ਸੀਨੀਅਰ ਐਡਵੋਕੇਟ ਦੀਪਇੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ AG, ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਦੀਪਇੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ AG

 • Share this:
  ਚੰਡੀਗੜ੍ਹ- ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲ ਗਿਆ ਹੈ। ਪੰਜਾਬ ਸਰਕਾਰ ਨੇ ਡੀਐਸ ਪਟਵਾਲੀਆ ਨੂੰ ਪੰਜਾਬ ਦਾ ਨਵਾਂ ਏਜੀ ਨਿਯੁਕਤ ਕੀਤਾ ਹੈ। ਡੀਐਸ ਪਟਵਾਲੀਆ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀਆਂ ਵਿੱਚੋਂ ਮੰਨੇ ਜਾਂਦੇ ਹਨ।  ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ 1 ਨਵੰਬਰ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਮਰਪ੍ਰੀਤ ਸਿੰਘ (ਏਪੀਐਸ) ਦਿਓਲ ਨੇ ਅਸਤੀਫਾ ਦੇ ਦਿੱਤਾ ਸੀ। ਉਹਨਾਂ ਨੇ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।

  ਪਟਵਾਲੀਆ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਲਦੀਪ ਸਿੰਘ ਅਤੇ ਸੇਵਾਮੁਕਤ ਸਿੱਖਿਆ ਸ਼ਾਸਤਰੀ ਗੁਰਮਿੰਦਰ ਕੇ ਸਿੰਘ ਦੇ ਪੁੱਤਰ ਹਨ। ਉਹ ਸੁਪਰੀਮ ਕੋਰਟ ਦੇ ਐਡਵੋਕੇਟ ਪੀਐਸ ਪਟਵਾਲੀਆ ਦਾ ਛੋਟਾ ਭਰਾ ਹਨ, ਜਿਨ੍ਹਾਂ 2006 ਵਿੱਚ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਅਸਤੀਫ਼ਾ ਦੇ ਦਿੱਤਾ ਸੀ।
  Published by:Ashish Sharma
  First published: