• Home
 • »
 • News
 • »
 • punjab
 • »
 • DEMAND FOR REMOVAL OF PM MODI PHOTO FROM PETROL PUMPS JAKHAR QUESTIONS CENTRE S POLICIES

ਪੈਟਰੋਲ ਪੰਪਾਂ ਤੋਂ PM ਮੋਦੀ ਦੀ ਫੋਟੋ ਹਟਾਉਣ ਦੀ ਉਠੀ ਮੰਗ, ਜਾਖੜ ਨੇ ਚੁੱਕੇ ਕੇਂਦਰ ਦੀਆਂ ਨੀਤੀਆਂ ਉਤੇ ਸਵਾਲ...

ਪੈਟਰੋਲ ਪੰਪਾਂ ਤੋਂ PM ਮੋਦੀ ਦੀ ਫੋਟੋ ਹਟਾਉਣ ਦੀ ਉਠੀ ਮੰਗ, ਜਾਖੜ ਨੇ ਚੁੱਕੇ ਕੇਂਦਰ ਦੀਆਂ ਨੀਤੀਆਂ ਉਤੇ ਸਵਾਲ...(ਸੰਕੇਤਕ ਫੋਟੋ)

ਪੈਟਰੋਲ ਪੰਪਾਂ ਤੋਂ PM ਮੋਦੀ ਦੀ ਫੋਟੋ ਹਟਾਉਣ ਦੀ ਉਠੀ ਮੰਗ, ਜਾਖੜ ਨੇ ਚੁੱਕੇ ਕੇਂਦਰ ਦੀਆਂ ਨੀਤੀਆਂ ਉਤੇ ਸਵਾਲ...(ਸੰਕੇਤਕ ਫੋਟੋ)

 • Share this:
  ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਖਿਲਾਫ ਪੂਰੇ ਮੁਲਕ ਵਿਚ ਰੋਹ ਫੈਲ ਰਿਹਾ ਹੈ। ਵਿਰੋਧੀ ਧਿਰਾਂ ਕੇਂਦਰ ਸਰਕਾਰ ਦੀ ਘੇਰਾਬੰਦੀ ਕਰ ਰਹੀਆਂ ਹਨ। ਤੇਲ ਕੀਮਤਾਂ ਵਿਚ ਵਾਧੇ ਦਾ ਵਿਰੋਧ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਗ ਕੀਤੀ ਹੈ ਕਿ ਪੈਟਰੋਲ ਪੰਪਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਤੁਰਤ ਹਟਾਈ ਜਾਵੇ।

  ਉਨ੍ਹਾਂ ਕਿਹਾ ਕਿ ਉਹ ਫੋਟੋ ਉਤੇ ਕਾਲਖ ਨਹੀਂ ਮਲਣਗੇ, ਸਗੋਂ ਮੰਗ ਕਰਦੇ ਹਨ ਕਿ ਫੋਟੋ ਨੂੰ ਤੁਰਤ ਹਟਾਇਆ ਜਾਵੇ, ਤਾਂ ਕਿ ਇਸ ਤਰ੍ਹਾਂ ਲੋਕਾਂ ਨੂੰ ਡਰਾਇਆ ਨਾ ਜਾਵੇ। ਉਨ੍ਹਾਂ ਕਿਹਾ ਕਿ ਉਹ ਪਟੀਸ਼ਨ ਦੇ ਰੂਪ ਵਿਚ ਰਾਜਪਾਲ ਨੂੰ ਸਿਲੰਡਰ ਸੌਂਪਣਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ।

  ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਦੇਸ਼ ਵਿੱਚ ਵਧ ਰਹੀ ਮਹਿੰਗਾਈ ਦੇ ਖ਼ਿਲਾਫ਼ ਪੰਜਾਬ ਕਾਂਗਰਸ ਦੇ ਪ੍ਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਰਾਜਭਵਨ ਦੇੇ ਘਿਰਾਉ ਲਈ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ। ਕਾਂਗਰਸੀ ਆਗੂ ਪੰਜਾਬ ਐਮਐਲਏ ਹੋਸਟਲ ਅੱਗੇ ਇਕੱਠੇ ਹੋਏ ਤੇ ਰੋਸ ਪ੍ਰਦਰਸ਼ਨ ਕਰਦਿਆਂ ਅੱਗੇ ਵਧਣ ਲੱਗੇ ਜਿਨ੍ਹਾਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕ ਦਿੱਤਾ।

  ਸੁਨੀਲ ਜਾਖੜ ਨੇ ਤੇਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਸਬੰਧੀ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਸੋਚ ਦੀ ਨਿੰਦਾ ਕੀਤੀ। ਇਸ ਮੌਕੇ ਕਾਂਗਰਸੀਆਂ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।

  ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਖਿਲਾਫ਼ ਮਤਾ ਪਾਸ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਰਾਸ਼ਟਰਪਤੀ ਕੋਲ ਨਹੀਂ ਭੇਜਿਆ।
  Published by:Gurwinder Singh
  First published: