• Home
 • »
 • News
 • »
 • punjab
 • »
 • DEBT RIDDEN FARMER OF VILLAGE BHADRA IN MANSA DISTRICT WAS DISTURBED DUE TO LOW YIELD OF WHEAT

Mansa : ਕਣਕ ਦਾ ਝਾੜ ਘੱਟ ਨਿਕਲਣ ਤੋਂ ਪਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ

ਮਾਨਸਾ ਜਿਲ੍ਹੇ ਦੇ ਪਿੰਡ ਭਾਦੜਾ ਦੇ ਕਰਜ਼ਈ ਕਿਸਾਨ ਵੱਲੋਂ ਖੁਦਕੁਸ਼ੀ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਸੀ ਪਰੇਸ਼ਾਨ

ਮ੍ਰਿਤਕ ਦੀ ਫਾਇਲ ਫੋਟੋ

 • Share this:
  Baldev Sharma

  ਬੁਢਲਾਡਾ - ਪੰਜਾਬ ਅੰਦਰ ਆਏ ਦਿਨ ਕਰਜ਼ੇ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ 'ਚ ਅੱਜ ਇੱਕ ਹੋਰ ਮੰਦਭਾਗੇ ਕਿਸਾਨ ਦਾ ਨਾਮ ਜੁੜ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਦੜਾ ਦੇ ਕਿਸਾਨ ਮੱਖਣ ਸਿੰਘ (42) ਪੁੱਤਰ ਝੰਡਾ ਸਿੰਘ ਵੱਲੋਂ ਕਣਕ ਦਾ ਝਾੜ ਘੱਟ ਨਿਕਲਣ ਤੋਂ ਦੁਖੀ ਹੋ ਕੇ ਅਤੇ ਕਰਜ਼ੇ ਦਾ ਭਾਰ ਨਾ ਝਲਦਿਆਂ ਖੁਦਕੁਸ਼ੀ ਕਰ ਲਈ।

  ਜਾਣਕਾਰੀ ਦਿੰਦਿਆ ਥਾਣਾ ਸਦਰ ਬੁਢਲਾਡਾ ਦੇ ਏ ਐਸ ਆਈ ਆਤਮਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨ ਚ ਦੱਸਿਆ ਕਿ ਮੱਖਣ ਸਿੰਘ ਆਪਣੀ 4 ਕਨਾਲ ਜ਼ਮੀਨ ਸਮੇਤ ਆਪਣੇ ਪਿਤਾ ਦੀ 12 ਕਨਾਲ ਜਮੀਨ ਤੇ ਵੀ ਖੇਤੀ ਕਰਦਾ ਸੀ ਅਤੇ ਉਹ ਬੁਢਲਾਡਾ ਵਿਖੇ ਇੱਕ ਸ਼ੈਲਰ ਚ ਮੁਨੀਮ ਦਾ ਕੰਮ ਕਰਕੇ ਆਪਣੇ ਦੋ ਬੱਚਿਆ ਸਮੇਤ ਸਾਰੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ।ਇਸ ਵਾਰ ਕਣਕ ਦਾ ਝਾੜ ਘਟਣ ਕਰਕੇ ਉਹ ਆਪਣੇ ਸਿਰ ਲੱਖਾਂ ਰੁਪਏ ਦੇ ਕਰਜਾ ਹੋਣ ਕਰਕੇ ਕਈ ਦਿਨ੍ਹਾਂ ਤੋਂ ਪਰੇਸ਼ਾਨ ਰਹਿੰਦਾ ਸੀ।ਇਸੇ ਪ੍ਰੇਸ਼ਾਨੀ ਕਾਰਨ ਉਸਨੇ ਆਪਣੇ ਖੇਤਾਂ ਵਿਖੇ ਜਾ ਕੇ ਖੁਦਕੁਸ਼ੀ ਕਰ ਲਈ।ਪੁਲਿਸ ਵੱਲੋਂ ਬਣਦੀ ਕਾਰਵਾਈ ਤਹਿਤ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾ ਹਵਾਲੇ ਕਰ ਦਿੱਤੀ ਹੈ।
  Published by:Ashish Sharma
  First published: