Home /News /punjab /

ਕਿਸੇ ਵੇਲੇ ਪੱਸਰੀ ਸੀ ਸੁੰਨ, ਹੁਣ ਨਾਮ ਚਰਚਾ ਘਰਾਂ ’ਚ ਰੋਜ਼ਾਨਾ ਦੀਪਮਾਲਾ ਕਰ ਰਹੇ ਡੇਰਾ ਪ੍ਰੇਮੀ...

ਕਿਸੇ ਵੇਲੇ ਪੱਸਰੀ ਸੀ ਸੁੰਨ, ਹੁਣ ਨਾਮ ਚਰਚਾ ਘਰਾਂ ’ਚ ਰੋਜ਼ਾਨਾ ਦੀਪਮਾਲਾ ਕਰ ਰਹੇ ਡੇਰਾ ਪ੍ਰੇਮੀ...

ਡੇਰੇ ਦੇ ਨਾਲ ਲੱਗਦੀਆਂ ਕਾਲੋਨੀਆਂ ਸ਼ਾਹ ਸਤਿਨਾਮਜੀ ਪੁਰਾ, ਸੁਖਚੈਨ ਕਾਲੋਨੀ, ਪ੍ਰੀਤ ਨਗਰ, ਉਪਕਾਰ ਕਾਲੋਨੀ ’ਚ ਡੇਰਾ ਸ਼ਰਧਾਲੂ ਰੋਜ਼ਾਨਾ ਘਰਾਂ ’ਚ ਦੀਵੇ ਬਾਲਦੇ ਹਨ।

ਡੇਰੇ ਦੇ ਨਾਲ ਲੱਗਦੀਆਂ ਕਾਲੋਨੀਆਂ ਸ਼ਾਹ ਸਤਿਨਾਮਜੀ ਪੁਰਾ, ਸੁਖਚੈਨ ਕਾਲੋਨੀ, ਪ੍ਰੀਤ ਨਗਰ, ਉਪਕਾਰ ਕਾਲੋਨੀ ’ਚ ਡੇਰਾ ਸ਼ਰਧਾਲੂ ਰੋਜ਼ਾਨਾ ਘਰਾਂ ’ਚ ਦੀਵੇ ਬਾਲਦੇ ਹਨ।

Gurmeet Ram Rahim Singh -ਫਰਲੋ ਮਿਲਣ ਤੋਂ ਬਾਅਦ ਡੇਰਾ ਮੁਖੀ (Dera Chief) ਅਜੇ ਤਕ ਗੁਰੂਗ੍ਰਾਮ ਵਿਖੇ ਹੀ ਹਨ। ਸ਼ਰਧਾਲੂਆਂ ਨੂੰ ਉਮੀਦ ਹੈ ਕਿ ਉਹ ਸਿਰਸਾ ਦਾ ਸ਼ਾਹ ਸਤਨਾਮ ਦੀ ਧਾਮ ਵਿਖੇ ਲੋਕਾਂ ਨੂੰ ਦਰਸ਼ਨ ਦੇਣ ਜਰੂਰ ਆਉਣਗੇ।

  • Share this:

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim Singh) ਦੇ ਫਰਲੋ ਤੇ ਜੇਲ੍ਹ ਤੋਂ ਬਾਹਰ ਆਉਣ ਵਿੱਚ ਡੇਰੇ ਦੇ ਪੈਰੋਕਾਰਾਂ ਰੋਜ਼ਾਨਾਂ ਖੁਸ਼ੀਆਂ ਮਨ੍ਹਾ ਰਹੇ ਹਨ। ਕਿਸੇ ਵੇਲੇ ਸਨਾਟੇ ਦੇ ਸਾਹਮਣ ਕਰਨ ਵਾਲੇ ਨਾਮ ਚਰਚਾ ਘਰਾਂ ਵਿੱਚ ਹੁਣ ਡੇਰਾ ਪ੍ਰੇਮੀਆਂ ਦੀ ਲਹਿਰਾਂ ਲੱਗ ਰਹੀਆਂ ਹਨ। ਸਿਰਸਾ ਦਾ ਸ਼ਾਹ ਸਤਨਾਮ ਦੀ ਧਾਮ ਵਿਖੇ ਲੋਕਾਂ ਦੀ ਚਹਿਰ ਪਹਿਲ ਵਧ ਗਈ ਹੈ। ਲੋਕ ਖੁਸੀ ਵਿੱਚ ਇੱਕ ਦੂਜੇ ਨੂੰ ਮੁਬਾਰਕਾਂ ਸਾਂਝੀਆ ਕਰ ਰਹੇ ਹਨ। ਇਸ ਦੇ ਨਾਲ ਹੀ ਨਾਮ ਚਰਚਾ ਘਰਾਂ ਦੇ ਨਾਲ ਹੀ ਘਰਾਂ ਵਿੱਚ ਦਿਵਾਲੀ ਵਾਂਗ ਰੋਜ਼ਾਨਾਂ ਦੀਪਮਾਲਾ ਕੀਤੀ ਜਾ ਰਹੀ ਹੈ। ਮੁੱਖ ਡੇਰੇ ਤੋਂ ਇਲਾਵਾ ਸ਼ਾਹ ਮਸਤਾਨਾਜੀ ਧਾਮ ਅਤੇ ਡੇਰੇ ਦੇ ਨਾਲ ਲੱਗਦੀਆਂ ਕਾਲੋਨੀਆਂ ਸ਼ਾਹ ਸਤਿਨਾਮਜੀ ਪੁਰਾ, ਸੁਖਚੈਨ ਕਾਲੋਨੀ, ਪ੍ਰੀਤ ਨਗਰ, ਉਪਕਾਰ ਕਾਲੋਨੀ ’ਚ ਡੇਰਾ ਸ਼ਰਧਾਲੂ ਰੋਜ਼ਾਨਾ ਘਰਾਂ ’ਚ ਦੀਵੇ ਬਾਲਦੇ ਹਨ।  ਪੰਜਾਬ, ਹਰਿਆਣਾ, ਯੂਪੀ, ਦਿੱਲੀ ਤੇ ਰਾਜਸਥਾਨ ਸੂਬਿਆਂ ਦੇ ਨਾਮ ਚਰਚਾ ਘਰਾਂ ਤੇ ਆਪਣੇ ਘਰਾਂ ’ਚ ਡੇਰਾ ਪੈਰੋਕਾਰ ਰੋਜ਼ਾਨਾ ਦੀਪਮਾਲਾ ਹੋ ਰਹੀ ਹੈ।

‘ਤੇਰਾਵਾਸ’ ਗੁਫ਼ਾ ਦੇ ਬਾਹਰ ਪ੍ਰੇਮੀਆਂ ਵੱਲੋਂ ਮੱਥਾ ਟੇਕਿਆ ਜਾ ਰਿਹਾ ਹੈ। ਹਲਾਂਕਿ 2017 ਤੋਂ ਬਾਅਦ ਸ਼ਰਧਾਲੂਆਂ ਲਈ ਗੁਫਾ ਦੇ ਦਰਬਾਜੇ ਬੰਦ ਹਨ। ਇਸਲਈ ਲੋਕ ਬਾਹਰ ਦੀਪੇ ਵਾਲ ਕੇ ਆਪਣੀ ਸ਼ਰਦਾ ਭਾਵਨਾ ਪ੍ਰਗਟ ਕਰ ਰਹੇ ਹਨ।

ਫਰਲੋ ਮਿਲਣ ਤੋਂ ਬਾਅਦ ਡੇਰਾ ਮੁਖੀ (Dera Chief) ਅਜੇ ਤਕ ਗੁਰੂਗ੍ਰਾਮ ਵਿਖੇ ਹੀ ਹਨ। ਸ਼ਰਧਾਲੂਆਂ ਨੂੰ ਉਮੀਦ ਹੈ ਕਿ ਉਹ ਸਿਰਸਾ ਦਾ ਸ਼ਾਹ ਸਤਨਾਮ ਦੀ ਧਾਮ ਵਿਖੇ ਲੋਕਾਂ ਨੂੰ ਦਰਸ਼ਨ ਦੇਣ ਜਰੂਰ ਆਉਣਗੇ। ਸ਼ਰਦਾਲੂਆਂ ਦਾ ਮੰਨਣਾ ਹੈ ਕਿ ਡੇਰਾ ਮੁਖੀ ਉੱਤੇ ਗਲਤ ਦੋਸ਼ ਲਗਾਏ ਹਨ ਅਤੇ ਉਹ ਇੱਕ ਦਿਨ ਪੱਕੇ ਤੌਰ ਤੇ ਜੇਲ੍ਹ ਤੋਂ ਬਾਹਰ ਆ ਜਾਣਗੇ।

ਦੱਸ ਦਈਏ ਕਿ ਪੰਜਾਬ ਅਤੇ ਯੂਪੀ ਚੋਣਾਂ ਤੋਂ ਠੀਕ ਪਹਿਲਾਂ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਨੇ 21 ਦਿਨਾਂ ਦੀ ਫਰਲੋ ਦਿੱਤੀ ਹੈ। ਰਾਮ ਰਹੀਮ ਗੁਰੂਗ੍ਰਾਮ ਡੇਰੇ 'ਚ ਪੁਲਿਸ ਦੀ ਨਿਗਰਾਨੀ 'ਚ ਹਨ।

ਇਸ ਤੋਂ ਪਹਿਲਾਂ 24 ਅਕਤੂਬਰ, 2020 ਨੂੰ, ਰਾਮ ਰਹੀਮ ਨੂੰ ਇੱਕ ਦਿਨ ਲਈ ਆਪਣੀ ਮਾਂ ਨੂੰ ਮਿਲਣ ਲਈ ਗੁੜਗਾਓਂ ਦੇ ਇੱਕ ਹਸਪਤਾਲ ਵਿੱਚ ਪੈਰੋਲ 'ਤੇ ਲਿਜਾਇਆ ਗਿਆ ਸੀ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ 18 ਮਈ 2021 ਨੂੰ 21 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਪਰ ਉਸ ਨੂੰ ਲੰਬੀ ਪੈਰੋਲ ਨਹੀਂ ਮਿਲੀ। ਪਰ ਹੁਣ ਚੋਣਾਂ ਦੇ ਮਾਹੌਲੋ ਵਿੱਚ ਉਹ ਇੱਕ ਵਾਰ ਲੰਬੀ ਪੈਰੋਲ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ।

2017 ਵਿੱਚ ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ, ਇਸ ਤੋਂ ਇਲਾਵਾ 2019 ਵਿੱਚ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਵਿੱਚ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਹੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਬੰਦ ਸੀ।

Published by:Sukhwinder Singh
First published:

Tags: Dera Sacha Sauda, Gurmeet Ram Rahim Singh