ਭਾਰੀ ਬਾਰਸ਼ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮਾਂ ਦੀ ਸੂਚੀ ਤੇ ਨੰਬਰ ਜਾਰੀ

News18 Punjab
Updated: August 18, 2019, 7:47 PM IST
share image
ਭਾਰੀ ਬਾਰਸ਼ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮਾਂ ਦੀ ਸੂਚੀ ਤੇ ਨੰਬਰ ਜਾਰੀ

  • Share this:
  • Facebook share img
  • Twitter share img
  • Linkedin share img
ਮਾਨਸੂਨ ਸੀਜ਼ਨ ਦੇ ਚੱਲਦਿਆਂ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਪੁਖ਼ਤਾ ਹੜ੍ਹ ਰੋਕੂ ਪ੍ਰਬੰਧ ਕੀਤੇ ਗਏ ਹਨ, ਉਥੇ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ/ਤਹਿਸੀਲ ਪੱਧਰ 'ਤੇ ਹੜ੍ਹ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਇਨ੍ਹਾਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਦਾ ਨੰਬਰ 0161-2433100 ਹੈ, ਇਸ ਤੋਂ ਇਲਾਵਾ ਸਬ ਡਵੀਜ਼ਨ ਸਮਰਾਲਾ ਦਾ ਨੰਬਰ 01628-262354, ਖੰਨਾ ਦਾ ਨੰਬਰ 01628-226091, ਪਾਇਲ ਦਾ ਨੰਬਰ 01628-276892, ਰਾਏਕੋਟ ਦਾ ਨੰਬਰ 01624-264350, ਜਗਰਾਉਂ ਦਾ ਨੰਬਰ 01624-223226, 240223, ਲੁਧਿਆਣਾ ਪੂਰਬੀ ਦਾ ਨੰਬਰ 01612400150, ਲੁਧਿਆਣਾ ਪੱਛਮੀ ਦਾ ਨੰਬਰ 01612412555, ਐਕਸੀਅਨ ਡਰੇਨੇਜ਼ ਵਿਭਾਗ ਦਾ ਨੰਬਰ 0161-2520232, ਸਿਹਤ ਵਿਭਾਗ ਦਾ ਨੰਬਰ 01612444193, ਪੁਲਿਸ ਵਿਭਾਗ ਲੁਧਿਆਣਾ ਦਾ ਨੰਬਰ 01612414932-33, 9815800251, 7837018500, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ ਲੁਧਿਆਣਾ ਦਾ ਨੰਬਰ 9872721309, ਫੌਜ ਦਾ ਨੰਬਰ 8558940825, ਖੁਰਾਕ ਸਿਵਲ ਸਪਲਾਈ ਵਿਭਾਗ ਦਾ ਨੰਬਰ 9815592855 ਹੈ।

ਉਨ੍ਹਾਂ ਕਿਹਾ ਕਿ ਇਹ ਸਾਰੇ ਹੜ੍ਹ ਕੰਟਰੋਲ ਰੂਮ 24 ਘੰਟੇ (ਰਾਊਂਡ ਦਾ ਕਲਾਕ) ਕਾਰਜਸ਼ੀਲ ਹਨ। ਇਹ ਕੰਟਰੋਲ ਰੂਮ ਛੁੱਟੀਆਂ ਦੇ ਸਮੇਂ ਦੌਰਾਨ ਵੀ ਆਮ ਵਾਂਗ ਕੰਮ ਕਰਦੇ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੋ ਵੀ ਅਧਿਕਾਰੀ ਕਿਸੇ ਵੀ ਪੱਧਰ 'ਤੇ ਹੜ੍ਹ ਰੋਕੂ ਕਾਰਜਾਂ ਵਿੱਚ ਲੱਗੇ ਹੁੰਦੇ ਹਨ, ਉਹ ਅਗਾਊਂ ਪ੍ਰਵਾਨਗੀ ਲਏ ਬਿਨਾਂ ਡਿਊਟੀ ਸਥਾਨ ਨਹੀਂ ਛੱਡਣਗੇ।

ਸ੍ਰੀ ਅਗਰਵਾਲ ਨੇ ਸਾਰੇ ਉੱਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਵੀ ਹੜ੍ਹ ਕੰਟਰੋਲ ਰੂਮਾਂ ਦੀ ਕਾਰਜਕੁਸ਼ਲਤਾ 'ਤੇ ਖ਼ੁਦ ਨਿਗਰਾਨੀ ਰੱਖਣੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਸੰਕਟਮਈ ਸਥਿਤੀ ਵਿੱਚ ਤੁਰਤ ਲੋਕਾਂ ਦਾ ਜਾਂ ਆਪਸੀ ਸੰਪਰਕ ਹੋ ਸਕੇ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਸੰਪਰਕ ਨੰਬਰਾਂ 'ਤੇ ਪੁਖ਼ਤਾ ਜਾਣਕਾਰੀ ਹੀ ਸਾਂਝੀ ਕਰਨ।
First published: August 18, 2019
ਹੋਰ ਪੜ੍ਹੋ
ਅਗਲੀ ਖ਼ਬਰ