Home /News /punjab /

ਅੱਤਵਾਦੀਆਂ ਵੱਲੋਂ ਪੰਜਾਬ ਤੇ ਜੰਮੂ ਨੂੰ ਨਿਸ਼ਾਨਾ ਬਣਾਉਣ ਦੀ ਮਿਲੀ ਸੂਹ, ਜਾਰੀ ਹੋਇਆ ਅਲਰਟ

ਖੁਫੀਆ ਸੂਚਨਾ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਅੱਤਵਾਦੀਆਂ ਦਾ ਇਕ ਸਮੂਹ ਭਾਰਤੀ ਸਰਹੱਦ 'ਚ ਦਾਖਲ ਹੋਇਆ ਹੈ

  • Share this:

    ਖੁਫੀਆ ਏਜੰਸੀਆਂ ਵੱਲ਼ੋਂ ਸੂਹ ਮਿਲੀ ਹੈ ਕਿ ਪਾਕਿਸਤਾਨ ਤੋਂ ਅੱਤਵਾਦੀਆਂ ਦਾ ਇਕ ਸਮੂਹ ਭਾਰਤ ਅੰਦਰ ਦਾਖਲ ਹੋਇਆ ਹੈ। ਇਸ ਜਾਣਕਾਰੀ ਤੋਂ ਬਾਅਦ ਪੰਜਾਬ ਤੇ ਜੰਮੂ-ਕਸ਼ਮੀਰ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅੱਤਵਾਦੀਆਂ ਦੀ ਘੁਸਪੈਠ ਦੀ ਸੂਚਨਾ ਮਿਲਣ 'ਤੇ ਜੰਮੂ-ਕਸ਼ਮੀਰ ਅਤੇ ਪੰਜਾਬ 'ਚ 'ਆਰੈਂਜ ਅਲਰਟ' ਜਾਰੀ ਕੀਤਾ ਗਿਆ ਹੈ।

    ਅੱਤਵਾਦੀ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਫੌਜ ਦੇ ਕੈਂਪਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਖੁਫੀਆ ਸੂਚਨਾ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਅੱਤਵਾਦੀਆਂ ਦਾ ਇਕ ਸਮੂਹ ਭਾਰਤੀ ਸਰਹੱਦ 'ਚ ਦਾਖਲ ਹੋਇਆ ਹੈ। ਇਸ ਸੂਚਨਾ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪਠਾਨਕੋਟ ਸਮੇਤ ਆਪਣੇ ਏਅਰਬੇਸਾਂ ਨੂੰ ਅਲਰਟ 'ਤੇ ਰੱਖਿਆ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਵੀ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲਾਵਰਾਂ ਦੇ ਘੁਸਪੈਠ ਦੀ ਖੁਫੀਆ ਸੂਚਨਾ 'ਤੇ ਅਲਰਟ ਜਾਰੀ ਕੀਤਾ ਗਿਆ ਹੈ।

    ਰੱਖਿਆ ਬੇਸਾਂ ਨੂੰ ਸੁਰੱਖਿਅਤ ਰੱਖਣ ਲਈ ਫੌਜ ਬਲ ਇਹਤਿਆਤੀ ਕਦਮ ਚੁੱਕ ਰਹੇ ਹਨ। ਪਿਛਲੇ ਮਹੀਨੇ ਫੌਜ ਤੇ ਏਅਰਫੋਰਸ ਦੇ ਸਾਰੇ ਬੇਸ 'ਤੇ ਜੋ ਅਲਰਟ ਐਲਾਨੇ ਗਏ ਸਨ, ਕੁਝ ਦਿਨਾਂ 'ਚ ਖਤਰਾ ਟਲਣ ਤੋਂ ਬਾਅਦ ਵਾਪਸ ਲੈ ਲਏ ਗਏ ਸਨ। ਇਕ ਵਾਰ ਫਿਰ ਖੁਫੀਆ ਸੂਚਨਾ 'ਤੇ ਅਲਰਟ ਜਾਰੀ ਕੀਤਾ ਗਿਆ ਹੈ।

    First published:

    Tags: Article 370, Attack, Jammu and kashmir, Punjab