Home /News /punjab /

ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ, ਖਾਲਿਸਤਾਨੀ ਅਤਿਵਾਦੀ ਰਿੰਦਾ ਦਾ ਕਰੀਬੀ ਗੈਂਗਸਟਰ ਕਾਬੂ

ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ, ਖਾਲਿਸਤਾਨੀ ਅਤਿਵਾਦੀ ਰਿੰਦਾ ਦਾ ਕਰੀਬੀ ਗੈਂਗਸਟਰ ਕਾਬੂ

ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ, ਖਾਲਿਸਤਾਨੀ ਅਤਿਵਾਦੀ ਰਿੰਦਾ ਦਾ ਕਰੀਬੀ ਗੈਂਗਸਟਰ ਕਾਬੂ

ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ, ਖਾਲਿਸਤਾਨੀ ਅਤਿਵਾਦੀ ਰਿੰਦਾ ਦਾ ਕਰੀਬੀ ਗੈਂਗਸਟਰ ਕਾਬੂ

ਗੈਂਗਸਟਰ ਕੰਵਰ ਰਣਦੀਪ ਸਿੰਘ ਉਰਫ ਐਸ ਕੇ ਪਟਿਆਲਾ ਦਾ ਰਹਿਣ ਵਾਲਾ ਹੈ। ਉਸ ਉਤੇ 7-8 ਅਪਰਾਧਿਕ ਮਾਮਲੇ ਦਰਜ ਹਨ।

 • Share this:
  ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅਤਿਵਾਦੀ ਰਿੰਦਾ ਦੇ ਪਲਾਨ ਨੂੰ ਦਿੱਲੀ ਪੁਲਿਸ ਨੇ ਅੱਜ ਫੇਲ ਕਰ ਦਿੱਤਾ ਹੈ।  ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਅੱਜ ਗੈਂਗਸਟਰ ਕੰਵਰ ਰਣਦੀਪ ਸਿੰਘ ਉਰਫ ਐਸ ਕੇ ਨੂੰ ਬਰੇਲੀ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਗੈਂਗਸਟਰ ਪਾਕਿਸਤਾਨ ਵਿੱਚ ਬੈਠਾ ਖਾਲਿਸਤਾਨੀ ਅਤਿਵਾਦੀ ਰਿੰਦਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਰਿੰਦਾ ਨੇ ਉਸ ਨੂੰ ਹਿੰਦਾ ਨੇਤਾਵਾ ਅਤੇ ਆਰਐਸਐਸ ਆਗੂਆਂ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਸੌਪੀ ਸੀ। ਇਸ ਲਈ ਉਹ ਕਈ ਵਾਰ ਦਿੱਲੀ ਆ ਕੇ ਠਹਿਰਿਆ ਸੀ।

  ਦੱਸ ਦਈਏ ਕਿ ਗੈਂਗਸਟਰ ਕੰਵਰ ਰਣਦੀਪ ਸਿੰਘ ਉਰਫ ਐਸ ਕੇ ਪਟਿਆਲਾ ਦਾ ਰਹਿਣ ਵਾਲਾ ਹੈ। ਉਸ ਉਤੇ 7-8 ਅਪਰਾਧਿਕ ਮਾਮਲੇ ਦਰਜ ਹਨ। ਉਹ ਅਤਿਵਾਦੀ ਰਿੰਦਾ ਨਾਲ ਲਗਾਤਾਰ ਵੱਖ-ਵੱਖ ਨੰਬਰਾਂ ਰਾਹੀਂ ਗੱਲ ਕਰਦਾ ਸੀ। ਪੁਲਿਸ ਨੇ ਗੈਂਗਸਟਰ ਕੋਲੋਂ ਪੰਜ ਚਾਈਨੀਜ਼ ਪਿਸਟਲ ਵੀ ਬਰਾਮਦ ਕੀਤੇ ਹਨ ਅਤੇ ਕਈ ਕਾਰਤੂਸ, ਸਿਮ ਕਾਰਡ ਵੀ ਬਰਾਮਦ ਕੀਤੇ ਹਨ। ਗੈਂਗਸਟਰ ਦਾ ਮਕਸਦ ਹਿੰਦੂ ਅਤੇ ਆਰਐਸਐਸ ਨੇਤਾਵਾਂ ਦੀ ਹੱਤਿਆ ਸੀ।

  ਕਾਬਲੇਗੌਰ ਹੈ ਕਿ ਗੈਂਗਸਟਰ ਰਣਦੀਪ ਸਿੰਘ 2016 ਵਿੱਚ ਪੂਸੂ ਦਾ ਸਟੇਟ ਚੇਅਰਮੈਨ ਵੀ ਰਹਿ ਚੁਕਿਆ ਹੈ ਅਤੇ ਉਹਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੌਮੀ ਪੱਧਰ ਦੀ ਰਾਜਨੀਤਕ ਪਾਰਟੀ ਵੀ ਜੁਆਇਨ ਕੀਤੀ ਸੀ। ਉਸ ਦੇ ਪਿਤਾ ਪੰਜਾਬ ਪੁਲਿਸ ਵਿੱਚ ਅਫਸਰ ਸਨ।

  ਦੱਸਿਆ ਗਿਆ ਹੈ ਕਿ ਰਿੰਦਾ ਦੇ ਇਸ਼ਾਰੇ 'ਤੇ ਗ੍ਰਿਫਤਾਰ ਗੈਂਗਸਟਰ ਰਣਦੀਪ ਨੂੰ ਕੁਝ ਤਸਵੀਰਾਂ ਵੀ ਦਿੱਤੀਆਂ ਗਈਆਂ ਸਨ, ਜਿਨ੍ਹਾਂ ਰਾਹੀਂ ਹਿੰਦੂ ਨੇਤਾਵਾਂ ਅਤੇ ਆਰ.ਐੱਸ.ਐੱਸ. ਦੇ ਨੇਤਾਵਾਂ 'ਤੇ ਹਮਲਾ ਕਰਨ ਦੀ ਯੋਜਨਾ ਸੀ। ਗੈਂਗਸਟਰ ਤੋਂ ਅੱਤਵਾਦੀ ਬਣਿਆ ਰਣਦੀਪ ਸਿੰਘ ਉਰਫ਼ ਐਸ.ਕੇ.ਖਰੌੜ ਪੰਜਾਬ ਦਾ ‘ਏ’ ਸ਼੍ਰੇਣੀ ਦਾ ਅਪਰਾਧੀ ਹੈ, ਜਿਸ ਦੀ ਪੁਲਿਸ ਨੂੰ ਦੋ ਸਾਲਾਂ ਤੋਂ ਭਾਲ ਸੀ। ਗੋਲਡੀ ਬਰਾੜ ਨੇ ਉਸ ਲਈ ਕਈ ਵਾਰ ਹਥਿਆਰ ਭੇਜੇ ਸਨ। ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਵੀ ਕੰਮ ਕਰਦਾ ਸੀ। ਗੈਂਗਸਟਰ ਰਣਦੀਪ ਪੰਜਾਬ ਵਿੱਚ ਇੱਕ ਸਰਪੰਚ ਦੀ ਹੱਤਿਆ ਕਰ ਚੁੱਕਿਆ ਹੈ।
  Published by:Ashish Sharma
  First published:

  Tags: Arrested, Delhi Police, Gangster, Khalistani, Patiala, Police arrested accused

  ਅਗਲੀ ਖਬਰ