Home /News /punjab /

ਗੱਠਜੋੜ ਦੀਆਂ ਵਿਉਂਤਾਂ ਹੀ ਲਾਉਂਦਾ ਰਹਿ ਗਿਆ ਭਾਜਪਾ, ਅਕਾਲੀ ਦਲ ਤੇ ਕੈਪਟਨ ਧੜਾ

ਗੱਠਜੋੜ ਦੀਆਂ ਵਿਉਂਤਾਂ ਹੀ ਲਾਉਂਦਾ ਰਹਿ ਗਿਆ ਭਾਜਪਾ, ਅਕਾਲੀ ਦਲ ਤੇ ਕੈਪਟਨ ਧੜਾ

ਗੱਠਜੋੜ ਦੀਆਂ ਵਿਉਂਤਾਂ ਹੀ ਲਾਉਂਦਾ ਰਹੇ ਗਿਆ ਭਾਜਪਾ, ਅਕਾਲੀ ਦਲ ਤੇ ਕੈਪਟਨ ਧੜਾ (ਫਾਇਲ ਫੋਟੋ)

ਗੱਠਜੋੜ ਦੀਆਂ ਵਿਉਂਤਾਂ ਹੀ ਲਾਉਂਦਾ ਰਹੇ ਗਿਆ ਭਾਜਪਾ, ਅਕਾਲੀ ਦਲ ਤੇ ਕੈਪਟਨ ਧੜਾ (ਫਾਇਲ ਫੋਟੋ)

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਇਤਿਹਾਸ ਸਿਰਜਿਆ ਗਿਆ ਹੈ। ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਦਾ ਸਫਾਇਆ ਹੀ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਦੀਆਂ ਸਿਆਸੀ ਸਰਗਰਮੀਆਂ ਤੋਂ ਜਾਪਦਾ ਸੀ ਕਿ ਕਿਸੇ ਵੀ ਧਿਰ ਨੂੰ ਇਸ ਹੋਣੀ ਦੀ ਉਮੀਦ ਹੀ ਨਹੀਂ ਸੀ।

ਹੋਰ ਪੜ੍ਹੋ ...
  • Share this:

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਇਤਿਹਾਸ ਸਿਰਜਿਆ ਗਿਆ ਹੈ। ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਦਾ ਸਫਾਇਆ ਹੀ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਦੀਆਂ ਸਿਆਸੀ ਸਰਗਰਮੀਆਂ ਤੋਂ ਜਾਪਦਾ ਸੀ ਕਿ ਕਿਸੇ ਵੀ ਧਿਰ ਨੂੰ ਇਸ ਹੋਣੀ ਦੀ ਉਮੀਦ ਹੀ ਨਹੀਂ ਸੀ।

ਇਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੇ ਘਰ ਮਹਿਫ਼ਲ ਵਿਚ ਵੱਡੇ ਦਾਅਵੇ ਕੀਤੇ ਜਾ ਰਹੇ ਸਨ। ਕੈਪਟਨ ਦੀ ਲੋਕ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੇ ਵਿਧਾਇਕ ਪੱਟਣ ਦੇ ਇਸ਼ਾਰੇ ਕੀਤੇ ਜਾ ਰਹੇ ਹਨ। ਭਾਜਪਾ ਆਗੂ ਲੋੜ ਪੈਣ ਉਤੇ ਅਕਾਲੀ ਦਲ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਸਨ।

ਕਾਂਗਰਸ ਵੱਲੋਂ ਆਪਣੇ ਵਿਧਾਇਕ ਸੂਬੇ ਤੋਂ ਬਾਹਰ ਭੇਜਣ ਦੀ ਰਣਨੀਤੀ ਬਣਾਈ ਜਾ ਰਹੀ ਸੀ। ਪਰ ਅੱਜ ਆਏ ਨਤੀਜਿਆਂ ਨੇ ਇਨ੍ਹਾਂ ਸਾਰੀਆਂ ਧਿਰਾਂ ਨੂੰ ਸੋਚੀਂ ਪਾ ਦਿੱਤਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਤੇ ਕੈਪਟਨ ਨੂੰ 15 ਤੋਂ 17 ਸੀਟਾਂ ਦੀ ਆਸ ਸੀ ਤੇ ਲੋੜ ਪੈਣ ਉਤੇ ਅਕਾਲੀ ਦਲ ਨਾਲ ਗੱਠਜੋੜ ਕਰਨ ਦੀ ਵਿਉਂਤ ਸੀ।

ਪਰ ਸਭ ਕੁਝ ਧਰਿਆ ਧਰਾਇਆ ਹੀ ਰਿਹਾ ਗਿਆ। ਕਿਉਂਕਿ ਆਮ ਆਦਮੀ ਪਾਰਟੀ ਨੇ ਜੋੜ-ਤੋੜ ਕਰਕੇ ਸਰਕਾਰ ਬਣਾਉਣ ਦੀਆਂ ਵਿਉਂਤਾਂ ਲਾ ਰਹੀਆਂ ਧਿਰਾਂ ਦਾ ਇਕ ਤਰ੍ਹਾਂ ਸਫਾਇਆ ਹੀ ਕਰ ਦਿੱਤਾ।

ਸੱਤਾਧਾਰੀ ਕਾਂਗਰਸ ਨਾਲ ਇਸ ਤੋਂ ਮਾੜੀ ਕੀ ਹੋ ਸਕਦੀ ਹੈ ਕੇ ਉਸ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਹਾਰ ਗਏ। ਕਾਂਗਰਸ ਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ (ਨਵਜੋਤ ਸਿੰਘ ਸਿੱਧੂ ਤੇ ਸੁਖਬੀਰ ਬਾਦਲ) ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਇਕ ਪਾਸੜ ਫਤਿਹ ਹਾਸਲ ਕਰਦੇ ਹੋਏ 92 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਸੱਤਾਧਾਰੀ ਕਾਂਗਰਸ ਪਾਰਟੀ 18 ਸੀਟਾਂ ਨਾਲ ਦੂਜੇ ਨੰਬਰ 'ਤੇ ਰਹੀ। ਬਾਕੀ ਸੀਟਾਂ ਵਿੱਚ ਅਕਾਲੀ ਦਲ ਨੂੰ 4, ਭਾਜਪਾ ਨੂੰ 2 ਅਤੇ ਆਜ਼ਾਦ ਨੂੰ 1 ਸੀਟ ਮਿਲੀ ਹੈ।

ਆਮ ਆਦਮੀ ਪਾਰਟੀ ਦੀ ਇਸ ਹੂੰਝਾ ਫੇਰ ਜਿੱਤ ਨਾਲ ਉਸ ਨੇ ਪੂਰਨ ਬਹੁਮਤ ਨੂੰ ਵੀ ਪਿਛੇ ਛੱਡ ਦਿੱਤਾ। ਹੁਣ ਪੰਜਾਬ ਨੂੰ ਅਗਲੇ ਦਿਨਾਂ ਦੌਰਾਨ ਨਵੇਂ ਮੁੱਖ ਮੰਤਰੀ ਵੱਜੋਂ ਭਗਵੰਤ ਮਾਨ ਵੇਖਣ ਨੂੰ ਮਿਲਣਗੇ, ਜਦਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਛੇਤੀ ਹੀ ਅਸਤੀਫਾ ਸੌਂਪਣਗੇ।

Published by:Gurwinder Singh
First published:

Tags: Assembly Elections 2022, Election Results 2022, Punjab Election 2022, Punjab Election Results 2022