Home /News /punjab /

ਫਿਲਮ 'ਛਪਾਕ' ਬਾਰੇ ਮਨੀਸ਼ਾ ਗੁਲਾਟੀ ਨੇ ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ...

ਫਿਲਮ 'ਛਪਾਕ' ਬਾਰੇ ਮਨੀਸ਼ਾ ਗੁਲਾਟੀ ਨੇ ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ...

  • Share this:

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੰਜਾਬ ਸਰਕਾਰ ਤੋਂ ਫਿਲਮ 'ਛਪਾਕ' ਨੂੰ ਟੈਕਸ ਫ੍ਰੀ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਵੀ ਕੀਤਾ ਹੈ।

ਪੰਜਾਬ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਫਿਲਮ 'ਛਪਾਕ' ਨੂੰ ਲੈ ਕੇ ਪੰਜਾਬ ਸਰਕਾਰ ਤੋਂ ਇਕ ਵੱਡੀ ਮੰਗ ਕੀਤੀ ਹੈ। ਮਨੀਸ਼ਾ ਗੁਲਾਟੀ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਫਿਲਮ ਛਪਾਕ ਨੂੰ ਪੰਜਾਬ ’ਚ ਟੈਕਸ ਫ੍ਰੀ ਕੀਤਾ ਜਾਵੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਫਿਲਮ ’ਚ ਰਾਸ਼ਟਰ ਵਿਰੋਧੀ ਕੁਝ ਵੀ ਨਹੀਂ ਹੈ। ਜਿਸ ਕਾਰਨ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ’ਚ ਇਸ ਫਿਲਮ ਨੂੰ ਟੈਕਸ ਫ੍ਰੀ ਕਰਨ।

ਇਸ ਸਬੰਧੀ ਮਨੀਸ਼ਾ ਗੁਲਾਟੀ ਨੇ ਟਵੀਟ ਵੀ ਕੀਤਾ ਹੈ। ਕਾਬਲੇਗੌਰ ਹੈ ਕਿ ਫਿਲਮ ਛਪਾਕ ’ਚ ਦੀਪਿਕਾ ਪਾਦੂਕੋਣ ਨੇ ਮੁੱਖ ਭੂਮਿਕਾ ਨਿਭਾਈ ਹੈ,  ਜਿਨ੍ਹਾਂ ਨੇ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਇਆ ਹੈ।

ਇਨ੍ਹਾਂ ਰਾਜਾਂ ਵਿਚ ਹੈ ਫਿਲਮ ਛਪਾਕ ਟੈਕਸ ਫ੍ਰੀ

ਫਿਲਮ ਛਪਾਕ ’ਚ ਐਸਿ਼ਡ ਅਟੈਕ ਪੀੜਤਾਂ ਦੇ ਜੱਦੋ ਜਹਿਦ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਪੁਡੂਚੇਰੀ ਚ ਟੈਕਸ ਫ੍ਰੀ ਹੈ।

Published by:Gurwinder Singh
First published:

Tags: Chhapaak, Deepika Padukone