Farmer suicide : ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈਕੇ ਕੀਤੀ ਖੁਦਕਸ਼ੀ..

ਗਰੀਬ ਕਿਸਾਨ ਹੋਣ ਕਰਕੇ ਉਸਦੀ ਆਰਥਿਕ ਹਾਲਤ ਦਿਨੋ ਦਿਨ ਪਤਲੀ ਹੋ ਰਹੀ ਸੀ ਅਤੇ ਘਰ ਦਾ ਗੁਜਾਰਾ ਮੁਸ਼ਕਲ ਨਾਲ ਚੱਲਦਾ ਸੀ ਅਤੇ ਮ੍ਰਿਤਕ ਅਤੇ ਉਸਦਾ ਪੁੱਤਰ  ਬਲਜੀਤ ਸਿੰਘ ਮਿਹਨਤ ਮਜਦੂਰੀ ਕਰਕੇ ਜੀਵਨ ਬਸਰ ਕਰ ਰਹੇ ਸਨ।

Farmer suicide : ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈਕੇ ਕੀਤੀ ਖੁਦਕਸ਼ੀ..

 • Share this:
  ਚੇਤਨ ਭੂਰਾ

  ਲੰਬੀ: ਕਰਜੇ ਤੋਂ ਪ੍ਰੇਸ਼ਾਨ ਲੰਬੀ ਹਲਕੇ ਦੇ ਪਿੰਡ ਚੰਨੂ ਦੇ ਇਕ ਕਿਸਾਨ ਨੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਪਿੰਡ ਚੰਨੂੰ ਦੇ ਛੋਟੇ ਕਿਸਾਨ ਸੁਖਦੇਵ ਸਿੰਘ ਪੁੱਤਰ ਮਹਿਰਾ ਸਿੰਘ (60) ਕੋਲ 2 ਏਕੜ ਜਮੀਨ ਸੀ ਅਤੇ ਉਸ ਉਪਰ ਸਹਿਕਾਰੀ ਬੈਂਕ ਅਤੇ ਐਸ ਬੀ ਆਈ ਦੀ ਚੰਨੂ ਦਾ ਕਰੀਬ 3 ਲੱਖ ਦਾ ਕਰਜਾ ਸੀ। ਗਰੀਬ ਕਿਸਾਨ ਹੋਣ ਕਰਕੇ ਉਸਦੀ ਆਰਥਿਕ ਹਾਲਤ ਦਿਨੋ ਦਿਨ ਪਤਲੀ ਹੋ ਰਹੀ ਸੀ ਅਤੇ ਘਰ ਦਾ ਗੁਜਾਰਾ ਮੁਸ਼ਕਲ ਨਾਲ ਚੱਲਦਾ ਸੀ ਅਤੇ ਮ੍ਰਿਤਕ ਅਤੇ ਉਸਦਾ ਪੁੱਤਰ  ਬਲਜੀਤ ਸਿੰਘ ਮਿਹਨਤ ਮਜਦੂਰੀ ਕਰਕੇ ਜੀਵਨ ਬਸਰ ਕਰ ਰਹੇ ਸਨ।

  ਸੁਖਦੇਵ ਸਿੰਘ ਆਰਥਿਕ ਤੰਗੀ ਤੇ ਸਿਹਤ ਕਰਕੇ ਪ੍ਰੇਸ਼ਾਨ ਰਹਿੰਦਾ ਸੀ ਕੱਲ ਉਸਨੇ ਘਰ ਤੋਂ ਥੋੜੀ ਦੂਰ ਆਪਣੇ ਖੇਤ ਜਾਕੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੰਬੀ ਪੁਲਸ ਨੇ ਅੱਜ ਮ੍ਰਿਤਕ ਦਾ ਪੋਸਟ ਮਾਰਟਮ ਕਰਾਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।  ਜਿਸ ਤੋਂ ਬਾਅਦ ਉਸਦਾ ਪਿੰਡ ਅੰਤਿਮ ਸੰਸਕਾਰ ਕੀਤਾ ਗਿਆ।  ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਯੋਗ ਮੁਆਵਜਾ ਦੇਵੇ।
  Published by:Sukhwinder Singh
  First published: