• Home
 • »
 • News
 • »
 • punjab
 • »
 • DEPUTY CHIEF MINISTER OP SONI SAYS ELECTRICITY RELIEF WILL BE PROVIDED TO SMALL AND MEDIUM ENTERPRISES

ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਬਿਜਲੀ ਵਿਚ ਦਿੱਤੀ ਜਾਵੇਗੀ ਰਾਹਤ : ਸੋਨੀ

ਉਦਯੋਗਪਤੀਆਂ/ਵਪਾਰੀਆਂ ਦੇ ਵਫਦ ਨੇ ਸ਼੍ਰੀ ਸੋਨੀ ਨੂੰ ਦਿੱਤਾ ਮੰਗ ਪੱਤਰ

ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਵਪਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਵਪਾਰੀਆਂ ਨਾਲ ਮੀਟਿੰਗ ਕਰਦੇ ਹੋਏ।

 • Share this:
  ਅੰਮ੍ਰਿਤਸਰ  : ਕਿਸਾਨ, ਸਨਅਤਕਾਰ ਅਤ ਵਪਾਰੀ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਇੰਨ੍ਹਾਂ ਤੋ ਬਿਨਾਂ ਪੰਜਾਬ ਦੇ ਆਰਥਿਕ ਵਿਕਾਸ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ਅਤੇ ਪੰਜਾਬ ਸਰਕਾਰ ਦਾ ਦ੍ਰਿੜ ਨਿਸ਼ਚੇ ਹੈ ਕਿ ਇੰਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ।

  ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਆਪਣੀ ਰਿਹਾਇਸ ਤੇ ਸਨਅਤਕਾਰਾਂ ਤੇ ਵਪਾਰੀਆਂ ਵਲੋ ਦਿੱਤੇ ਗਏ ਮੰਗ ਪੱਤਰ ਨੂੰ ਲੈਣ ਸਮੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਜ਼ਿਲੇ੍ਹ ਦੇ ਸਨਅਤਕਾਰਾਂ ਤੇ ਵਪਾਰੀਆਂ ਦੇ ਨਾਲ 25 ਅਕਤੂਬਰ ਦਿਨ ਸੋਮਵਾਰ ਨੂੰ ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਦੇ ਨਾਲ ਚੰਡੀਗੜ ਵਿਖੇ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਬਿਜਲੀ ਵਿਚ ਰਾਹਤ ਦਿਵਾਉਣ ਲਈ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਵਟਾਂਦਾਰਾ ਕਰਕੇ ਰਾਹਤ ਦਿੱਤੀ ਜਾਵੇਗੀ। ਸ਼੍ਰੀ ਸੋਨੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਜੀ ਦੇ ਧਿਆਨ ਵਿਚ ਲਿਆ ਕੇ ਫੋਰੀ ਤੋਰ ਤੇ ਇਸਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈ ਤੁਹਾਡਾ ਵਕੀਲ ਬਣ ਕੇ ਮੁੱਖ ਮੰਤਰੀ ਕੋਲ ਤੁਹਾਡੇ ਸਾਰੇ ਮੁੱਦੇ ਚੁਕਾਂਗਾ ਅਤੇ ਤੁਹਾਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ ਦਾ ਹੱਲ ਵੀ ਤੁਰੰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਪੰਜਾਬ  ਵਿਚ ਸਨਅਤਾਂ ਨੂੰ ਪ੍ਰਫੂਲਤ ਕਰਨ ਦੀ ਹੈ ਤਾਂ ਜੋ ਬਾਹਰੋ ਸਨਅਤਾਂ ਵੀ ਇਥੇ ਆ ਕੇ ਲਗ ਸਕਣ।

  ਸ਼੍ਰੀ ਸੋਨੀ ਨੇ ਸਨਅਤਕਾਰਾਂ ਨਾਲ ਗੱਲਬਾਤ ਕਰਦਿਆਂ ਪੱਟੀ-ਮੱਖੂ ਰੇਲਵੇ Çਲੰਕ ਨੂੰ ਛੇਤੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸ਼ੁਰੂ ਤੋ ਹੀ ਸਨਅਤਾਂ ਨੂੰ ਚੰਗਾ ਮਾਹੋਲ ਦੇਣ ਲਈ ਵੱਚਨਬੱਧ ਰਹੀ ਹੈ ਅਤੇ ਅਸ਼ੀ ਕੋਸ਼ਿਸ ਕਰ ਰਹੇ ਹਾਂ ਕਿ ਪ੍ਰੋਫੈਸ਼ਨਲ ਟੈਕਸ ਵਿੱਚ ਰਾਹਤ ਅਤੇ ਵਨ ਟਾਈਮ ਸੈਟਲਮੈਨ ਸਕੀਮ ਵੀ ਛੇਤੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਜ਼ਲਦ ਹੀ ਸਨਅਤਕਾਰਾਂ ਲਈ ਨੁਮਾਇਸ਼ ਲਈ ਬਣਨ ਵਾਲ ਕੇਂਦਰ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

  ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਪਿਆਰਾ ਲਾਲ ਸੇਠ ਨੇ ਸ਼੍ਰੀ ਸੋਨੀ ਨੂੰ ਮੰਗ ਪੱਤਰ ਸੋਪਦਿਆਂ ਕਿਹਾ ਕਿ ਤੁਹਾਡੀਆਂ ਕੋਸ਼ਿਸਾਂ ਸਦਕਾ ਹੀ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਹੋ ਰਹੀ ਹੈ ਅਤੇ ਤੁਹਾਡੇ ਵਲੋ ਹਰ ਸਮੇ ਵਪਾਰੀਆਂ,ਸਨਅਤਕਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸ਼ੀ ਸਾਰੇ ਤੁਹਾਡੇ ਧੰਨਵਾਦੀ ਹਾਂ ਅਤੇ ਤੁਹਾਡੀਆਂ ਕੋਸ਼ਿਸਾਂ ਸਦਕਾ ਹੀ ਸਾਡੀ ਸਨਅਤ ਪ੍ਰਫੂਲਤ ਹੋ ਸਕੀ ਹੈ। ਇਸ ਮੌਕੇ ਸ਼੍ਰੀ ਸਮੀਰ ਜੈਨ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਕਿਹਾ ਕਿ ਸਨਅਤ ਨੂੰ ਹੋਰ ਉਚਾ ਚੁਕਣ ਲਈ ਸਰਕਾਰ 5 ਹਜਾਰ ਕਰੋੜ ਰੁਪਏ ਦਾ ਬਜਟ ਦੇਵੇ ਤਾਂ ਜੋ ਸਨਅਤ ਨੂੰ ਹੋਰ ਹੁੰਲਾਰਾ ਮਿਲ ਸਕੇ। ਸਮੀਰ ਜੈਨ ਨੇ ਕਿਹਾ ਕਿ ਇਸ ਤੋ ਇਲਾਵਾ ਪ੍ਰਾਪਰਟੀ ਟੈਕਸ, ਪ੍ਰੋਫੈਸ਼ਨਲ ਟੈਕਸ ਤੇ ਬਿਜਲੀ ਦੇ ਬਿਲਾਂ ਵਿਚ ਰਾਹਤ ਵੀ ਦਿੱਤੀ ਜਾਵੇ। ਸ਼੍ਰੀ ਸੋਨੀ ਨੇ ਭਰੋਸਾ ਦਿੱਤਾ ਕਿ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਮੁੱਖ ਮੰਤਰੀ ਕੋਲ ਰੱਖਿਆ ਜਾਵੇਗਾ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਮੌਕੇ ਤੇ ਹੀ ਕਰਵਾਇਆ ਜਾਵੇਗਾ।

  ਇਸ ਮੀਟਿੰਗ ਵਿਚ ਕੋਸਲਰ ਵਿਕਾਸ ਸੋਨੀ,ਸ਼੍ਰੀ ਬਲਦੇਵ ਭਸੀਨ, ਸ਼੍ਰੀ ਅਸੋਕ ਸੇਠੀ ਡਾਇਰੈਕਟਰ ਪੰਜਾਬ ਰਾਈਸ ਮਿਲ, ਸ਼੍ਰੀ ਅਰਵਿੰਦਰ ਪਾਲ ਸਿੰਘ ਲਾਲ ਕਿਲਾ ਰਾਈਸ ਮਿਲ, ਸ਼੍ਰੀ ਅਮਿਤ ਮਰਵਾਹਾ, ਸ਼੍ਰੀ ਸੁਮਿਤ ਅਗਰਵਾਲ ਵੀ ਹਾਜ਼ਰ ਸਨ।
  Published by:Ashish Sharma
  First published: