• Home
  • »
  • News
  • »
  • punjab
  • »
  • DEPUTY CHIEF MINISTER SUKHJINDER SINGH RANDHAWA BESIEGED THEKA SANGHARSH MORCHA IN MUKTSAR

ਡਿਪਟੀ ਸੀਐਮ ਰੰਧਾਵਾ ਤੇ ਮੰਤਰੀ ਰਾਜਾ ਵੜਿੰਗ ਦਾ ਮੁਕਤਸਰ ’ਚ ਠੇਕਾ ਸੰਘਰਸ਼ ਮੋਰਚਾ ਵੱਲੋਂ ਘਿਰਾਓ

ਕੱਚੇ ਮੁਲਾਜ਼ਮਾਂ ਨੇ ਕਿਹਾ ਸਾਡੀ  ਕਿਸੇ ਨੇ ਕੋਈ ਗੱਲਬਾਤ ਨਹੀਂ ਸੁਣੀ।

ਡਿਪਟੀ ਸੀਐਮ ਰੰਧਾਵਾ ਤੇ ਮੰਤਰੀ ਰਾਜਾ ਵੜਿੰਗ ਦਾ ਮੁਕਤਸਰ ’ਚ ਠੇਕਾ ਸੰਘਰਸ਼ ਮੋਰਚਾ ਵੱਲੋਂ ਘਿਰਾਓ

ਡਿਪਟੀ ਸੀਐਮ ਰੰਧਾਵਾ ਤੇ ਮੰਤਰੀ ਰਾਜਾ ਵੜਿੰਗ ਦਾ ਮੁਕਤਸਰ ’ਚ ਠੇਕਾ ਸੰਘਰਸ਼ ਮੋਰਚਾ ਵੱਲੋਂ ਘਿਰਾਓ

  • Share this:
ਸ਼ੁੱਕਰਵਾਰ ਨੂੰ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਸ੍ਰੀ ਮੁਕਤਸਰ ਸਾਹਿਬ ’ਚ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਕਰਨ ਲਈ ਪਹੁੰਚੇ ਹੋਏ ਸਨ, ਜਿਥੇ ਉਹਨਾ ਨੂੰ  ਠੇਕਾ ਸੰਘਰਸ਼ ਮੋਰਚਾ, ਐਨਐਚਐਮ ਤੇ ਆਂਗਣਵਾੜੀ ਵਰਕਰਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ| ਠੇਕਾ ਕਰਮੀਆਂ ਨੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਰਾਜਾ ਵਡ਼ਿੰਗ ਦਾ ਘਿਰਾਓ ਕਰਕੇ ਕਾਫੀ ਨਾਅਰੇਬਾਜ਼ੀ ਕੀਤੀ।  ਹਾਲਾਤ ਇੱਥੋਂ ਤੱਕ ਬਣ ਗਏ ਕਿ ਡਿਪਟੀ ਸੀਐਮ ਰੰਧਾਵਾ ਅਤੇ ਮੰਤਰੀ ਰਾਜਾ ਵੜਿੰਗ ਨੇ ਵੀ ਕਾਰ ਤੋਂ ਹੇਠਾਂ ਉਤਰ ਕੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ।ਇਸ ਦੇ ਬਾਵਜੂਦ ਠੇਕਾ ਮੁਲਾਜ਼ਮਾਂ ਨੇ ਧਰਨਾ ਜਾਰੀ ਰੱਖਿਆ। ਇਸ ਦੌਰਾਨ ਵਰਕਰਾਂ ਦੀ ਪੁਲਿਸ ਨਾਲ ਜ਼ਬਰਦਸਤ ਝੜਪ ਵੀ ਹੋਈ।

ਇਸ ’ਤੇ ਠੇਕਾ ਮੁਲਾਜ਼ਮਾਂ ਨੇ ਰੰਧਾਵਾ ਦੀ ਕਾਰ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਮੰਤਰੀ ਰਾਜਾ ਵੜਿੰਗ ਨੇ ਵਰਕਰਾਂ ਨੂੰ ਆਪਣੇ ਵਫ਼ਦ ਨਾਲ ਗੱਲਬਾਤ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਪੰਜਾਬਉਕਤ ਠੇਕਾ ਮੁਲਾਜ਼ਮਾਂ ਦੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਲੈ ਕੇ  ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਡੀ ਦਾ ਘਿਰਾਓ ਕਰਨ ਤੇ ਪੁੱਛੇ ਗਏ ਸਵਾਲਾਂ ਲੈਕੇ ਡਿਪਟੀ ਮੁੱਖ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਖੁਦ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਚਲ ਕੇ ਉਨ੍ਹਾਂ ਦੇ ਕੋਲ ਉਨ੍ਹਾਂ ਦੀ ਹੀ ਗੱਲ ਸੁਣਨ ਗਏ ਸੀ ਪ੍ਰੰਤੂ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਗਲਤ ਵਿਹਵਾਰ ਕੀਤਾ ਗਿਆ। ਜਿਸ ਉਨ੍ਹਾਂ ਦੇ ਵੱਲੋਂ ਡੀਸੀ ਮੁਕਤਸਰ ਨੂੰ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਕਹਿਣਾ ਪਿਆ। ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਦਾ ਤਰੀਕਾ ਦੇਖ ਕੇ ਲੱਗਦਾ ਸੀ ਕਿ ਪ੍ਰਦਰਸ਼ਨਕਾਰੀ ਠੇਕਾ ਮੁਲਾਜ਼ਮ ਨਹੀਂ ਬਲਕਿ ਮਾਹੌਲ ਖ਼ਰਾਬ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਰਕਰ  ਹੋਣਗੇ ਜਿਨ੍ਹਾਂ ਦੇ ਵਿਚ ਮੈਨੂੰ ਕੋਈ ਵੀ ਪ੍ਰਦਰਸ਼ਨਕਾਰੀ ਕੱਚੇ ਕਰਮਚਾਰੀ ਨਹੀਂ ਲੱਗੇ ਜਿਸ ਦੀ ਕਿ ਜਾਂਚ ਕੀਤੀ ਜਾਵੇਗੀ ।

ਨਵਜੋਤ ਸਿੰਘ ਸਿੱਧੂ ਦੇ ਮਰਨ ਵਰਤ ਤੇ ਬੈਠਣ ਨੂੰ ਲੈ ਕੇ ਡਿਪਟੀ ਸੀਐਮ ਰੰਧਾਵਾ ਨੇ ਬੋਲਦੇ ਹੋਏ ਕਿਹਾ ਕਿ ਜੋ ਵਾਅਦੇ ਸਾਡੀ ਸਰਕਾਰ ਨੇ ਕੀਤੀ ਸੀ ਅਸੀਂ ਪੂਰੇ ਕਰਾਂਗੇ। ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਅੱਗੇ ਸਿਆਸਤ ਵਿੱਚ ਕੀ ਹਸ਼ਰ ਹੋਵੇਗਾ ਉਹਨਾਂ ਨੇ ਪਟਿਆਲਾ ਨਗਰ ਨਿਗਮ ਦੇ ਮੇਅਰ ਦੇ ਖ਼ਿਲਾਫ ਅਵਿਸ਼ਵਾਸ ਦਾ ਮਤੇ ਸਮੇਂ ਦੇਖ ਹੀ ਲਿਆ ਹੋਣਾ।

ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਬਣਨ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਵਿਖੇ ਇਹ ਮੇਰੀ ਪਹਿਲੀ ਮੀਟਿੰਗ ਸੀ ਇਸ ਜ਼ਿਲ੍ਹੇ ਚ ਜਦੋਂ ਸਰਦਾਰ ਹਰਚਰਨ ਸਿੰਘ ਮੁੱਖ ਮੰਤਰੀ ਬਣੀ ਸੀ ਉਦੋਂ ਪੈਸਾ ਵੀ ਆਇਆ ਸੀ ਤੇ ਤਰੱਕੀ ਵੀ ਹੋਈ ਸੀ ਪਰ ਪੱਚੀ ਸਾਲ ਮੁੱਖ ਮੰਤਰੀ ਬਾਦਲਾਂ ਨੇ ਇਸ ਜ਼ਿਲ੍ਹੇ ਵਿਚ ਇਕ ਵੀ ਪੈਸਾ ਨਹੀਂ ਲਿਆਂਦਾ।

ਦੂਜੇ ਪਾਸੇ ਰੋਸ ਪ੍ਰਦਰਸ਼ਨ ਕਰ ਰਹੇ ਕੱਚੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ  ਕਿਸੇ ਨੇ ਕੋਈ ਗੱਲਬਾਤ ਨਹੀਂ ਸੁਣੀ  ਅਸੀਂ ਸਵੇਰ ਤੋਂ ਹੀ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਸਾਨੂੰ ਅੰਦਰ ਮੰਤਰੀ ਸਾਹਬ ਦੇ ਨਾਲ ਮੀਟਿੰਗ ਬੁਲਾਇਆ ਗਿਆ ਸੀ ਪਰ ਕਿਸੇ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ।

ਐਨਐਚਐਮ ਮੁਲਾਜ਼ਮਦੂਜੇ ਪਾਸੇ ਐਨਐਚਐਮ ਮੁਲਾਜ਼ਮ ਜਥੇਬੰਦੀ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਪੰਦਰਾਂ ਪੰਦਰਾਂ ਸੋਲ਼ਾਂ ਸੋਲ਼ਾਂ ਸਾਲ ਤੋਂ ਸਿਹਤ ਵਿਭਾਗ ਦੇ ਵਿਚ ਕੰਮ ਕਰਦੇ ਆ ਰਹੇ ਹਾਂ ਤੇ ਪਿਛਲੇ ਕੋਰੋਨਾ ਸਮੇਂ ਦੌਰਾਨ ਵੀ ਅਸੀਂ ਫਰੰਟ ਲਾਈਨ ਦੇ ਉਪਰ ਕੰਮ ਕੀਤਾ ਹੈ ਪਰ ਸਾਡੀ ਕਿਸੇ ਨੇ ਕੋਈ ਵੀ ਸਾਰ ਨਹੀਂ ਲਈ।
Published by:Ashish Sharma
First published: