Home /News /punjab /

ਖੇਤੀ 'ਚ ਸਲਫਾਸ ਦੀਆਂ ਗੋਲੀਆਂ ਖਾ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ 'ਤੇ 25 ਲੱਖ ਦਾ ਕਰਜ਼ਾ ਸੀ..

ਖੇਤੀ 'ਚ ਸਲਫਾਸ ਦੀਆਂ ਗੋਲੀਆਂ ਖਾ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ 'ਤੇ 25 ਲੱਖ ਦਾ ਕਰਜ਼ਾ ਸੀ..

ਖੇਤੀ 'ਚ ਸਲਫਾਸ ਦੀਆਂ ਗੋਲੀਆਂ ਖਾ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ 'ਤੇ 25 ਲੱਖ ਦਾ ਕਰਜ਼ਾ ਸੀ..

ਖੇਤੀ 'ਚ ਸਲਫਾਸ ਦੀਆਂ ਗੋਲੀਆਂ ਖਾ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ 'ਤੇ 25 ਲੱਖ ਦਾ ਕਰਜ਼ਾ ਸੀ..

Farmer suicide:ਨਾਭਾ ਬਲਾਕ ਦਾ ਪਿੰਡ ਤੁੰਗਾਂ ਦੇ 42 ਸਾਲਾ ਕਿਸਾਨ ਹਰਦੀਪ ਸਿੰਘ ਨੇ ਆਪਣੇ ਖੇਤਾਂ ਵਿੱਚ ਜਾ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਇਹ ਪਿਛਲੇ ਸਾਲ ਜੀਰੀ ਦੀ ਫਸਲ ਲਗਾਈ ਸੀ ਅਤੇ ਜੀਰੀ ਦੀ ਫਸਲ ਮੀਂਹ ਦੇ ਕਾਰਨ ਡੁੱਬਣ ਦੇ ਨਾਲ ਉਸ ਦਾ ਅੱਧਾ ਝਾੜ ਰਹਿ ਗਿਆ ਸੀ। ਉਸ ਤੋਂ ਬਾਅਦ ਕਿਸਾਨ ਵੱਲੋਂ ਮਟਰਾਂ ਦੀ ਖੇਤੀ ਕੀਤੀ ਅਤੇ ਉਸ ਤੋਂ ਬਾਅਦ ਕਣਕ ਅਤੇ ਸਰ੍ਹੋਂ ਦੀ ਖੇਤੀ ਕੀਤੀ ਤੇ ਉਸ ਵਿੱਚ ਵੀ ਉਸ ਨੇ ਵੱਡਾ ਘਾਟਾ ਖਾਧਾ । ਇਸ ਤਰ੍ਹਾਂ ਕਿਸਾਨ ਦੇ ਸਿਰ 'ਤੇ ਪਹਿਲਾਂ ਹੀ 25 ਲੱਖ ਦਾ ਕਰਜ਼ਾ ਸੀ ਅਤੇ ਕਰਜ਼ੇ ਨੂੰ ਨਾ ਸਹਾਰਦੇ ਹੋਏ ਉਸ ਨੇ ਮੌਤ ਨੂੰ ਗਲ ਲਗਾ ਲਿਆ

ਹੋਰ ਪੜ੍ਹੋ ...
 • Share this:

  ਭਪਿੰਦਰ ਨਾਭਾ

  ਨਾਭਾ- ਨਾਭਾ ਬਲਾਕ ਦੇ ਪਿੰਡ ਤੁੰਗਾਂ ਵਿਖੇ 42 ਸਾਲਾਂ ਕਿਸਾਨ ਹਰਦੀਪ ਸਿੰਘ ਨੇ ਆਪਣੇ ਖੇਤਾਂ ਵਿੱਚ ਜਾ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੇ ਸਿਰ 25 ਲੱਖ ਦਾ ਕਰਜ਼ਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਨੇ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾਈ ਹੈ।

  ਨਾਭਾ ਬਲਾਕ ਦਾ ਪਿੰਡ ਤੁੰਗਾਂ ਦੇ 42 ਸਾਲਾ ਕਿਸਾਨ ਹਰਦੀਪ ਸਿੰਘ ਨੇ ਆਪਣੇ ਖੇਤਾਂ ਵਿੱਚ ਜਾ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਇਹ ਪਿਛਲੇ ਸਾਲ ਜੀਰੀ ਦੀ ਫਸਲ ਲਗਾਈ ਸੀ ਅਤੇ ਜੀਰੀ ਦੀ ਫਸਲ ਮੀਂਹ ਦੇ ਕਾਰਨ  ਡੁੱਬਣ ਦੇ ਨਾਲ ਉਸ ਦਾ ਅੱਧਾ ਝਾੜ ਰਹਿ ਗਿਆ ਸੀ। ਉਸ ਤੋਂ ਬਾਅਦ ਕਿਸਾਨ ਵੱਲੋਂ ਮਟਰਾਂ ਦੀ ਖੇਤੀ ਕੀਤੀ ਅਤੇ ਉਸ ਤੋਂ ਬਾਅਦ ਕਣਕ ਅਤੇ ਸਰ੍ਹੋਂ ਦੀ ਖੇਤੀ ਕੀਤੀ ਤੇ ਉਸ ਵਿੱਚ ਵੀ ਉਸ ਨੇ ਵੱਡਾ ਘਾਟਾ ਖਾਧਾ। ਇਸ ਤਰ੍ਹਾਂ ਕਿਸਾਨ ਦੇ ਸਿਰ 'ਤੇ ਪਹਿਲਾਂ ਹੀ 25 ਲੱਖ ਦਾ ਕਰਜ਼ਾ ਸੀ ਅਤੇ ਕਰਜ਼ੇ ਨੂੰ ਨਾ ਸਹਾਰਦੇ ਹੋਏ ਉਸ ਨੇ ਮੌਤ ਨੂੰ ਗਲ ਲਗਾ ਲਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਕਿਸਾਨ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਲੜਕੀ ਨੂੰ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਲਈ ਵੀ ਕਰਜ਼ਾ ਚੁੱਕ ਕੇ ਭੇਜਿਆ ਸੀ।

  ਮ੍ਰਿਤਕ ਕਿਸਾਨ ਦੇ ਭਰਾ ਮਨਦੀਪ ਸਿੰਘ ਨੇ ਕਿਹਾ ਕਿ ਮੇਰੇ ਭਰਾ ਦੇ ਸਿਰ ਤੇ 25 ਲੱਖ ਦਾ ਕਰਜ਼ਾ ਸੀ ਅਤੇ ਕਰਜ਼ੇ ਨੂੰ ਨਾ ਸਹਾਰਦੇ ਹੋਏ ਉਸ ਨੇ ਜੀਵਨ ਲੀਲਾ ਸਮਾਪਤ ਕਰ ਲਈ ਕਿਉਂਕਿ ਪਹਿਲਾਂ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ ਸੀ ਅਤੇ ਉਸ ਤੋਂ ਬਾਅਦ ਮਟਰ ਦੀ ਫਸਲ ਵੀ ਖਰਾਬ ਹੋ ਗਈ ਸੀ। ਹੁਣ ਕਣਕ ਅਤੇ ਸਰ੍ਹੋਂ ਦੀ ਫਸਲ ਦਾ ਝਾੜ ਘੱਟ ਹੋਣ ਕਾਰਨ ਇਸ ਵੱਲੋਂ ਖੌਫ਼ਨਾਕ ਕਦਮ ਉਠਾਇਆ ਗਿਆ।

  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾਂ ਅਤੇ ਪਿੰਡ ਵਾਸੀ ਜਸਮੇਲ ਸਿੰਘ ਨੇ ਕਿਹਾ ਕਿ ਮ੍ਰਿਤਕ ਕਿਸਾਨ ਦੇ ਸਿਰ ਉੱਪਰ ਕਰਜ਼ਾ ਬਹੁਤ ਸੀ ਜਿਸ ਕਰਕੇ ਇਸ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੇ ਦੋ ਬੱਚੇ ਸਨ ਲੜਕੀ 19 ਸਾਲਾਂ ਦੀ ਹੈ ਅਤੇ ਇਕ ਲੜਕਾ ਜੋ ਕਿ 17 ਸਾਲਾਂ ਦਾ ਹੈ। ਜੇਕਰ ਇਸੇ ਤਰ੍ਹਾਂ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਤੁਰ ਪਏ ਤਾਂ ਇਕਦਮ ਅੰਨ ਲਈ ਲੋਕ ਤਰਸਣਗੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਉਹ ਮਾੜੇ ਸਮੇਂ ਵਿੱਚ ਬਾਂਹ ਫੜਨ ਤਾਂ ਜੋ ਕਿਸਾਨ ਕਰਜ਼ੇ ਦੇ ਬੋਝ ਹੇਠੋਂ ਨਿਕਲ ਸਕਣ । ਕਿਸਾਨ ਆਗੂ ਨੇ ਮੰਗ ਕੀਤੀ ਕਿ ਇਸ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।

  Published by:Sukhwinder Singh
  First published:

  Tags: Agricultural, Farmer suicide, Nabha, Wheat