Home /News /punjab /

Bargari sacrilege case: ਸਿੱਧੂ ਦੇ ਭਰੋਸੇ ਦੇ ਬਾਅਦ ਵੀ ਨਹੀਂ ਮਿਲਿਆ ਇਨਸਾਫ, 46 ਦਿਨਾਂ ਤੋਂ ਪਿਤਾ ਲਈ 'ਧਰਨਾ'

Bargari sacrilege case: ਸਿੱਧੂ ਦੇ ਭਰੋਸੇ ਦੇ ਬਾਅਦ ਵੀ ਨਹੀਂ ਮਿਲਿਆ ਇਨਸਾਫ, 46 ਦਿਨਾਂ ਤੋਂ ਪਿਤਾ ਲਈ 'ਧਰਨਾ'

2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਵਿਰੋਧ 'ਚ ਗੋਲੀ ਮਾਰ ਕੇ ਮਾਰੇ ਗਏ ਪਿਤਾ ਲਈ ਇਨਸਾਫ਼ ਦੀ ਮੰਗ, 46 ਦਿਨਾਂ ਤੋਂ 'ਧਰਨਾ'

2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਵਿਰੋਧ 'ਚ ਗੋਲੀ ਮਾਰ ਕੇ ਮਾਰੇ ਗਏ ਪਿਤਾ ਲਈ ਇਨਸਾਫ਼ ਦੀ ਮੰਗ, 46 ਦਿਨਾਂ ਤੋਂ 'ਧਰਨਾ'

2015 Bargari sacrilege incident : ਸੁਖਰਾਜ ਸਿੰਘ ਨੇ ਕਿਹਾ ਕਿ ਉਸ ਨੇ ਪਿਛਲੇ ਛੇ ਸਾਲਾਂ ਤੋਂ ਕੋਈ ਕੰਮ ਨਹੀਂ ਕੀਤਾ ਅਤੇ ਸਿਰਫ਼ ਅਦਾਲਤਾਂ ਦੇ ਚੱਕਰ ਕੱਟੇ ਹਨ। ਉਨ੍ਹਾਂ ਕਿਹਾ, "ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੈਨੂੰ ਮਿਲੇ ਸਨ ਪਰ ਕਿਹਾ ਕਿ ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ ਹੈ। ਮੈਂ ਆਪਣੇ ਪਿਤਾ ਅਤੇ ਉਨ੍ਹਾਂ ਦੇ ਜਾਣਕਾਰਾਂ ਦੀ ਬੇਅਦਬੀ ਅਤੇ ਇਨਸਾਫ਼ ਦੇ ਮੁੱਦੇ 'ਤੇ ਹਫਤੇ ਦੇ ਸੱਤ ਦਿਨ 24 ਘੰਟੇ ਇੱਥੇ ਬੈਠਾ ਹਾਂ।"

ਹੋਰ ਪੜ੍ਹੋ ...
  • Share this:

ਫਰੀਦਕੋਟ : ਪਿਛਲੀਆਂ ਵਿਧਾਨ ਸਭਾ ਚੋਣਾਂ (Assembly polls) ਸਮੇਂ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਇੱਕ ਵੱਡਾ ਮੁੱਦਾ ਬਣਿਆ ਸੀ। ਪਰ ਇਹ ਮੁੱਦਾ ਹਾਲੇ ਵਿੱਚ ਜਿਓਂ ਦਾ ਤਿਓਂ ਬਣਿਆ ਹੋਇਆ ਹੈ। 2015 ਦੇ ਬਰਗਾੜੀ ਬੇਅਦਬੀ ਕਾਂਡ(Bargari sacrilege incident) ਦੇ ਵਿਰੋਧ ਵਿੱਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ(Krishan Bhagwan Singh) ਦਾ ਪੁੱਤਰ ਦੇ ਪੁੱਤਰ ਸੁਖਰਾਜ ਸਿੰਘ(Sukhraj Singh) ਹਾਲੇ ਵਿੱਚ ਇਨਸਾਫ ਲਈ ਸੰਘਰਸ਼ ਕਰ ਰਿਹਾ ਹੈ। ਉਸ ਵੱਲੋਂ ਆਪਣੇ ਪਿਤਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਫਰੀਦਕੋਟ ਦੇ ਕੋਟਕਪੂਰਾ(Kotkapura) ਵਿੱਚ ਪਿਛਲੇ 46 ਦਿਨਾਂ ਤੋਂ ਧਰਨਾ(Dharna) ਦਿੱਤਾ ਜਾ ਰਿਹਾ ਹੈ।

ANI ਨਾਲ ਗੱਲ ਕਰਦੇ ਹੋਏ ਸੁਖਰਾਜ ਸਿੰਘ ਨੇ ਕਿਹਾ, "ਮੈਨੂੰ ਇੱਥੇ ਆਏ 46 ਦਿਨ ਹੋ ਗਏ ਹਨ। ਮੌਜੂਦਾ (ਰਾਜ) ਸਰਕਾਰ ਨੇ ਬੇਅਦਬੀ ਕਾਂਡ (2015) ਦੌਰਾਨ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀਬਾਰੀ ਵਿੱਚ ਮੇਰੇ ਪਿਤਾ ਅਤੇ ਇੱਕ ਹੋਰ ਵਿਅਕਤੀ ਦੀ ਹੱਤਿਆ ਦੀ ਜਾਂਚ ਕਰਨ ਦਾ ਵਾਅਦਾ ਕੀਤਾ ਸੀ। ਪਰ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਕੁਝ ਨਹੀਂ ਕੀਤਾ।

ਸੁਖਪਾਲ ਨੇ ਕਿਹਾ ਕਿ "ਮੈਂ 21 ਸਾਲਾਂ ਦਾ ਸੀ ਜਦੋਂ ਮੇਰੇ ਪਿਤਾ ਦੀ ਮੌਤ ਹੋ ਗਈ। ਮੈਂ ਕੰਪਿਊਟਰ ਇੰਜਨੀਅਰਿੰਗ ਕਰ ਰਿਹਾ ਸੀ ਪਰ ਉਸ ਤੋਂ ਬਾਅਦ ਨੌਕਰੀ ਨਹੀਂ ਮਿਲੀ ਕਿਉਂਕਿ ਮੈਂ ਉਦੋਂ ਤੋਂ ਇਨਸਾਫ਼ ਲਈ ਲੜ ਰਿਹਾ ਹਾਂ। ਅੱਜ ਇਸ ਘਟਨਾ ਨੂੰ ਸਾਢੇ 6 ਸਾਲ ਹੋ ਗਏ ਹਨ। ਅਸੀਂ ਵਿਰੋਧ ਕਰ ਰਹੇ ਹਾਂ। 2015 ਤੋਂ ਬਰਗਾੜੀ ਵਿੱਚ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਇੱਕ ਵੱਡਾ ਮੁੱਦਾ ਸੀ। ਕਾਂਗਰਸ ਪਾਰਟੀ ਸੱਤਾ ਵਿੱਚ ਆਈ ਸੀ ਕਿਉਂਕਿ ਉਨ੍ਹਾਂ ਨੇ ਇਨਸਾਫ਼ ਦਾ ਵਾਅਦਾ ਕੀਤਾ ਸੀ ਪਰ ਇਹ ਮਾਮਲਾ ਹੱਲ ਨਹੀਂ ਹੋ ਸਕਿਆ, ਸਾਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ।”

ਸੁਖਰਾਜ ਸਿੰਘ ਨੇ ਅੱਗੇ ਕਿਹਾ ਕਿ ਉਸ ਨੇ ਪਿਛਲੇ ਛੇ ਸਾਲਾਂ ਤੋਂ ਕੋਈ ਕੰਮ ਨਹੀਂ ਕੀਤਾ ਅਤੇ ਸਿਰਫ਼ ਅਦਾਲਤਾਂ ਦੇ ਚੱਕਰ ਕੱਟੇ ਹਨ। ਉਨ੍ਹਾਂ ਕਿਹਾ, "ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੈਨੂੰ ਮਿਲੇ ਸਨ ਪਰ ਕਿਹਾ ਕਿ ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ ਹੈ। ਮੈਂ ਆਪਣੇ ਪਿਤਾ ਅਤੇ ਉਨ੍ਹਾਂ ਦੇ ਜਾਣਕਾਰਾਂ ਦੀ ਬੇਅਦਬੀ ਅਤੇ ਇਨਸਾਫ਼ ਦੇ ਮੁੱਦੇ 'ਤੇ ਹਫਤੇ ਦੇ ਸੱਤ ਦਿਨ 24 ਘੰਟੇ ਇੱਥੇ ਬੈਠਾ ਹਾਂ।"

ਸੁਖਰਾਜ ਸਿੰਘ ਨੇ ਕਿਹਾ ਕਿ "ਮੈ ਅਦਾਲਤ ਵਿੱਚ ਛੇ ਸਾਲਾਂ ਤੋਂ ਧੱਕੇ ਖਾ ਰਿਹਾ ਹਾਂ। 2018 ਵਿੱਚ ਅਸੀਂ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਸਰਕਾਰ ਨੇ ਸਾਨੂੰ ਇਨਸਾਫ਼ ਦਾ ਭਰੋਸਾ ਦਿੱਤਾ ਸੀ। ਪਰ ਸਰਕਾਰ ਅਦਾਲਤ ਵਿੱਚ ਆਪਣਾ ਪੱਖ ਸਹੀ ਢੰਗ ਨਾਲ ਪੇਸ਼ ਨਹੀਂ ਕਰ ਪਾ ਰਹੀ ਹੈ। ਇਸ ਤੋਂ ਬਾਅਦ ਇਸ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਗਿਆ ਹੈ।''

ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਕਾਰਨ ਸਾਡਾ ਵਿਰੋਧ ਕੁਝ ਦਿਨਾਂ ਲਈ ਬੰਦ ਹੋ ਗਿਆ ਸੀ, ਪਰ ਹੁਣ ਮੈਂ ਦੁਬਾਰਾ 'ਧਰਨਾ' ਲਗਾ ਰਿਹਾ ਹਾਂ।

2015 ਵਿੱਚ, ਬੁਰਜ ਜਵਾਹਰਸਿੰਘਵਾਲਾ, ਫਰੀਦਕੋਟ ਦੇ ਇੱਕ ਗੁਰਦੁਆਰੇ ਵਿੱਚੋਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ ਅਤੇ ਬਰਗਾੜੀ, ਫਰੀਦਕੋਟ ਵਿੱਚ ਪਵਿੱਤਰ ਗ੍ਰੰਥ ਦੇ ਪਾਟੇ ਪੰਨਿਆਂ ਦੀ ਖੋਜ ਤੋਂ ਬਾਅਦ ਜੂਨ ਤੋਂ ਅਕਤੂਬਰ ਦੇ ਵਿਚਕਾਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ।

ਇਨ੍ਹਾਂ ਘਟਨਾਵਾਂ ਕਾਰਨ ਸਿੱਖ ਭਾਈਚਾਰੇ ਦੇ ਮੈਂਬਰਾਂ ਵਿੱਚ ਵਿਆਪਕ ਅਸੰਤੋਸ਼ ਅਤੇ ਰੋਹ ਫੈਲ ਗਿਆ ਅਤੇ ਥਾਂ-ਥਾਂ ਪ੍ਰਦਰਸ਼ਨ ਹੋਏ। ਅਜਿਹਾ ਹੀ ਇੱਕ ਪ੍ਰਦਰਸ਼ਨ 14 ਅਕਤੂਬਰ ਨੂੰ ਬਰਗਾੜੀ ਨੇੜਲੇ ਪਿੰਡ ਬਹਿਬਲ ਕਲਾਂ ਵਿੱਚ ਹੋ ਰਿਹਾ ਸੀ, ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪਹੁੰਚੀ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਇਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਲਾਂਕਿ ਦੋਵੇਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਾਮਲੇ 'ਚ 90-90 ਲੱਖ ਰੁਪਏ ਦਾ ਮੁਆਵਜ਼ਾ ਮਿਲ ਚੁੱਕਾ ਹੈ ਪਰ ਉਹ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਹਨ।

Published by:Sukhwinder Singh
First published:

Tags: Assembly Elections 2022, GOLIKAND, Guru Granth Sahib, Navjot Sidhu, Protest, Punjab Congress, Punjab Election 2022, Sacrilege, Sikh