Home /News /punjab /

ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਵਿਰੁੱਧ ਨਹੀਂ ਹੋਈ ਕਾਰਵਾਈ, ਕਿਸਾਨਾਂ ਨੇ ਪੁਲਿਸ ਖਿਲਾਫ ਲਾਇਆ ਧਰਨਾ

ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਵਿਰੁੱਧ ਨਹੀਂ ਹੋਈ ਕਾਰਵਾਈ, ਕਿਸਾਨਾਂ ਨੇ ਪੁਲਿਸ ਖਿਲਾਫ ਲਾਇਆ ਧਰਨਾ

ਬਠਿੰਡਾ ਦੇ ਰਾਮਪੁਰਾ ਸਦਰ ਥਾਣੇ ਮੂਹਰੇ ਕਿਸਾਨਾਂ ਨੇ ਕਿਸਾਨ ਦੇ ਹੀ ਖਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਕਾਰਵਾਈ ਨਾ ਹੋਣ ਦੇ ਚੱਲਦੇ ਧਰਨਾ ਦਿੱਤਾ ਗਿਆ।

  • Share this:

ਬਠਿੰਡਾ ਦੇ ਰਾਮਪੁਰਾ ਵਿੱਚ ਕਿਸਾਨਾਂ ਦਾ ਇੱਕ ਅਨੋਖਾ ਧਰਨਾ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਿਸਾਨ ਯੂਨੀਅਨ ਦੇ ਲੋਕ ਪੁਲਿਸ ਥਾਣੇ ਦੇ ਮੂਹਰੇ ਧਰਨਾ ਇਸ ਲਈ ਨਹੀਂ ਲਾ ਕੇ ਬੈਠੇ ਕਿ ਕਿਸੇ ਕਿਸਾਨ ਦੇ ਖਿਲਾਫ ਝੂਠਾ ਮਾਮਲਾ ਦਰਜ ਹੋਇਆ।  ਉਸ ਮਾਮਲੇ ਨੂੰ ਰੱਦ ਕਰਵਾਉਣਾ ਹੈ ਬਲਕਿ ਇਸ ਲਈ ਧਰਨੇ ਤੇ ਬੈਠੇ ਹਨ ਕਿ ਕੁਝ ਦਿਨ ਪਹਿਲਾਂ ਇੱਕ ਕਿਸਾਨ ਦੇ ਖਿਲਾਫ ਮਾਮਲਾ ਦਰਜ਼ ਹੋਇਆ ਸੀ।  ਉਸਦੇ ਖਿਲਾਫ ਕਾਰਵਾਈ ਅੱਜ ਤੱਕ ਨਹੀਂ ਹੋਈ ਕਿਉਂਕਿ ਉਸ ਕਿਸਾਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਪਰੇਅ ਪੀ ਕੇ ਜੀਵਨਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸਦੀ ਜਾਨ ਬਚ ਗਈ ਸੀ ਉਸ ਦੇ ਖਿਲਾਫ਼ ਪੁਲਿਸ ਨੇ ਪਰਚਾ ਤਾਂ ਦਰਜ ਕਰ ਦਿੱਤਾ ਸੀ । ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸੀ ਜਿਸ ਕਿਸਾਨ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਕਿਸਾਨ ਜਥੇਬੰਦੀ ਦੇ ਲੋਕ ਬਠਿੰਡਾ ਦੇ ਰਾਮਪੁਰਾ ਦੇ ਸਦਰ ਪੁਲਿਸ ਥਾਣੇ ਦੇ ਬਾਹਰ  ਧਰਨੇ ਤੇ ਬੈਠੇ ਹਨ ਅਤੇ ਜਲਦੀ ਕਾਰਵਾਈ ਦੀ ਮੰਗ ਕਰ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਪਿੰਡ ਜਿਊਦ ਦੇ ਜਮੀਨੀ ਮਸਲੇ ਦੇ ਸਬੰਧ ਵਿਚ ਗ੍ਰਿਫਤਾਰੀਆ ਨਾ ਹੋਣ ਕਾਰਣ ਗੇਟ ਅੱਗੇ ਧਰਨਾ ਮਾਰਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਆਗੂਆ ਨੇ ਕਿਹਾ ਕਿ ਪਿੰਡ ਜਿਊਦਾ ਦੇ ਇੱਕ ਕਿਸਾਨ ਜੋ ਆਨਲਾਇਨ ਹੋ ਕਿ ਸਪਰੇਅ ਪੀ ਗਿਆ ਸੀ, ਉਸ ਵਿਰੁੱਧ ਜੋ ਐਫ.ਆਈ.ਆਰ ਹੋਈ ਸੀ। ਉਸ 'ਤੇ ਹਲੇ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ।।

ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਨੌਜਵਾਨਾ ਨੂੰ ਵੀ ਅਜੇਹਾ ਕਰਨ ਦਾ ਰਾਹ ਮਿਲਦਾ ਹੈ ਇਸ ਤਰ੍ਹਾਂ ਆਪਣੇ ਜੀਵਨ ਨੂੰ ਸਮਾਪਤ ਕਰਨਾ ਹੀ ਕਿਸੇ ਸਮੱਸਿਆ ਦਾ ਹੱਲ ਨਹੀਂ ਜੇ ਇਸ ਕਿਸਾਨ ਦੇ ਖਿਲਾਫ ਪ੍ਰਸ਼ਾਸਨ ਜਾਂ ਪੁਲੀਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਅੱਗੇ ਤੋਂ ਨੌਜਵਾਨ ਅਜਿਹੇ ਕਦਮ ਚੁੱਕਣਗੇ।

Published by:Sukhwinder Singh
First published:

Tags: Protest, Punjab farmers, Suicide