• Home
 • »
 • News
 • »
 • punjab
 • »
 • DELHI CHIEF MINISTER ARVIND KEJRIWAL HAS VIGILANT THE PEOPLE OF PUNJAB AGAINST CHARANJIT CHANNI GW

ਵੇਖਦੇ ਰਹੇ ਗਏ ਕੇਜਰੀਵਾਲ, ਪਹਿਲਾਂ ਹੀ ਮੇਲਾ ਲੁੱਟ ਗਏ ਚਰਨਜੀਤ ਚੰਨੀ?

 • Share this:
  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 'ਫੁਰਤੀ' ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਹੈਰਾਨ ਰਹਿ ਗਏ। ਦਰਅਸਲ, ਅੱਜ ਕੇਜਰੀਵਾਲ ਦਾ ਪੰਜਾਬ ਦੌਰੇ ਉਤੇ ਆਏ ਸਨ ਤੇ ਉਨ੍ਹਾਂ ਆਟੋ ਰਿਕਸ਼ਾ ਚਾਲਕਾਂ ਨਾਲ ਸੰਵਾਦ ਤੈਅ ਹੋਇਆ ਸੀ।

  ਇਸ ਦੌਰਾਨ ਉਨ੍ਹਾਂ ਆਟੋ ਚਾਲਕਾਂ ਲਈ ਕਈ ਐਲਾਨ ਵੀ ਕਰਨੇ ਸਨ ਪਰ ਮੁੱਖ ਮੰਤਰੀ ਚੰਨੀ ਇਸ ਤੋਂ ਪਹਿਲਾਂ ਹੀ ਲੁਧਿਆਣਾ ਫੇਰੀ ਦੌਰਾਨ ਅਚਾਨਕ ਗਿੱਲ ਚੌਂਕ ਉਤੇ ਸਵਾਰੀਆਂ ਦੀ ਉਡੀਕ ਕਰ ਰਹੇ ਆਟੋ ਚਾਲਕਾਂ ਕੋਲ ਪਹੁੰਚ ਗਏ। ਉਨ੍ਹਾਂ ਨਾਲ ਚਾਹ ਵੀ ਪੀਤੀ ਤੇ ਵੱਡੇ ਐਲਾਨ ਵੀ ਕਰ ਦਿੱਤੇ।

  ਇਸ ਤੋਂ ਕੇਜਰੀਵਾਲ ਕਾਫੀ ਖਫਾ ਵੀ ਨਜ਼ਰ ਆਏ ਤੇ ਉਨ੍ਹਾਂ ਨੇ ਬਕਾਇਦਾ ਇਸ ਬਾਰੇ 'ਗਿਲਾ' ਵੀ ਕੀਤਾ। ਕੇਜਰੀਵਾਲ ਨੇ ਵਿਅੰਗਮਈ ਅੰਦਾਜ਼ 'ਚ ਕਿਹਾ, ''ਇੱਕ ਬਹੁਤ ਜ਼ਰੂਰੀ ਗੱਲ ਇਹ ਕਿ ਅੱਜ ਕੱਲ੍ਹ ਪੰਜਾਬ ਅੰਦਰ ਇੱਕ 'ਨਕਲੀ ਕੇਜਰੀਵਾਲ' ਘੁੰਮ ਰਿਹਾ ਹੈ। ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਮੈਂ (ਅਸਲੀ ਕੇਜਰੀਵਾਲ) ਕਰਦਾ ਹਾਂ, ਦੋ ਦਿਨ ਬਾਅਦ ਉਹ ਨਕਲੀ ਕੇਜਰੀਵਾਲ ਵੀ ਉਹੀ ਗੱਲ ਦੁਹਰਾ ਦਿੰਦਾ ਹੈ, ਕਿਉਂਕਿ ਅਸਲੀ ਅਸਲੀ ਹੁੰਦਾ ਹੈ ਅਤੇ ਨਕਲੀ ਹਮੇਸ਼ਾ ਨਕਲੀ ਰਹਿੰਦਾ ਹੈ। ਇਸ ਲਈ ਇਹ ਨਕਲੀ ਕੇਜਰੀਵਾਲ ਸਿਰਫ਼ ਐਲਾਨ ਕਰਦਾ ਹੈ, ਪਰ ਅਸਲੀਅਤ 'ਚ ਕਰਦਾ ਕੁੱਝ ਵੀ ਨਹੀਂ।

  ਕੇਜਰੀਵਾਲ ਨੇ ਕਿਹਾ ਹੈ ਕਿ ਅੱਜ ਸ਼ਾਮ ਨੂੰ ਉਨ੍ਹਾਂ ਦਾ (ਕੇਜਰੀਵਾਲ) ਦਾ ਲੁਧਿਆਣਾ ਦੇ ਆਟੋ ਰਿਕਸ਼ਾ ਵਾਲਿਆਂ ਨਾਲ ਸੰਵਾਦ ਹੈ। ਇਸ ਬਾਰੇ 'ਨਕਲੀ ਕੇਜਰੀਵਾਲ' ਨੂੰ ਪਤਾ ਲੱਗ ਗਿਆ ਕਿਉਂਕਿ ਬੈਠਕ 10 ਦਿਨ ਪਹਿਲਾਂ ਤੈਅ ਹੋ ਗਈ ਸੀ। 'ਨਕਲੀ ਕੇਜਰੀਵਾਲ' ਅੱਜ (ਸੋਮਵਾਰ) ਸਵੇਰੇ ਹੀ ਆਟੋ ਰਿਕਸ਼ਾ ਵਾਲਿਆਂ ਦੇ ਦਫ਼ਤਰ ਪਹੁੰਚ ਗਿਆ।

  ਫਿਰ ਵੀ ਮੈਂ ਸਮਝਦਾ ਹਾਂ ਕਿ ਡਰ ਅੱਛਾ ਹੈ। ਅਸਲੀ ਕੇਜਰੀਵਾਲ ਦੇ ਡਰ ਨਾਲ ਹੀ ਸਹੀ ਕੋਈ ਕੰਮ ਤਾਂ ਕਰੇ, ਪਰ ਕਿਉਂਕਿ ਨਕਲੀ ਹੈ ਇਸ ਲਈ ਕਰ ਨਹੀਂ ਸਕਦਾ।''ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਸਰਕਾਰ ਦੀ ਨਕਲ ਕਰਦਿਆਂ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦਾ ਐਲਾਨ ਕੀਤਾ ਸੀ, ਪਰੰਤੂ ਇਹ ਇਸ ਕਰਕੇ ਅਧੂਰਾ ਐਲਾਨ ਹੋ ਨਿੱਬੜਿਆ ਕਿ ਕੈਪਟਨ ਨੇ ਸਿਰਫ਼ ਸਰਕਾਰੀ ਬੱਸਾਂ 'ਚ ਹੀ ਮਹਿਲਾਵਾਂ ਦਾ ਸਫ਼ਰ ਮੁਫ਼ਤ ਕੀਤਾ ਹੈ।ਕੇਜਰੀਵਾਲ ਨੇ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਮਹਿਨਾ, ਮੁਫ਼ਤ ਬਿਜਲੀ ਅਤੇ ਸਿਹਤ ਸੇਵਾਵਾਂ ਵਰਗੇ 'ਆਪ' ਦੇ ਐਲਾਨਾਂ ਲਈ ਪੈਸਾ ਕਿਥੋਂ ਆਵੇਗਾ? ਇਹ ਸਵਾਲ ਸਾਰੇ ਵਿਰੋਧੀ ਕਰਨਗੇ।

  ਇਸ ਲਈ ਇਸ ਨਕਲੀ ਕੇਜਰੀਵਾਲ (ਚਰਨਜੀਤ ਸਿੰਘ ਚੰਨੀ) ਕੋਲੋਂ ਪੰਜਾਬ ਦੇ ਲੋਕ ਬਚ ਕੇ ਰਹਿਣ। ਕੰਮ ਸਿਰਫ਼ ਅਸਲੀ ਕੇਜਰੀਵਾਲ ਹੀ ਕਰੇਗਾ। ਮੁੱਖ ਮੰਤਰੀ ਚੰਨੀ ਵੱਲੋਂ ਕੀਤੀਆਂ ਜਾ ਰਹੀਆਂ ਨਕਲਾਂ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ''ਮੈਂ ਪੰਜਾਬ ਆਇਆ ਅਤੇ ਮੁਫ਼ਤ ਬਿਜਲੀ ਦੀ ਗਰੰਟੀ ਦਿੱਤੀ। 2 ਦਿਨ ਬਾਅਦ 'ਨਕਲੀ ਕੇਜਰੀਵਾਲ' ਨੇ ਗੱਪ ਮਾਰ ਦਿੱਤੀ ਕਿ ਪੰਜਾਬ 'ਚ ਉਸ ਨੇ (ਚੰਨੀ ਸਰਕਾਰ) ਨੇ 400 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ, ਪਰੰਤੂ ਹਕੀਕਤ ਇਹ ਹੈ ਕਿ ਪੰਜਾਬ ਦਾ ਇੱਕ ਵੀ ਬੰਦਾ ਦੱਸੇ ਕਿ ਉਸ ਦਾ ਬਿਜਲੀ ਦਾ ਬਿਲ ਜ਼ੀਰੋ ਆਇਆ ਹੈ।

  ਅੱਜ ਵੀ ਆਮ ਘਰਾਂ ਦੇ ਬਿਲ 4 ਤੋਂ 5 ਹਜ਼ਾਰ ਰੁਪਏ ਆ ਰਹੇ ਹਨ, ਪਰੰਤੂ 'ਨਕਲੀ ਕੇਜਰੀਵਾਲ' ਝੂਠ ਬੋਲ ਕੇ ਲੋਕਾਂ ਦਾ ਮਜ਼ਾਕ ਉਡਾ ਰਿਹਾ ਹੈ।'' ਕੇਜਰੀਵਾਲ ਨੇ ਦਾਅਵਾ ਕੀਤਾ ਕਿ ਬਿਜਲੀ ਬਿਲ ਜ਼ੀਰੋ ਕਰਨੇ ਸਿਰਫ਼ ਅਸਲੀ ਕੇਜਰੀਵਾਲ (ਅਰਵਿੰਦ ਕੇਜਰੀਵਾਲ) ਨੂੰ ਹੀ ਆਉਂਦੇ ਹਨ। ਮੁਹੱਲਾ ਕਲੀਨਿਕਾਂ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ''ਸਿਹਤ ਬਾਰੇ ਦੂਸਰੀ ਗਰੰਟੀ 'ਚ ਮੈਂ ਪੰਜਾਬ 'ਚ 16 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦਾ ਵਾਅਦਾ ਦਿੱਤਾ ਸੀ। 'ਨਕਲੀ ਕੇਜਰੀਵਾਲ' ਨੇ ਕਿਹਾ ਕਿ ਉਹ (ਚੰਨੀ) ਵੀ ਮੁਹੱਲਾ ਕਲੀਨਿਕਾਂ ਬਣਾਉਣਗੇ। 2 ਮਹੀਨੇ ਹੋ ਗਏ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਬਣਾਇਆ। ਜਦਕਿ ਇੱਕ ਮੁਹੱਲਾ ਕਲੀਨਿਕ ਬਣਾਉਣ ਨੂੰ ਸਿਰਫ਼ 10 ਦਿਨ ਅਤੇ 20 ਲੱਖ ਰੁਪਏ ਲਗਦੇ ਹਨ। ਦਿਖਾਵੇ ਲਈ ਇੱਕ ਹੀ ਬਣਾ ਦਿੰਦਾ। ਅਸਲ 'ਚ ਬਣਾ ਇਸ ਲਈ ਨਹੀਂ ਸਕਿਆ ਕਿਉਂਕਿ ਉਹ 'ਨਕਲੀ ਕੇਜਰੀਵਾਲ' ਹੈ।
  Published by:Gurwinder Singh
  First published: