Home /News /punjab /

ਕਿਸਾਨਾਂ ਨੂੰ ਪਰਾਲੀ ਫੂਕਣ ਤੋਂ ਰੋਕਣ ਲਈ ਅਧਿਆਪਕਾਂ ਦੀ ਡਿਉਟੀ ਲਾਈ, ਅਧਿਆਪਕਾਂ 'ਚ ਭਾਰੀ ਰੋਸ

ਕਿਸਾਨਾਂ ਨੂੰ ਪਰਾਲੀ ਫੂਕਣ ਤੋਂ ਰੋਕਣ ਲਈ ਅਧਿਆਪਕਾਂ ਦੀ ਡਿਉਟੀ ਲਾਈ, ਅਧਿਆਪਕਾਂ 'ਚ ਭਾਰੀ ਰੋਸ

ਪੰਜਾਬ 'ਚ ਖੇਤ ਨੂੰ ਅੱਗ ਲਗਾਉਣ ਦੇ ਮਾਮਲੇ, ਹਰਿਆਣਾ ਤੇ ਯੂਪੀ ਦੇ ਸਾਂਝੇ ਕੇਸਾਂ ਨਾਲੋਂ ਵੀ ਵੱਧ( ਫਾਈਲ ਫੋਟੋ)

ਪੰਜਾਬ 'ਚ ਖੇਤ ਨੂੰ ਅੱਗ ਲਗਾਉਣ ਦੇ ਮਾਮਲੇ, ਹਰਿਆਣਾ ਤੇ ਯੂਪੀ ਦੇ ਸਾਂਝੇ ਕੇਸਾਂ ਨਾਲੋਂ ਵੀ ਵੱਧ( ਫਾਈਲ ਫੋਟੋ)

ਆਗੂਆਂ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਦਾ ਢੁਕਵਾ ਹੱਲ ਕਰਨ ਦੀ ਬਜਾਏ ਪ੍ਰਸਾਸਨ ਅਧਿਆਪਕਾਂ ਨੂੰ ਕਿਸਾਨਾ ਨਾਲ ਲੜਾਉਣਾ ਚਾਹੁੰਦਾ ਹੈ । ਸਰਕਾਰ ਕਿਸਾਨਾ ਤੇ ਸਖਤੀ ਕਰਨ ਦੀ ਬਜਾਏ ਲੋੜੀਂਦੀ ਮਸੀਨਰੀ ਅਤੇ ਮੁਆਵਜਾ ਮੁਹੱਈਆ ਕਰਵਾਏ।

 • Share this:
  ਮਾਨਸਾ : ਉੱਪ ਮੰਡਲ ਮੈਜਿਸਟ੍ਰੇਟ ਮਾਨਸਾ ਵੱਲੋਂ ਅਧਿਆਪਕਾਂ ਦੀਆਂ ਡਿਉਟੀਆਂ ਕਿਸਾਨਾ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਲਾਏ ਜਾਣ ਦਾ ਡੈਮੋਕਰੇਟਿਕ ਟੀਚਰਜ ਫਰੰਟ ਨੇ ਵਿਰੋਧ ਕੀਤਾ ਹੈ। ਡੀ ਟੀ ਐੱਫ ਦੇ ਜਿਲਾ ਪ੍ਰਧਾਨ ਗੁਰਪਿਆਰ ਕੋਟਲੀ , ਸੂਬਾ ਮੀਤ ਪ੍ਰਧਾਨ ਓਮ ਪ੍ਰਕਾਸ਼ ਸਰਦੂਲਗੜ ਅਤੇ ਸਕੱਤਰ ਅਮੋਲਕ ਡੇਲੂਆਣਾ ਨੇ ਦੱਸਿਆ ਕਿ ਉੱਪ ਮੰਡਲ ਮੈਜਿਸਟ੍ਰੇਟ ਮਾਨਸਾ ਵੱਲੋਂ ਇੱਕ ਪੱਤਰ ਜਾਰੀ ਕਰਕੇ ਅਧਿਆਪਕਾ ਦੀਆਂ ਡਿਉਟੀਆਂ ਵੱਖ ਵੱਖ ਪਿੰਡਾਂ ਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਬਣਾਈਆਂ ਨਿਗਰਾਨ ਕਮੇਟੀਆਂ ਚ ਲਾਈਆ ਗਈਆਂ ਹਨ। ਆਗੂਆਂ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਦਾ ਢੁਕਵਾ ਹੱਲ ਕਰਨ ਦੀ ਬਜਾਏ ਪ੍ਰਸਾਸਨ ਅਧਿਆਪਕਾਂ ਨੂੰ ਕਿਸਾਨਾਂ ਨਾਲ ਲੜਾਉਣਾ ਚਾਹੁੰਦਾ ਹੈ । ਸਰਕਾਰ ਕਿਸਾਨਾ ਤੇ ਸਖਤੀ ਕਰਨ ਦੀ ਬਜਾਏ ਲੋੜੀਂਦੀ ਮਸੀਨਰੀ ਅਤੇ ਮੁਆਵਜਾ ਮੁਹੱਈਆ ਕਰਵਾਏ।

  ਆਗੁਆਂ ਨੇ ਕਿਹਾ ਸਰਕਾਰ ਅਧਿਆਪਕਾਂ ਨੂੰ ਸਪੇਅਰ ਮੁਲਾਜਮਾਂ ਦੀ ਤਰਾਂ ਸਮਝਦੀ ਹੈ ਜਿਨ੍ਹਾਂ ਕਿਤੇ ਵੀ ਫਿੱਟ ਕੀਤਾ ਜਾ ਸਕਦਾ ਹੈ। ਕਦੇ ਅਧਿਆਪਕਾਂ ਦੀਆਂ ਡਿਉਟੀਆਂ ਰੇਤਾ ਬਜਰੀ ਦੀ ਸਮੱਗਲਿੰਗ ਰੋਕਣ ਲਈ ਲਗਾਈ ਜਾਂਦੀ ਹੈ, ਕਦੇ ਸਰਾਬ ਫੈਕਟਰੀ ਚ, ਕਦੇ ਖੁੱਲੇ ਥਾਂ ਤੇ ਪਖਾਨਾ ਕਰਨ ਵਾਲਿਆਂ ਦੀ ਨਿਗਰਾਨੀ ਕਰਨ ਲਈ, ਤੇ ਹੁਣ ਪਰਾਲੀ ਸਾੜਨ ਤੋਂ ਰੋਕਣ ਲਈ। ਉਹਨਾਂ ਕਿਹਾ ਕਿ ਸਰਕਾਰ ਜੇਕਰ ਪਰਾਲੀ ਦੀ ਸਮੱਸਿਆ ਦਾ ਇਸੇ ਤਰਾਂ ਹੱਲ ਕਰਨਾ ਚਾਹੁੰਦੀ ਹੈ ਤਾਂ ਇਸ ਕੰਮ ਲਈ ਨਵੇਂ ਮੁਲਾਜਮ ਭਰਤੀ ਕਰਕੇ ਹਜਾਰਾਂ ਬੇਰੁਜਗਾਰਾਂ ਨੂੰ ਰੁਜਗਾਰ ਦਿੱਤਾ ਜਾ ਸਕਦਾ ਹੈ।  ਆਗੂਆਂ ਨੇ ਕਿਹਾ ਖੇਤੀਬਾੜੀ ਬਿੱਲਾਂ ਕਰਕੇ ਪਹਿਲਾਂ ਹੀ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਹੈ ਜੇਕਰ ਆਜਿਹੇ ਮੌਕੇ ਤੇ ਸਰਕਾਰੀ ਅਧਿਕਾਰੀ ਢੁਕਵਾ ਬਦਲ ਦੇਣ ਦੀ ਬਜਾਏ ਸਖਤੀ ਨਾਲ ਕਿਸਾਨਾਂ ਨੂੰ ਰੋਕਣ ਦੀ ਕੋਸਿਸ ਕਰਨਗੇ ਤਾਂ ਉਹਨਾਂ ਦਰਮਿਆਨ ਆਪਸੀ ਟਕਰਾਅ ਪੈਦਾ ਹੋਵੇਗਾ। ਬਹੁਤ ਸਾਰੇ ਥਾਵਾਂ ਤੇ ਕਿਸਾਨਾ ਨੇ ਅਧਿਕਾਰੀਆਂ ਨੂੰ ਬੰਦੀ ਵੀ ਬਣਾਇਆ ਹੈ। ਇਸ ਲਈ ਮੁਲਾਜਮਾਂ ਅਤੇ ਕਿਸਾਨਾਂ ਦਰਮਿਆਨ ਟਕਰਾਅ ਪੈਦਾ ਕਰਨ ਦੀ ਬਜਾਏ ਸਰਕਾਰ ਪਰਾਲੀ ਦੀ ਸਮੱਸਿਆ ਦਾ ਢੁਕਵਾ ਹੱਲ ਕਰੇ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਧਿਆਪਕਾਂ ਦੀਆਂ ਡਿਉਟੀਆਂ ਨਾ ਕੱਟੀਆਂ ਗਈਆਂ ਤਾਂ ਉਹ ਸੰਘਰਸ ਕਰਨ ਲਈ ਮਜਬੂਰ ਹੋਣਗੇ।
  Published by:Sukhwinder Singh
  First published:

  Tags: Farmers, Mansa, Paddy Straw Burning, Protest, Teachers

  ਅਗਲੀ ਖਬਰ