Home /News /punjab /

ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

 ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਪੰਜਾਬ ਦੇ ਕਿਸਾਨ ਲਗਤਾਰ ਕਰਜੇ ਦੇ ਬੋਝ ਦੇ ਚਲਦੇ ਮੌਤ ਨੂੰ ਗਲੇ ਲਗਾ ਰਿਹਾ ਹੈ।ਸਬ ਡਵੀਜਨ ਮੋੜ ਮੰਡੀ ਦੇ ਪਿੰਡ ਜੋਧਪੁਰ ਪਾਖਰ ਦੇ ਇੱਕ ਕਿਸਾਨ ਨੇ ਆਪਣੇ ਹਸਪਤਾਲ ਵਿੱਚ ਦਾਖਲ ਭਰਾ ਦੇ ਇਲਾਜ ਲਈ ਪੈਸੇ ਨਾ ਹੋਣ ਅਤੇ ਕਰਜੇ ਦੇ ਬੋਝ ਦੇ ਚਲਦੇ ਰਾਤ ਸਮੇ ਨਹਿਰ ਵਿੱਚ ਛਾਲ ਮਾਰ ਦਿੱਤੀ।

 • Share this:


  ਪੰਜਾਬ ਦੇ ਕਿਸਾਨ ਲਗਤਾਰ ਕਰਜੇ ਦੇ ਬੋਝ ਦੇ ਚਲਦੇ ਮੌਤ ਨੂੰ ਗਲੇ ਲਗਾ ਰਿਹਾ ਹੈ।ਸਬ ਡਵੀਜਨ ਮੋੜ ਮੰਡੀ ਦੇ ਪਿੰਡ ਜੋਧਪੁਰ ਪਾਖਰ ਦੇ ਇੱਕ ਕਿਸਾਨ ਨੇ ਆਪਣੇ ਹਸਪਤਾਲ ਵਿੱਚ ਦਾਖਲ ਭਰਾ ਦੇ ਇਲਾਜ ਲਈ ਪੈਸੇ ਨਾ ਹੋਣ ਅਤੇ ਕਰਜੇ ਦੇ ਬੋਝ ਦੇ ਚਲਦੇ ਰਾਤ ਸਮੇ ਨਹਿਰ ਵਿੱਚ ਛਾਲ ਮਾਰ ਦਿੱਤੀ। ਪਿੰਡ ਵਾਸੀ ਕਿਸਾਨ ਦੇ ਨਹਿਰ ਵਿੱਚ ਛਾਲ ਮਾਰਨ ਦਾ ਕਰਨ ਕਰਜਾ ਦਸਦੇ ਹਨ ਉਥੇ ਹੀ ਪ੍ਰਸਾਸਨ ਕਿਸਾਨ ਦੀ ਭਾਲ ਵਿੱਚ ਲੱਗਾ ਹੋਇਆ ਹੈ।

  ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਪਾਖਰ ਦੇ ਕਿਸਾਨ ਮੱਖਣ ਸਿੰਘ ਦਾ ਭਰਾ ਬਿਮਾਰ ਹੋਣ ਕਰਕੇ ਬਠਿੰਡਾ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਹੈ, ਜਿਸ ਦੇ ਇਲਾਜ ਤੇ ਕਰੀਬ 7 ਤੋਂ 10 ਲੱਖ ਦਾ ਖਰਚਾ ਹੋ ਗਿਆ ਸੀ। ਕਿਸਾਨ ਮੱਖਣ ਸਿੰਘ ਤਿੰਨ ਦਿਨਾਂ ਤੋ ਕਾਫੀ ਪ੍ਰੇਸਾਨ ਸੀ ਤੇ ਪਿੰਡ ਵਾਸੀ ਬੀਤੀ ਸ਼ਾਮ ਉਸ ਨੂੰ ਘਰ ਲੈ ਕੇ ਆਏ ਸੀ। ਰਾਤ ਕਰੀਬ ਇੱਕ ਵਜੇ ਕਿਸਾਨ ਮੱਖਣ ਸਿੰਘ ਪਿਸ਼ਾਬ ਕਰਨ ਦੇ ਬਹਾਨੇ ਉਠਿਆ ਪਰ 20 ਮਿੰਟਾਂ ਬਾਅਦ ਜਦੋ ਵਾਪਸ ਕਮਰੇ ਵਿੱਚ ਨਾ ਗਿਆ ਤਾਂ ਪ੍ਰੀਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੇ ਭਾਲ ਸੁਰੂ ਕਰ ਦਿੱਤੀ ਜਿਸ ਤੋ ਬਾਅਦ ਉਸ ਦੀ ਲੋਈ ਤੇ ਚਪਲਾਂ ਪਿੰਡ ਕੋਲ ਦੀ ਲੰਘਦੀ ਸੰਦੋਹਾਂ ਬ੍ਰਾਚ ਨਹਿਰ ਕੋਲੋਂ ਮਿਲੀਆਂ। ਉਸ ਦੀ ਨਹਿਰ ਵਿੱਚ ਭਾਲ ਸੁਰੂ ਕਰ ਦਿੱਤੀ।

  ਪਿੰਡ ਦੇ ਸਰਪੰਚ ਨੇ ਦੱਸਿਆਂ ਕਿ ਉਹ ਕਰਜੇ ਕਰਕੇ ਪ੍ਰੇਸਾਨ ਸੀ।ਜਿਸ ਤੇ ਕਰੀਬ ਬੈਕ ਅਤੇ ਆੜਤੀਆਂ ਦਾ 15 ਲੱਖ ਦਾ ਕਰਜਾ ਸੀ। ਮੋੜ ਮੰਡੀ ਪ੍ਰਸਾਸਨ ਕਿਸਾਨ ਨੂੰ ਲੱਭਣ ਵਿੱਚ ਲੱਗਾ ਹੋਇਆ ਹੈ। ਪ੍ਰਸਾਸਨਿਕ ਅਧਿਕਾਰੀਆਂ ਨੇ ਦੱਸਿਆਂ ਕਿ ਕਿਸਾਨ ਦੇ ਗੁੰਮ ਹੋਣ ਪਤਾ ਲੱਗਾ ਹੈ ਜੋਧਪੁਰ ਪਾਖਰ ਨਹਿਰ ਵਿੱਚ ਭਾਲ ਲਈ ਐਨਡੀਐਫਆਰ ਦੀਆਂ ਟੀਮਾਂ ਲਗਾਈਆਂ ਗਈਆਂ ਹਨ।

  Published by:Ashish Sharma
  First published:

  Tags: Farmer suicide, Mansa