ਕਿਸਾਨਾਂ ਦੇ ਸਿਆਸੀ ਮੋਰਚੇ 'ਤੇ ਦੀਪ ਸਿੱਧੂ ਨੇ ਕਿਹਾ- ਇੱਕੋ ਮੌਕੇ 22 ਬਿੱਲੀਆਂ ਥੈਲੇ 'ਚੋਂ ਬਾਹਰ...

ਕਿਸਾਨਾਂ ਦੇ ਸਿਆਸੀ ਮੋਰਚੇ 'ਤੇ ਦੀਪ ਸਿੱਧੂ ਨੇ ਕਿਹਾ- ਇੱਕੋ ਮੌਕੇ 22 ਬਿੱਲੀਆ ਥੈਲੇ 'ਚੋਂ ਬਾਹਰ (ਫਾਇਲ ਫੋਟੋ)

 • Share this:
  ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦੇ ਕੀਤੇ ਐਲਾਨ ਉਤੇ ਅਦਾਕਾਰ ਦੀਪ ਸਿੱਧੂ ਨੇ ਤੰਜ ਕੱਸਿਆ ਹੈ। ਦੀਪ ਸਿੱਧੂ ਨੇ ਆਪਣੇ ਫੇਸਬੁੱਕ ਸਫੇ ਉਤੇ ਲਿਖਿਆ ਹੈ ਕਿ 'ਇੱਕੋ ਮੌਕੇ 22 ਬਿੱਲੀਆਂ ਥੈਲੇ 'ਚੋਂ ਬਾਹਰ। ਸਿੱਧੂ ਨੇ ਕੈਪਸ਼ਨ ਵਿਚ ਲਿਖਿਆ ਹੈ-ਇੱਕੋ ਮੌਕੇ (ਕਿਸਾਨ-ਕਿਸਾਨ ਕਰਦੀਆਂ) 22 ਬਿੱਲੀਆਂ ਥੈਲੇ ਚੋਂ ਬਾਹਰ', ਫਰਜ਼ੀ ਲੋਕਾਂ ਦਾ ਪਰਦਾਫਾਸ਼ ਕਰਨ ਵਿਚ ਸਾਡੀ ਭੂਮਿਕਾ ਨਹੀਂ। ਸਮੇਂ ਉਤੇ, ਉਹ ਆਪਣੇ ਆਪ ਨੂੰ ਖੁਦ ਬੇਨਕਾਬ ਕਰਦੇ ਹਨ।

  ਦੱਸ ਦਈਏ ਕਿ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ‘ਸੰਯੁਕਤ ਸਮਾਜ ਮੋਰਚੇ’ ਦੇ ਨਾਂ ਹੇਠ ਨਵੀਂ ਸਿਆਸੀ ਪਾਰਟੀ ਕਾਇਮ ਕਰਕੇ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

  ਕਿਸਾਨ ਜਥੇਬੰਦੀਆਂ ਵੱਲੋਂ ਕਾਇਮ ਕੀਤੀ ਨਵੀਂ ਸਿਆਸੀ ਧਿਰ ਦਾ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਬਣਾਇਆ ਗਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਇਸ ਨਵੀਂ ਪਾਰਟੀ ਦਾ ‘ਆਮ ਆਦਮੀ ਪਾਰਟੀ’ ਨਾਲ ਗੱਠਜੋੜ ਹੋਣ ਦੇ ਆਸਾਰ ਹਨ।

  ਮੀਟਿੰਗ ਵਿੱਚ ਸ਼ਾਮਲ ਹੋਏ ਮਾਲਵੇ ਦੇ ਇੱਕ ਕਿਸਾਨ ਆਗੂ ਨੇ ਕਿਹਾ ਕਿ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਸਾਂਝ ਦੇ ਆਸਾਰ ਬਹੁਤ ਹੀ ਘੱਟ ਹਨ। ਚੋਣ ਮੈਦਾਨ ’ਚ ਉਤਰਨ ਸਬੰਧੀ ਆਖਰੀ ਐਲਾਨ ਕਰਨ ਤੋਂ ਪਹਿਲਾਂ ਦੋ ਦਰਜਨ ਦੇ ਕਰੀਬ ਆਗੂਆਂ ਨੇ ਤਕਰੀਬਨ ਤਿੰਨ ਘੰਟੇ ਮੀਟਿੰਗ ਕੀਤੀ। ਇਸ ਦੌਰਾਨ ਚੋਣ ਏਜੰਡਾ ਤੈਅ ਕਰਨ ਅਤੇ ਚੋਣ ਮੈਨੀਫੈਸਟੋ ਸਬੰਧੀ ਵੀ ਚਰਚਾ ਕੀਤੀ ਗਈ।

  ਇਸ ਮਗਰੋਂ ਕੁਝ ਲੋਕਾਂ ਵੱਲੋਂ ਕਿਸਾਨ ਆਗੂਆਂ ਦੇ ਫੈਸਲੇ ਉਤੇ ਸਵਾਲ ਵੀ ਚੁੱਕੇ ਜਾ ਰਹੇ ਹਨ। ਅਦਾਕਾਰ ਦੀਪ ਸਿੱਧੂ ਨੇ ਤੰਜ ਕੱਸਿਆ ਹੈ। ਦੀਪ ਸਿੱਧੂ ਨੇ ਆਪਣੇ ਫੇਸਬੁੱਕ ਸਫੇ ਉਤੇ ਲਿਖਿਆ ਹੈ ਕਿ 'ਇੱਕੋ ਮੌਕੇ 22 ਬਿੱਲੀਆਂ ਥੈਲੇ 'ਚੋਂ ਬਾਹਰ।
  Published by:Gurwinder Singh
  First published: