8 ਜੂਨ ਨੂੰ ਜਿਲ੍ਹਾ ਸਿੱਖਿਆ ਦਫ਼ਤਰ ਦੇ ਘਿਰਾਓ ਸਬੰਧੀ ਕੀਤੀ ਗਈ ਮੀਟਿੰਗ

News18 Punjab
Updated: June 1, 2020, 7:44 PM IST
share image
8 ਜੂਨ ਨੂੰ ਜਿਲ੍ਹਾ ਸਿੱਖਿਆ ਦਫ਼ਤਰ ਦੇ ਘਿਰਾਓ ਸਬੰਧੀ ਕੀਤੀ ਗਈ ਮੀਟਿੰਗ
8 ਜੂਨ ਨੂੰ ਜਿਲ੍ਹਾ ਸਿੱਖਿਆ ਦਫ਼ਤਰ ਦੇ ਘਿਰਾਓ ਸਬੰਧੀ ਕੀਤੀ ਗਈ ਮੀਟਿੰਗ

  • Share this:
  • Facebook share img
  • Twitter share img
  • Linkedin share img
ਪੁਰਸ਼ੋਤਮ ਕੌਸ਼ਿਕ

ਸਰਕਾਰੀ ਹਾਈ ਸਕੂਲ ਬੋਲੜ ਕਲਾਂ ਵਿਖੇ ਤਾਇਨਾਤ ਸਮਾਜਿਕ ਸਿੱਖਿਆ ਦੇ ਅਧਿਆਪਕ ਭੁਪਿੰਦਰ ਸਿੰਘ ਦੀ ਸਿਆਸੀ ਦਬਾਅ ਅਧੀਨ ਸਰਕਾਰੀ ਹਾਈ ਸਕੂਲ ਪਿੱਪਲਖੇੜੀ ਵਿਖੇ ਕੀਤੀ ਗਈ ਡੈਪੂਟੇਸ਼ਨ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਟੀਚਰਜ ਫਰੰਟ ਅਤੇ ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਵੱਲੋਂ 8 ਜੂਨ ਨੂੰ ਕੀਤੇ ਜਾ ਰਹੇ  ਜਿਲ੍ਹਾ ਸਿੱਖਿਆ ਦਫ਼ਤਰ ਦੇ ਘਿਰਾਓ ਸਬੰਧੀ ਅੱਜ ਤਹਿਸੀਲ ਸਮਾਣਾ ਵਿਖੇ ਮੀਟਿੰਗ ਕੀਤੀ ਗਈ ।

ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਅਧਿਆਪਕ ਆਗੂਆਂ ਹਰਦੀਪ ਟੋਡਰਪੁਰ, ਸਤਪਾਲ ਸਿੰਘ ਅਤੇ ਰਜਿੰਦਰ ਸਮਾਣਾ  ਨੇ ਆਖਿਆ ਕਿ ਇੱਕ ਪਾਸੇ ਭੁਪਿੰਦਰ ਸਿੰਘ ਨੂੰ ਚੰਗੇ ਨਤੀਜਿਆਂ, ਸਟਾਫ਼, ਇਲਾਕਾ ਵਾਸੀਆਂ ਅਤੇ ਸਰਕਾਰ ਦੇ ਸਹਿਯੋਗ ਨਾਲ ਬਿਲਡਿੰਗ ਦੀ ਉਸਾਰੀ 'ਤੇ ਸੁੰਦਰੀਕਰਨ ਲਈ ਕੀਤੇ ਕੰਮਾਂ ਬਦਲੇ ਵਿਭਾਗ ਵੱਲੋਂ ਅਨੇਕਾਂ ਵਾਰ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਉੱਥੇ ਦੂਜੇ ਮੌਜੂਦਾ ਸਰਕਾਰ ਨਾਲ ਸੰਬੰਧਿਤ ਆਗੂਆਂ ਦੇ ਸਿਆਸੀ ਦਬਾਅ ਅਧੀਨ ਲਗਾਤਾਰ ਤੰਗ ਪਰੇਸ਼ਾਨ ਕਰਦਿਆਂ ਵਾਰ-ਵਾਰ ਡੈਪੂਟੇਸ਼ਨ ਤੇ ਦੂਜੇ ਸਕੂਲਾਂ ਵਿੱਚ ਭੇਜਿਆ ਜਾ ਰਿਹਾ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਪਿੰਡ ਦੀ ਸਰਪੰਚ ਵੱਲੋਂ ਕੀਤੀ ਝੂਠੀ ਸ਼ਿਕਾਇਤ ਵਿੱਚੋਂ ਡਾਇਰੈਕਟਰ ਸਿੱਖਿਆ ਵਿਭਾਗ, ਪੰਜਾਬ ਵੱਲੋਂ ਨਿਰਦੋਸ਼ ਸਾਬਿਤ ਹੋ ਜਾਣ ਦੇ ਬਾਵਜੂਦ ਵੀ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਿਆਸੀ ਦਬਾਅ ਅਧੀਨ ਭੁਪਿੰਦਰ ਸਿੰਘ ਦੀ ਕੀਤੀ ਗਈ ਡੈਪੂਟੇਸ਼ਨ ਸਮੁੱਚੇ ਅਧਿਆਪਕ ਵਰਗ ਦੇ ਮਾਨ-ਸਨਮਾਨ ਤੇ ਹਮਲਾ ਹੈ।
ਅਧਿਆਪਕ ਆਗੂਆਂ ਨੇ ਆਖਿਆ ਕਿ 8 ਜੂਨ ਨੂੰ ਜਿਲ੍ਹਾ ਸਿੱਖਿਆ ਦਫ਼ਤਰ, ਪਟਿਆਲਾ ਦੇ ਘਿਰਾਓ ਮੌਕੇ ਸਮਾਣਾ ਇਲਾਕੇ ਵਿੱਚੋਂ ਵੱਧ ਤੋਂ ਵੱਧ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਡੋਰ-ਟੂ-ਡੋਰ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਹਰਮਿੰਦਰ ਸਿੰਘ, ਰਾਜ ਕੁਮਾਰ, ਅਮਿਤ ਜਿੰਦਲ , ਦੀਪਕ ਕੁਮਾਰ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।
First published: June 1, 2020, 7:41 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading