• Home
  • »
  • News
  • »
  • punjab
  • »
  • DELHI GURDWARA MANAGEMENT COMMITTEE HONORS HARSIMRAT KAUR BADAL

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਸਨਮਾਨ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਸਨਮਾਨ (ਫਾਇਲ ਫੋਟੋ)

  • Share this:
    ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ।

    ਦੱਸ ਦਈਏ ਕਿ ਬਠਿੰਡਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੰਬੀ ਜਕੋਤਕੀ ਮਗਰੋਂ ਦੋ ਦਿਨ ਪਹਿਲਾਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕੇਂਦਰੀ ਵਜ਼ੀਰੀ ਛੱਡ ਦਿੱਤੀ।  ਮੌਨਸੂਨ ਇਜਲਾਸ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਗੈਰਹਾਜ਼ਰ ਚੱਲ ਰਹੀ ਸੀ। ਹਰਸਿਮਰਤ ਬਾਦਲ ਨੇ ਕਿਹਾ ਸੀ ਕਿ ਉਸ ਨੂੰ ਕਿਸਾਨਾਂ ਨਾਲ ਧੀ-ਭੈਣ ਬਣ ਕੇ ਖੜ੍ਹੇ ਹੋਣ ਲਈ ਮਾਣ ਹੈ।’’

    ਤੀਜੀ ਵਾਰ ਚੁਣੇ ਜਾਣ ਮਗਰੋਂ ਉਹ 20 ਮਈ 2019 ਨੂੰ ਮੁੜ ਕੇਂਦਰੀ ਮੰੰਤਰੀ ਬਣ ਗਏ ਸਨ। ਕੇਂਦਰੀ ਮੰਤਰੀ ਮੰਡਲ ਵਿੱਚ ਖੇਤੀ ਆਰਡੀਨੈਂਸਾਂ ਦੇ ਫੈਸਲੇ ’ਚ ਉਹ ਪਹਿਲਾਂ ਸ਼ਾਮਲ ਰਹੇ ਹਨ ਅਤੇ ਦੋ ਹਫ਼ਤੇ ਪਹਿਲਾਂ ਤੱਕ ਉਹ ਖੇਤੀ ਆਰਡੀਨੈਂਸਾਂ ਨੂੰ ਦਰੁਸਤ ਵੀ ਦੱਸ ਰਹੇ ਸਨ। ਪਾਰਟੀ ਅੰਦਰੋਂ ਅਤੇ ਬਾਹਰੋਂ ਦਬਾਅ ਬਣਨ ਕਰ ਕੇ ਅਤੇ ਕਿਸਾਨੀ ਅੰਦੋਲਨ ਦੇ ਉਭਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਕਸੂਤਾ ਫੱਸ ਗਿਆ ਸੀ।

    ਹੁਣ ਵਜ਼ੀਰੀ ਛੱਡਣ ਨੂੰ ਬੀਬਾ ਬਾਦਲ ਦੀ ਵੱਡੀ ਕੁਰਬਾਨੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ।
    Published by:Gurwinder Singh
    First published:
    Advertisement
    Advertisement