ਅਕਾਲੀ-ਬੀਜੇਪੀ ਵਫਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ

News18 Punjabi | News18 Punjab
Updated: February 14, 2020, 6:20 PM IST
share image
ਅਕਾਲੀ-ਬੀਜੇਪੀ ਵਫਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ
ਅਕਾਲੀ-ਬੀਜੇਪੀ ਦੇ ਵਫਦ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ

ਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਸਰਕਾਰ ਬਚਾਉਣ 'ਤੇ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਹਿਬਲਕਲਾਂ ਦੇ ਗਵਾਹ ਦੀ ਮੌਤ ਦਾ ਮੁੱਦਾ ਚੁੱਕਿਆ

  • Share this:
  • Facebook share img
  • Twitter share img
  • Linkedin share img
ਕੈਪਟਨ ਸਰਕਾਰ ਵੱਲੋਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦੀ ਵਕਾਲਤ ਕਰਨ ਤੋਂ ਬਾਅਦ ਅਕਾਲੀ ਦਲ ਬੁਰੀ ਤਰਾਂ ਖਫਾ ਹੈ। ਇਸ ਸਬੰਧੀ ਅਕਾਲੀ-ਬੀਜੇਪੀ ਦੇ ਵਫਦ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਸਰਕਾਰ ਬਚਾਉਣ 'ਤੇ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਹਿਬਲਕਲਾਂ ਦੇ ਗਵਾਹ ਦੀ ਮੌਤ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਪੰਜਾਬ ਸਰਕਾਰ HSGPC 'ਤੇ ਦਿੱਤਾ ਹਲਫਨਾਮਾ ਵਾਪਿਸ ਲਵੇ।



ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਹਿਬਲਕਲਾਂ ਬਾਰੇ ਅਕਾਲੀ ਦਲ ਉਤੇ ਝੂਠੇ ਇਲਜ਼ਾਮ ਲਗਾਏ ਗਏ ਹਨ ਅਤੇ ਬਹਿਬਲਕਲਾਂ ਦੇ ਗਵਾਹਾਂ ਨੂੰ ਕਾਂਗਰਸੀ ਵਿਧਾਇਕ ਤੰਗ ਕਰ ਰਹੇ ਹਨ। ਉਨ੍ਹਾਂ ਨੇ ਗੁਰਪ੍ਰੀਤ ਕਾਂਗੜ, ਕਿੱਕੀ ਢਿੱਲੋਂ ਵਿਰੁਧ ਕੇਸ ਦਰਜ ਕਰਨ ਦੀ ਮੰਗ ਕੀਤੀ।
ਇਸ ਮੌਕੇ ਮਦਨ ਮੋਹਨ ਮਿੱਤਲ ਨੇ ਕਿਹਾ ਕਾਂਗਰਸ ਐਸਜੀਪੀਸੀ ਨੂੰ ਲੈ ਕੇ ਲੜਾਈ ਨਾ ਕਰਵਾਏ।  ਇਸ ਮੁਲਾਕਾਤ ਰਾਜਪਾਲ ਕੋਲ ਵਫਦ ਵੱਲੋਂ ਬਹਿਬਲ ਕਲਾਂ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਦਾ ਮਾਮਲਾ ਵੀ ਚੁੱਕਿਆ ਗਿਆ ਅਤੇ ਬੀਜੇਪੀ ਨੇ ਇਸ ਮਾਮਲੇ ਵਿਚ CBI ਜਾਂਚ ਦੀ ਮੰਗ ਕੀਤੀ। ਜਦੋਂਕਿ ਸੁਖਬੀਰ ਬਾਦਲ ਨੇ ਕਾਂਗਰਸ ਦੇ ਮੰਤਰੀ ਗੁਰਪ੍ਰੀਤ ਕਾਂਗਰਸ ਅਤੇ ਵਿਧਾਇਕ ਕਿੱਕੀ ਢਿੱਲੋ ਖਿਲਾਫ ਐਫਆਈਆਰ ਦੀ ਮੰਗ ਵੀ ਕੀਤੀ।

 
First published: February 14, 2020, 6:18 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading