ਅੱਜ ਮੇਰੇ ਕੋਲੋਂ ਲਿਖਵਾ ਲਵੋ, ਲੱਖਾ ਸਿਧਾਣਾ ਤੋਂ ਜੇਲ੍ਹ ਵਿਚ ਚੱਕੀ ਪਿਸਵਾਵਾਂਗੇ: ਭਾਜਪਾ ਆਗੂ

- news18-Punjabi
- Last Updated: February 23, 2021, 4:12 PM IST
ਪੰਜਾਬ ਭਾਜਪਾ ਆਗੂ ਮਾਸਟਰ ਮੋਹਨ ਲਾਲ ਨੇ ਆਖਿਆ ਹੈ ਕਿ 26 ਜਨਵਰੀ ਦੀ ਦਿੱਲੀ ਹਿੰਸਾ ਮਾਮਲੇ ਵਿਚ ਇਨਾਮੀ ਮੁਲਜ਼ਮ ਲੱਖਾ ਸਿਧਾਣਾ ਦਾ ਪੰਜਾਬ ਵਿਚ ਰੈਲੀ ਨੂੰ ਸੰਬੋਧਨ ਕਰਨਾ ਪੰਜਾਬ ਸਰਕਾਰ ਉਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਇਨਾਮੀ ਮੁਲਜ਼ਮ ਸਟੇਜ ਉਤੇ ਭਾਸ਼ਣ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੇਰੇ ਕੋਲੋਂ ਲਿਖਵਾ ਲਵੋ, ਲੱਖਾ ਸਿਧਾਣਾ ਨੂੰ ਜੇਲ੍ਹ ਵਿਚ ਚੱਕੀ ਪਿਸਵਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਾਣਬੁਝ ਕੇ ਸਾਜਿਸ਼ ਰਚੀ ਹੈ ਤੇ ਲੱਖੇ ਸਿਧਾਣੇ ਨੂੰ ਹੀਰੋ ਬਣਾਉਣ ਵਾਸਤੇ ਅਜਿਹਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਪੁਲਿਸ ਦੀ ਮਦਦ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਹੈ ਕਿ ਗਣਤੰਤਰਤਾ ਦਿਵਸ ਉਤੇ ਅਜਿਹੇ ਕੰਮ ਕਰਨ ਵਾਲੇ ਨੂੰ ਪੁਲਿਸ ਜ਼ਰੂਰ ਫੜੇਗੀ ਤੇ ਜੇਲ੍ਹ ਵਿਚ ਚੱਕੀ ਪਿਸਵਾਵੇਗੀ।
ਦੱਸ ਦਈਏ ਕਿ ਲੱਖਾ ਸਿਧਾਣਾ ਬਠਿੰਡਾ ਰੈਲੀ 'ਚ ਪਹੁੰਚਿਆ ਹੈ। ਲੱਖੇ ਸਿਧਾਣੇ ਨੇ ਪਹਿਲਾਂ ਹੀ ਰੈਲੀ ਵਿਚ ਪਹੁੰਚਣ ਦਾ ਐਲਾਨ ਕੀਤਾ ਸੀ। ਦਿੱਲੀ ਪੁਲਿਸ ਨੇ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਮਾਮਲੇ ਵਿਚ ਲੱਖੇ ਦੀ ਗ੍ਰਿਫਤਾਰੀ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਅਜਿਹੇ ਵੀ ਸਵਾਲ ਉਠ ਰਹੇ ਹਨ ਕਿ ਦਿੱਲੀ ਪੁਲਿਸ ਲੱਖੇ ਨੂੰ ਗ੍ਰਿਫਤਾਰ ਕਰਨ ਵਿਚ ਸਫਲ ਹੋਵੇਗੀ।
ਉਂਝ, ਰੈਲੀ ਵਿਚ ਵੱਡਾ ਇਕੱਠ ਹੋਣ ਕਾਰਨ ਦਿੱਲੀ ਪੁਲਿਸ ਲਈ ਗ੍ਰਿਫਤਾਰੀ ਵੱਡੀ ਚੁਣੌਤੀ ਬਣ ਗਈ ਹੈ। ਅਸਲ ਵਿਚ ਲੱਖਾ ਸਿਧਾਣਾ ਵੱਲੋਂ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਸ ਵੱਲੋਂ ਬਠਿੰਡਾ ਦੇ ਪਿੰਡ ਮਹਿਰਾਜ ’ਚ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਵੱਡੀ ਗਿਣਤੀ ਨੌਜਾਵਾਨ ਤੇ ਕਿਸਾਨ ਸ਼ਾਮਲ ਹੋ ਰਹੇ ਹਨ।
ਉਧਰ, ਇਹ ਵੀ ਚਰਚਾ ਹੈ ਕਿ ਲਾਲ ਕਿਲੇ ’ਤੇ ਵਾਪਰੀ ਘਟਨਾ ਸਬੰਧੀ ਮਾਮਲੇ ਵਿੱਚ ਲੱਖਾ ਸਿਧਾਣਾ ਦੀ ਅੱਜ ਗ੍ਰਿਫਤਾਰੀ ਹੋ ਸਕਦੀ ਹੈ। ਬੇਸ਼ੱਕ ਇਸ ਬਾਰੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਦਿੱਲੀ ਪੁਲਿਸ ਨੇ ਕੋਈ ਰਾਬਤਾ ਨਹੀਂ ਕੀਤਾ ਪਰ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਦਿੱਲੀ ਪੁਲਿਸ ਦਾ ਖੁਫੀਆ ਤੰਤਰ ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਸਰਗਰਮ ਹੈ।