• Home
 • »
 • News
 • »
 • punjab
 • »
 • DEBT RIDDEN FARMER ENDS HIS LIFE BY HANGING HIMSELF IN THE FIELDS

ਕਰਜ਼ਈ ਕਿਸਾਨ ਵੱਲੋਂ ਖੇਤਾਂ 'ਚ ਫ਼ਾਹਾ ਲੈਕੇ ਜੀਵਨ ਲੀਲਾ ਸਮਾਪਤ

ਮ੍ਰਿਤਕ ਦੀ ਫਾਈਲ ਫੋਟੋ

 • Share this:
  ਸੰਜੀਵ ਕੁਮਾਰ

  ਗੜ੍ਹਸ਼ੰਕਰ ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਲਲਵਾਣ ਵਿਖੇ ਬੀਤੀ ਸ਼ਾਮ ਕਰਜ਼ੇ ਤੋਂ ਦੁਖੀ ਇੱਕ ਕਿਸਾਨ ਨੇ ਆਪਣੇ ਖੇਤਾਂ 'ਚ ਜਾ ਕੇ ਟਿਊਬਵੈਲ ਦੇ ਨਾਲ ਲੱਗੇ ਬਿੰਜਲੀ ਦੇ ਖੇਭੇ ਅਤੇ ਟਰਾਂਸਫ਼ਾਰਮਰ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।  ਥਾਣਾ ਮਾਹਿਲਪੁਰ ਦੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ।

  ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਕੌਰ ਵਾਸੀ ਚੱਕ ਨਰਿਆਲ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਉਸ ਦੇ ਪਤੀ ਨੇ ਖੇਤੀ ਵਿਚ ਪੈ ਰਹੇ ਘਾਟੇ ਕਾਰਨ ਮਾਹਿਲਪੁਰ ਦੀ ਇੱਕ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ | ਉਸ ਨੇ ਦੱਸਿਆ ਕਿ ਕਿਸ਼ਤਾਂ ਨਾ ਮੋੜ ਹੋਣ ਕਾਰਨ ਬੈਂਕ ਵਾਲੇ ਲਗਾਤਾਰ ਉਨ੍ਹਾਂ ਦੇ ਘਰ ਚੱਕਰ ਕੱਟ ਰਹੇ ਹਨ, ਜਿਸ ਕਾਰਨ ਉਸ ਹਰਮੇਸ਼ ਸਿੰਘ ਪੁੱਤਰ ਜਗਤ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ। ਕੱਲ ਸਵੇਰੇ ਉਹ ਘਰੋਂ ਰੋਟੀ ਖਾ ਕੇ ਚਲਾ ਗਿਆ ਅਤੇ ਸਾਰਾ ਦਿਨ ਵਾਪਿਸ ਨਾ ਮੁੜਿਆ। ਸ਼ਾਮ ਨੂੰ  ਪਤਾ ਲੱਗਾ ਕਿ ਉਸ ਨੇ ਟਿਊਬਵੈਲ ਦੇ ਨਾਲ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
  Published by:Ashish Sharma
  First published: