Home /News /punjab /

Punjab Election 2022 : ਨਾਭਾ ਦੇ ਉਮੀਦਾਵਾਰ ਦੇ ਹੱਕ 'ਚ ਦਿੱਲੀ ਦੇ ਡਿਪਟੀ ਸੀਐੱਮ ਵੱਲੋਂ ਰੋਡ ਸ਼ੋਅ

Punjab Election 2022 : ਨਾਭਾ ਦੇ ਉਮੀਦਾਵਾਰ ਦੇ ਹੱਕ 'ਚ ਦਿੱਲੀ ਦੇ ਡਿਪਟੀ ਸੀਐੱਮ ਵੱਲੋਂ ਰੋਡ ਸ਼ੋਅ

ਨਾਭਾ ਦੇ ਉਮੀਦਾਵਾਰ ਗੁਰਦੇਵ ਸਿੰਘ ਦੇਵਮਾਨ ਦੇ ਹੱਕ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਵੱਲੋਂ ਰੋਡ ਸ਼ੋਅ

ਨਾਭਾ ਦੇ ਉਮੀਦਾਵਾਰ ਗੁਰਦੇਵ ਸਿੰਘ ਦੇਵਮਾਨ ਦੇ ਹੱਕ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਵੱਲੋਂ ਰੋਡ ਸ਼ੋਅ

Punjab Assembly Election 2022 : ਨਾਭਾ ਵਿਖੇ ਪਹੁੰਚੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਨਾਭਾ ਦੇ ਵੱਖ-ਵੱਖ ਵਿਚਾਰਾਂ ਦੀ ਹੁੰਦੇ ਹੋਏ ਆਪ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਇਸ ਵਾਰ ਵੋਟਾਂ ਗੁਰਦੇਵ ਸਿੰਘ ਦੇਵ ਮਾਨ ਨਾਭਾ ਦੇ ਉਮੀਦਵਾਰ ਨੂੰ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਕ ਮੌਕਾ ਜ਼ਰੂਰ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਲੋਕ ਦੇਣ ਸਰਕਾਰ ਬਣਨ ਤੇ ਹਸਪਤਾਲ, ਸਕੂਲ ਅਤੇ ਹਰ ਸੁਵਿਧਾ ਪੰਜਾਬ ਦੇ ਲੋਕਾਂ ਨੇ ਦਿੱਤੀ ਜਾਵੇਗੀ। 

ਹੋਰ ਪੜ੍ਹੋ ...
 • Share this:

  ਭੁਪਿੰਦਰ ਨਾਭਾ

  ਨਾਭਾ : ਵਿਧਾਨ ਸਭਾ ਚੋਣਾਂ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਹਰ ਉਮੀਦਵਾਰ ਦੇ ਹੱਕ ਵਿੱਚ ਦਿੱਗਜ ਨੇਤਾ ਆ ਕੇ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਜਿਸ ਦੇ ਤਹਿਤ ਨਾਭਾ ਵਿਖੇ ਆਪ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਦੇਵਮਾਨ ਦੇ ਹੱਕ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਰੋਡ ਸ਼ੋਅ ਕੱਢ ਕੇ ਗੁਰਦੇਵ ਸਿੰਘ ਦੇਵਮਾਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਮਨੀਸ਼ ਸਿਸੋਦੀਆ ਨੇ ਅਕਾਲੀ ਦਲ ਅਤੇ ਕਾਂਗਰਸ ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਨੇ ਦੋਵਾਂ ਨੇ ਮਿਲ ਕੇ ਪੰਜਾਬ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਲੋਕ ਇੱਕ ਮੌਕਾ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਦੇਣ।

  ਨਾਭਾ ਵਿਖੇ ਪਹੁੰਚੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਨਾਭਾ ਦੇ ਵੱਖ-ਵੱਖ ਵਿਚਾਰਾਂ ਦੀ ਹੁੰਦੇ ਹੋਏ ਆਪ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਇਸ ਵਾਰ ਵੋਟਾਂ ਗੁਰਦੇਵ ਸਿੰਘ ਦੇਵ ਮਾਨ ਨਾਭਾ ਦੇ ਉਮੀਦਵਾਰ ਨੂੰ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਕ ਮੌਕਾ ਜ਼ਰੂਰ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਲੋਕ ਦੇਣ ਸਰਕਾਰ ਬਣਨ ਤੇ ਹਸਪਤਾਲ, ਸਕੂਲ ਅਤੇ ਹਰ ਸੁਵਿਧਾ ਪੰਜਾਬ ਦੇ ਲੋਕਾਂ ਨੇ ਦਿੱਤੀ ਜਾਵੇਗੀ।

  ਉਪ ਮੁੱਖ ਮੰਤਰੀ ਦਿੱਲੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੋ ਪੰਜਾਬ ਦਾ ਹਾਲ ਅਕਾਲੀ ਅਤੇ ਕਾਂਗਰਸੀਆਂ ਨੇ ਕੀਤਾ ਹੈ ਉਸ ਨੂੰ ਵੇਖਦੇ ਹੋਏ ਲੋਕ ਇਸ ਵਾਰ ਆਪ ਪਾਰਟੀ ਨੂੰ ਮੌਕਾ ਦੇਣ ਅਤੇ ਅੱਜ ਗੁਰਦੇਵ ਸਿੰਘ ਦੇਵਮਾਨ ਦੇ ਹੱਕ ਵਿਚ ਮੈਂ ਚੋਣ ਪ੍ਰਚਾਰ ਕਰਨ ਲਈ ਪਹੁੰਚਿਆ ਹਾਂ। ਇਸ ਮੌਕੇ ਕਾਂਗਰਸ ਅਤੇ ਅਕਾਲੀ ਦਲ ਤੇ ਸ਼ਬਦੀ ਹਮਲੇ ਵੀ ਕੀਤੇ।

  ਆਪ ਪਾਰਟੀ ਦੇ ਉਮੀਦਵਾਰ ਗੁਰਦੇਵ ਮਾਨ ਨੇ ਕਿਹਾ ਕਿ ਜੋ ਪਿਆਰ ਨਾਭੇ ਦੇ ਲੋਕਾਂ ਵੱਲੋਂ ਮਿਲ ਰਿਹਾ ਹੈ ਅਤੇ ਨਾਭੇ ਤੋਂ ਸਾਡੀ ਜਿੱਤ ਯਕੀਨੀ ਹੈ।

  Published by:Sukhwinder Singh
  First published:

  Tags: AAP Punjab, Assembly Elections 2022, Manish sisodia, Nabha, Punjab Election 2022