Reena Roy Speaks About Deep Sidhu Death: ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਉਨ੍ਹਾਂ ਦੀ ਗਰਲਫਰੈਡ ਰੀਨਾ ਰਾਏ ਬਾਰੇ ਜ਼ਿਆਦਾਤਰ ਲੋਕ ਜਾਣੂ ਹਨ। ਕਲਾਕਾਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕ ਰੀਨਾ ਰਾਏ ਉੱਪਰ ਸਵਾਲ ਉੱਠਾ ਰਹੇ ਸੀ। ਜਿਸ ਬਾਰੇ ਲੰਬੇ ਸਮੇਂ ਬਾਅਦ ਰੀਨਾ ਰਾਏ ਨੇ ਖੁੱਲ੍ਹ ਕੇ ਸੱਚ ਬਿਆਨ ਕੀਤਾ ਹੈ। ਦਰਅਸਲ, ਰੀਨਾ ਰਾਏ ਨੇ ਆਪਣੇ ਉੱਪਰ ਲੱਗੇ ਝੂਠੇ ਆਰੋਪਾਂ ਨੂੰ ਬਿਆਨ ਕੀਤਾ ਹੈ। ਜਿਸ ਬਾਰੇ ਲੰਬੇ ਸਮੇਂ ਬਾਅਦ ਰੀਨਾ ਰਾਏ ਨੇ ਖੁੱਲ੍ਹ ਕੇ ਸੱਚ ਬਿਆਨ ਕੀਤਾ ਹੈ। ਆਖਿਰ ਮੌਤ ਤੋਂ ਪਹਿਲਾਂ ਦੀਪ ਅਤੇ ਉਹ ਕੀ-ਕੀ ਤਿਆਰੀਆਂ ਕਰ ਰਹੇ ਸੀ। ਤੁਸੀ ਵੀ ਵੇਖੋ ਰੀਨਾ ਦਾ ਇਹ ਵੀਡੀਓ...
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ...
ਮੈਂ ਫਾਇਨਲੀ ਆਕੇ ਸੰਗਤ ਦੇ ਨਾਲ ਗੱਲ ਕਰਨਾ ਮੰਗਦੀ ਸੀ... ਮੈਂ ਮੁਆਫੀ ਵੀ ਮੰਗਦੀ ਆ... ਮੇਰੇ ਕੋਲੋਂ ਪਹਿਲਾਂ ਨਹੀਂ ਗੱਲ ਹੁੰਦੀ ਸੀ ਦੀਪ ਬਾਰੇ...ਹਾਲੇ ਵੀ ਮੇਰੇ ਲਈ ਬਹੁਤ ਔਖਾ ਆ... ਜਿਹ ਮੇਰੇ ਨਾਲ ਅੰਗ ਸੰਗ ਖ ਸੀ ਤੇ ਹਾਲੇ ਵੀ ਖ ਆ... ਮੈਂ ਧੰਨਵਾਦ ਕਹਿੰਦੀ ਹਾਂ ... ਦਿਲੋਂ ਕਹਿਣਾ ਮੰਗਦੀ ਆ... ਸਿਰਫ ਮੇਰੇ ਲਈ ਨਹੀਂ ਦੀਪ ਲਈ ਵੀ... ਪਰ ਮੇਰੀ ਇੱਕ ਬੇਨਤੀ ਆ ਜੇਕਰ ਤੁਸੀ ਸੁਣਨਾ ਹੈ ਤਾਂ ਪਿਆਰ ਨਾਲ ਸੁਣਨਾ... ਕਿਉਂਕਿ ਕਾਫੀ ਸਟੋਰੀਜ਼ ਉਸ ਟਾਈਮ ਸੀ ਅੱਜ ਮੈਂ ਉਹ ਕਲੀਅਰ ਕਰਨਾ ਮੰਗਦੀ ਆ... ਤੇ ਸੱਚ ਹੈ ਕਿ ਏ... ਮੇਰਾ ਗੂਰੁ ਮੇਰੇ ਵਿੱਚ ਵੱਸਦਾ... ਮੈਂ ਝੂਠ ਨਹੀਂ ਬੋਲੂਂਗੀ... ਮੇਰੇ ਗੂਰੁ ਨੇ ਮੈਨੂੰ ਇਹ ਨਹੀਂ ਸਿਖਾਇਆ, ਝੂਠ ਬੋਲਣਾ...
ਫਰਵਰੀ 15 2022 ਹੋਇਆ ਕੀ?
ਮੈਂ ਸੰਗਤ ਨੂੰ ਹੁਣ ਦੱਸਦੀ ਆਂ ਹੋਇਆ ਕੀ ਸੀ। ਮੈਂ ਦਿੱਲੀ ਆਈ 13 ਤਰੀਕ ਨੂੰ ਮੈਂ ਅਤੇ ਦੀਪ ਓਬਰੋਏ ਹੋਟਲ ਵਿੱਚ ਸੀ। 8 ਵਜੇ ਉਨ੍ਹਾਂ ਮੈਨੂੰ ਦਿੱਲੀ ਏਅਰਪੋਰਟ ਤੋਂ ਪਿਕਅਪ ਕੀਤਾ। ਅਗਲੇ ਦਿਨ ਵੈਲਨਟਾਈਨ ਸੈਲੀਬ੍ਰੇਟ ਕੀਤਾ 15 ਤਰੀਕ ਅਸੀ ਦੋਵੇਂ ਉੱਠੇ ਬ੍ਰੈਕਫਾਸਟ ਕੀਤਾ। ਦੀਪ ਨੇ ਆਪਣਾ ਪਸੰਦਦੀਦਾ ਬ੍ਰੈਕਫਾਸਟ ਕੀਤਾ। ਮੇਰੇ ਅਤੇ ਦੀਪ ਦਾ ਹਾਲੇ ਪੰਜਾਬ ਜਾਣ ਦਾ ਮਨ ਨਹੀਂ ਸੀ ਕਿਉਂਕਿ ਸਾਨੂੰ ਬੰਬੇ ਹੋਰ ਵੀ ਕੰਮ ਸੀ। ਪਰ ਦੀਪ ਨੇ ਸੋਚਿਆ ਪਹਿਲਾਂ ਤਿਆਰ ਹੋ ਕੇ ਜਿੰਮ ਜਾਂਦੇ ਵੀਕੈਂਡ ਸੋਚਦੇ ਕੀ ਕਰਨਾ... ਮੈਂ ਕਿਹਾ ਠੀਕ ਆ... ਦੀਪ ਤਿਆਰ ਹੋ ਕੇ ਜਿੰਮ ਨੂੰ ਗਿਆ... ਉਦੋਂ ਤੱਕ ਮੈਂ ਪੈਕ ਕਰਦੀ ਸੀ... ਮੈਂ ਤਿਆਰ ਹੋਗੀ ਸੀ। ਦੀਪ ਵਾਪਿਸ ਆਇਆ... ਤੇ ਕਹਿੰਦਾ ਯਾਰ ਅਸੀ ਪੰਜਾਬ ਨੂੰ ਚੱਲ ਜਾਂਦੇ ਆ.. ਉਸ ਸਮੇਂ ਉਨੇ ਮੈਨੂੰ ਦੱਸਿਆ ਸੀ ਕਿ ਕੋਈ ਆਊਗਾ ਦਿੱਲੀ ਦੇ ਵਿੱਚ ਰਹਿੰਦਾ ਆ ਉਸਦੀ ਮੱਦਦ ਕਰੀਂ... ਇਸ ਤੋਂ ਬਾਅਦ ਕੀ ਹੋਇਆ ਸੁਣੋ ਇਹ ਪੂਰੀ ਵੀਡੀਓ...
View this post on Instagram
ਕਾਬਿਲੇਗੌਰ ਹੈ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਰੀਨਾ ਰਾਏ ਉੱਪਰ ਸਵਾਲ ਚੁੱਕੇ ਜਾ ਰਹੇ ਸੀ ਕਿ ਉਹ ਇਸ ਹਾਦਸੇ ਵਿੱਚ ਕਿਵੇਂ ਬੱਚ ਗਈ। ਜਿਸਦਾ ਪੂਰਾ ਸੱਚ ਰੀਨਾ ਰਾਏ ਨੇ ਬਿਆਨ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Deep Sidhu, Entertainment, Entertainment news, Pollywood