• Home
 • »
 • News
 • »
 • punjab
 • »
 • DEFENSE MINISTER RAJNATHS VISIT TO CHANDIGARH DISRUPTED FARMERS OCCUPATION OF HALEIPAD

ਰੱਖਿਆ ਮੰਤਰੀ ਰਾਜਨਾਥ ਦੀ ਚੰਡੀਗੜ੍ਹ ਫੇਰੀ 'ਚ ਕਿਸਾਨਾਂ ਦਾ ਖਲਲ, ਹੈਲੀਪੈਡ 'ਤੇ ਕੀਤਾ ਕਬਜ਼ਾ

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੇ ਮੰਗੀ ਮੁਆਫੀ

ਰੱਖਿਆ ਮੰਤਰੀ ਰਾਜਨਾਥ ਦੀ ਚੰਡੀਗੜ੍ਹ ਫੇਰੀ 'ਚ ਕਿਸਾਨਾਂ ਦਾ ਖਲਲ, ਹੈਲੀਪੈਡ 'ਤੇ ਕੀਤਾ ਕਬਜ਼ਾ

 • Share this:
  ਚੰਡੀਗੜ੍ਹ: ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਆਉਣਾ ਸੀ ਪਰ ਉਹ ਨਹੀਂ ਆਏ। ਕਿਉਂਕਿ ਕਿਸਾਨਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬਣਾਏ ਹੈਲੀਪੈਡ ਉਤੇ ਕਬਜ਼ਾ ਕਰ ਲਿਆ ਹੈ। ਇਸ ਮੌਕੇ ਬੀਜੇਪੀ ਲੀਡਰ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ਨੂੰ  ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

  ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਸਾਨਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੇਰੀ ਕਾਰਨ ਤੁਹਾਡੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਮੈਨੂੰ ਇਸ ਗੱਲ ਦਾ ਦੁੱਖ ਹੈ। ਮੈਂ ਕਿਸਾਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦਾ ਹਾਂ। ਮੇਰੇ ਦਾਦਾ ਜੀ ਕਿਸਾਨ ਯੂਨੀਅਨ ਨਾਲ ਜੁੜੇ ਰਹੇ ਅਤੇ ਪਿਤਾ ਜੀ ਨੇ ਕਿਸਾਨਾਂ ਨਾਲ ਸੰਘਰਸ਼ ਕੀਤਾ ਹੈ। ਸ. ਸੰਧੂ ਨੇ ਕਿਹਾ ਕਿ ਸਾਡੇ ਤੋਂ ਅਨਜਾਣੇ ਵਿੱਚ ਗਲਤੀ ਹੋਈ ਹੈ। ਅੱਗੇ ਤੋਂ ਇਸ ਦਾ ਖਿਆਲ ਰਖਿਆ ਜਾਵੇਗਾ ਕਿ ਅਜਿਹਾ ਮੁੜ ਕੇ ਨਾ ਵਾਪਰੇ। ਜੇਕਰ ਸਾਡੀ ਮਦਦ ਦੀ ਲੋੜ ਹੈ ਤਾਂ ਅਸੀ ਕਰਨ ਲਈ ਤਿਆਰ ਹਾਂ।


  ਦੱਸ ਦਈਏ ਕਿ ਪੰਜਾਬ ਦੀ ਸਿਆਸਤ ਵਿੱਚ ਪੰਜਾਬ ਭਾਜਪਾ ਨੇ 2022 ਚੋਣਾਂ ਦਾ ਆਗਾਜ਼ ਕਰ ਦਿੱਤਾ ਹੈ। ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਵੱਲੋਂ 'ਨਵਾਂ ਪੰਜਾਬ, ਭਾਜਪਾ ਦੇ ਨਾਲ' ਦਾ ਨਾਅਰਾ ਦਿੱਤਾ ਗਿਆ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਆਗੂਆਂ ਗਜੇਂਦਰ ਸ਼ੇਖਾਵਤ, ਦੁਸ਼ਯੰਤ ਗੌਤਮ, ਤਰੁਣ ਚੁੱਘ, ਹਰਦੀਪ ਪੁਰੀ ਅਤੇ ਅਸ਼ਵਨੀ ਸ਼ਰਮਾ ਨੇ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਬਿਗੁਲ ਵਜਾਉਂਦਿਆਂ ਕਿਹਾ ਕਿ ਭਾਜਪਾ, ਪੰਜਾਬ ਵਿੱਚ ਇਤਿਹਾਸ ਰਚੇਗੀ, ਕਿਉਂਕਿ ਭਾਜਪਾ 'ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਲੈ ਕੇ ਕੰਮ ਕਰ ਰਹੀ ਹੈ।

  ਸ਼ੇਖਾਵਤ ਨੇ ਕਿਹਾ ਕਿ ਭਾਜਪਾ ਸੱਤਾ ਵਿੱਚ ਆਉਣ 'ਤੇ ਪੰਜਾਬ ਵਿਚੋਂ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰੇਗੀ, ਉਹ ਇਨ੍ਹਾਂ ਮੁੱਦਿਆਂ ਨਾਲ ਹੀ ਲੋਕਾਂ ਵਿੱਚ ਜਾਣਗੇ ਕਿਉਂਕਿ ਪੰਜਾਬ ਦੇ ਲੋਕ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ। ਸੂਬੇ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ ਅਤੇ ਮਾਫੀਆ ਦਾ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ 'ਤੇ ਰਾਜ ਕਰ ਰਹੀ ਕਾਂਗਰਸ ਪਾਰਟੀ ਵੀ ਦੋ ਧੜਿਆਂ ਵਿੱਚ ਵੰਡੀ ਹੋਈ, ਜਿਸ ਤੋਂ ਲੋਕਾਂ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।
  Published by:Ashish Sharma
  First published:
  Advertisement
  Advertisement