• Home
  • »
  • News
  • »
  • punjab
  • »
  • DELHI CM KEJRIWAL S REPLY TO PUNJAB CM CHANNI FOR SPEAKING BLACK ENGLISH SAID MY COLOR IS BLACK BUT NO INTENTION AK

ਕੇਜਰੀਵਾਲ ਦਾ ਚੰਨੀ ਨੂੰ ਮੋੜਵਾਂ ਜਵਾਬ, ਕਿਹਾ- ਮੇਰਾ ਰੰਗ ਕਾਲਾ ਹੈ ਪਰ ਨੀਅਤ ਨਹੀਂ

ਪੰਜਾਬ ਪਹੁੰਚੇ ਕੇਜਰੀਵਾਲ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਿਹਾ, 'ਮੇਰਾ ਰੰਗ ਭਾਵੇਂ ਕਾਲਾ ਹੋਵੇ ਪਰ ਮੇਰਾ ਇਰਾਦਾ ਕਾਲਾ ਨਹੀਂ ਹੈ। ਮੇਰਾ ਕਾਲਾ ਰੰਗ ਮੇਰੇ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਬਹੁਤ ਪਸੰਦ ਹੈ।

ਕੇਜਰੀਵਾਲ ਦਾ ਚੰਨੀ ਨੂੰ ਮੋੜਵਾਂ ਜਵਾਬ, ਕਿਹਾ- ਮੇਰਾ ਰੰਗ ਕਾਲਾ ਹੈ ਪਰ ਨੀਅਤ ਨਹੀਂ (file photo)

  • Share this:
    ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਸੀਐਮ ਚੰਨੀ ਨੇ ਕੇਜਰੀਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਕਾਲਾ ਅੰਗਰੇਜ਼ ਕਿਹਾ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਪਹੁੰਚੇ ਕੇਜਰੀਵਾਲ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਿਹਾ, 'ਮੇਰਾ ਰੰਗ ਭਾਵੇਂ ਕਾਲਾ ਹੋਵੇ ਪਰ ਮੇਰਾ ਇਰਾਦਾ ਕਾਲਾ ਨਹੀਂ ਹੈ। ਮੇਰਾ ਕਾਲਾ ਰੰਗ ਮੇਰੇ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਬਹੁਤ ਪਸੰਦ ਹੈ।

    ਅੰਮ੍ਰਿਤਸਰ ਏਅਰਪੋਰਟ 'ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਸੀਐਮ ਚੰਨੀ ਵਾਂਗ ਹੈਲੀਕਾਪਟਰ 'ਚ ਨਹੀਂ ਘੁੰਮਦਾ। ਸੜਕਾਂ ਰਾਹੀਂ ਮੈਂ ਪਿੰਡਾਂ ਤੇ ਸ਼ਹਿਰਾਂ ਨੂੰ ਜਾਂਦਾ ਹਾਂ। ਜਿਸ ਕਾਰਨ ਮੇਰਾ ਰੰਗ ਕਾਲਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸੀਐਮ ਚੰਨੀ ਦਾ ਬਹੁਤ ਸਤਿਕਾਰ ਕਰਦਾ ਹਾਂ, ਪਰ ਜਦੋਂ ਤੋਂ ਮੈਂ ਸਰਕਾਰ ਬਣਨ 'ਤੇ ਪੰਜਾਬ ਦੀ ਹਰ ਔਰਤ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ, ਉਹ ਮੈਨੂੰ ਗੰਦੀ ਗਾਲ੍ਹ ਕੱਢ ਰਹੇ ਹਨ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਮੈਨੂੰ ਕਿਹਾ ਗਿਆ ਹੈ ਕਿ ਮੈਂ ਚੰਗੇ ਕੱਪੜੇ ਨਹੀਂ ਪਾਉਂਦਾ, ਜਦੋਂ ਕਿ ਪੰਜਾਬ ਦੀਆਂ ਮੇਰੀਆਂ ਮਾਂਵਾਂ ਭੈਣਾਂ ਸਰਕਾਰ ਬਣਨ 'ਤੇ ਇਕ ਹਜ਼ਾਰ ਰੁਪਏ 'ਚ ਚੰਗੇ ਕੱਪੜੇ ਪਾ ਸਕਣਗੀਆਂ।

    ਦੱਸ ਦੇਈਏ ਕਿ ਬੁੱਧਵਾਰ ਨੂੰ ਕੇਜਰੀਵਾਲ 'ਤੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਕਾਲਾ ਅੰਗਰੇਜ਼ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਆਮ ਆਦਮੀ ਦਾ ਮਖੌਟਾ ਪਾ ਕੇ ਬਾਹਰੋਂ ਆਏ ਲੁਟੇਰਿਆਂ ਵਾਂਗ ਪੰਜਾਬੀਆਂ ਨੂੰ ਲੁੱਟਣ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਅਜਿਹੇ ਸ਼ਰਾਰਤੀ ਅਨਸਰਾਂ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

    ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ਼ ਪੰਜਾਬ ਦੇ ਲੋਕ ਹੀ ਰਾਜ ਕਰਨਗੇ ਕਿਉਂਕਿ ਬਾਹਰੋਂ ਆਏ ਕੇਜਰੀਵਾਲ ਵਰਗੇ ਲੋਕ ਪੰਜਾਬ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਨਹੀਂ ਸਮਝ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਸਿਰਫ਼ ਡਰਾਮੇਬਾਜ਼ੀ ਕਰਕੇ ਅਤੇ ਝੂਠੀਆਂ ਗਾਰੰਟੀਆਂ ਦੇ ਕੇ ਪੰਜਾਬ ਦੀ ਸੱਤਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਤੋਂ ਵੱਧ ਉਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
    Published by:Ashish Sharma
    First published: