ਐਮਾਜ਼ੋਨ (Amazon) ਵੱਲੋਂ ਮਾਊਸ ਪੈਡ, ਡਾੱਗ ਫੂੱਡ ਮੈਟ ਉਤੇ ਦਰਬਾਰ ਸਾਹਿਬ ਦੀ ਤਸਵੀਰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਮੁੜ ਤੋਂ ਐਮਾਜ਼ੋਨ ਨੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਨੇ ਐਮਾਜ਼ੋਨ (Amazon) ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦਾ ਕਹਿਣਾ ਹੈ ਕਿ ਐਮਾਜ਼ੋਨ ਨੇ ਮੁੜ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਐਮਾਜ਼ੋਨ ਨੇ ਮਾਊਸ ਪੈਡ, ਡਾੱਗ ਫੂੱਡ ਮੈਟ ਉਤੇ ਦਰਬਾਰ ਸਾਹਿਬ ਦੀ ਤਸਵੀਰ ਲਗਾਈ ਗਈ ਹੈ। ਇਨ੍ਹਾਂ ਚੀਜਾਂ ਨੂੰ ਕੈਨੇਡਾ ’ਚ ਵੇਚਿਆ ਵੀ ਗਿਆ ਹੈ। ਇਸ ਨਾਲ ਇਕ ਵਾਰ ਫਿਰ ਤੋਂ ਐਮਾਜ਼ੋਨ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਨਾਲ ਹੀ ਮੁੜ ਤੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਐਮਾਜ਼ੋਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਐਮਾਜ਼ੋਨ ਦੇ ਇਸ ਕਦਮ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਸਿਰਸਾ ਨੇ ਇੱਕ ਬਿਆਨ 'ਚ ਐਮਾਜ਼ੋਨ ਦੇ ਇਸ ਕੰਮ ਨੂੰ ਨਿਰਾਦਰੀ ਅਤੇ ਬੇਅਦਬੀ ਵਾਲਾ ਆਖਦਿਆਂ ਕਿਹਾ ਕਿ ਐਮਾਜ਼ੋਨ ਵੱਲੋਂ ਪਹਿਲਾਂ ਵੀ ਅਜਿਹਾ ਕੰਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਕਰਨ 'ਤੇ ਉਸ ਸਮੇਂ ਐਮਾਜ਼ੋਨ ਨੇ ਇਸ ਸੰਬੰਧੀ ਮੁਆਫ਼ੀ ਮੰਗੀ ਸੀ ਅਤੇ ਭਰੋਸਾ ਦਿੱਤਾ ਸੀ ਕਿ ਮੁੜ ਅਜਿਹੀ ਗ਼ਲਤੀ ਨਹੀਂ ਹੋਵੇਗੀ। ਸਿਰਸਾ ਨੇ ਦੱਸਿਆ ਕਿ ਇਸ ਸਬੰਧੀ ਦਿੱਲੀ ਦੇ ਨਾਰਥ ਐਵੇਨਿਊ ਪੁਲਿਸ ਸਟੇਸ਼ਨ 'ਚ ਉਨ੍ਹਾਂ ਵਲੋਂ ਐਮਾਜ਼ੋਨ ਵਿਰੁੱਧ ਮੁਕੱਦਮਾ ਦਰਜ ਕਰਾਇਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।