟਰ ਕੈਮੀਕਲ ਦੀ ਪੜਤਾਲ ਅਜੇ ਵੀ ਜਾਰੀ ਹੈ ।
  Published by:Gurwinder Singh
  First published:

  Tags: Illegal liquor, Liquor

  ਅਗਲੀ ਖਬਰ