Home /News /punjab /

ਹਾਈਕੋਰਟ 'ਚ ਕੁਮਾਰ ਦੀ ਪਟੀਸ਼ਨ 'ਤੇ ਬਹਿਸ ਮੁਕੰਮਲ, ਸੋਮਵਾਰ ਨੂੰ ਆਵੇਗਾ ਫੈਸਲਾ

ਹਾਈਕੋਰਟ 'ਚ ਕੁਮਾਰ ਦੀ ਪਟੀਸ਼ਨ 'ਤੇ ਬਹਿਸ ਮੁਕੰਮਲ, ਸੋਮਵਾਰ ਨੂੰ ਆਵੇਗਾ ਫੈਸਲਾ

ਕੁਮਾਰ ਵਿਸ਼ਵਾਸ (file photo)

ਕੁਮਾਰ ਵਿਸ਼ਵਾਸ (file photo)

ਕੁਮਾਰ ਵਿਸ਼ਵਾਸ ਦੇ ਵਕੀਲ ਨੇ ਐਫਆਈਆਰ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਅਤੇ ਕਿਹਾ ਹੈ ਕਿ ਦੋਸ਼ ਬੇਬੁਨਿਆਦ ਦੱਸਿਆ ਹੈ। ਕੋਰਟ ਨੇ ਦੋਵਾਂ ਧਿਰਾਂ ਨੂੰ ਸੁਣਿਆ। ਦੋਵਾਂ ਧਿਰਾਂ ਨੇ ਆਪਣਾ-ਆਪਣਾ ਪੱਖ ਰੱਖਿਆ ਹੈ।

 • Share this:
  ਚੰਡੀਗੜ੍ਹ-  ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਕਵੀ ਕੁਮਾਰ ਵਿਸ਼ਵਾਸ ਦੀ ਪਟੀਸ਼ਨ 'ਤੇ ਬਹਿਸ ਹੋਈ। ਇਹ ਬਹਿਸ ਇੱਕ ਘੰਟੇ ਤੱਕ ਚਲੀ। ਹਾਈਕੋਰਟ ਨੇ ਹੁਣ ਫੈਸਲਾ ਸੋਮਵਾਰ ਤੱਕ ਸੁਰੱਖਿਅਤ ਰੱਖ ਲਿਆ ਹੈ। ਇਸ ਮੌਕੇ ਕੁਮਾਰ ਵਿਸ਼ਵਾਸ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਕੋਲ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਅੰਤ੍ਰਿਮ ਰਾਹਤ ਬਾਰੇ ਫੈਸਲਾ ਦੇਵੇਗੀ।

  ਕੁਮਾਰ ਵਿਸ਼ਵਾਸ ਦੇ ਵਕੀਲ ਨੇ ਐਫਆਈਆਰ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਅਤੇ ਕਿਹਾ ਹੈ ਕਿ ਦੋਸ਼ ਬੇਬੁਨਿਆਦ ਦੱਸਿਆ ਹੈ। ਕੋਰਟ ਨੇ ਦੋਵਾਂ ਧਿਰਾਂ ਨੂੰ ਸੁਣਿਆ। ਦੋਵਾਂ ਧਿਰਾਂ ਨੇ ਆਪਣਾ-ਆਪਣਾ ਪੱਖ ਰੱਖਿਆ ਹੈ।

  ਇਸ ਮੌਕੇ ਸ਼ਿਕਾਇਤਕਰਤਾ ਨਰਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਦੇ ਬਿਆਨ ਤੋਂ ਬਾਅਦ ਜਿਸ ਤਰ੍ਹਾਂ ਦੀ ਹਾਲਤ ਹੋਏ  ਹੈ, ਉਹਨਾ ਬਾਰੇ ਸਭ ਨੂੰ ਪਤਾ ਹੈ। ਇਸ ਲਈ ਕੁਮਾਰ ਖਿਲਾਫ ਐਫਆਈਆਰ ਬਣਦੀ ਹੈ। ਉਨ੍ਹਾਂ ਕਿਹਾ ਕਿ ਜਲਦਬਾਜ਼ੀ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਉਹ ਜ਼ਮਾਨਤ ਦਾਇਰ ਕਰ ਸਕਦੇ ਹਨ। ਸੋਮਵਾਰ ਨੂੰ ਅਦਾਲਤ ਅੰਤਰਿਮ ਰਾਹਤ 'ਤੇ ਫੈਸਲਾ ਕਰੇਗੀ।

  ਇਹ ਮਾਮਲਾ ਹੈ
  ਰੋਪੜ ਥਾਣਾ ਸਦਰ 'ਚ ਆਮ ਆਦਮੀ ਪਾਰਟੀ ਦੇ ਆਗੂ 'ਤੇ ਮਾਮਲਾ ਦਰਜ ਹੈ ਕਿ ਉਹ ਸਮਰਥਕਾਂ ਨਾਲ ਮਿਲ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਜਾ ਰਿਹਾ ਸੀ। ਫਿਰ ਕੁਝ ਨਕਾਬਪੋਸ਼ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਖਾਲਿਸਤਾਨੀ ਕਿਹਾ। 'ਆਪ' ਨੇਤਾ ਦਾ ਦਾਅਵਾ ਹੈ ਕਿ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਨੇ ਕੇਜਰੀਵਾਲ 'ਤੇ ਵੱਖਵਾਦੀਆਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ।
  Published by:Ashish Sharma
  First published:

  Tags: AAP, High court, Kumar Vishwas, Ropar

  ਅਗਲੀ ਖਬਰ