Home /News /punjab /

ਮੁਕਤਸਰ ਦੇ ਪਿੰਡ ਭੂੰਦੜ 'ਚ ਡੇਰਾ ਪ੍ਰੇਮੀ ਦੀ ਗੋਲੀਆਂ ਮਾਰ ਕੇ ਹੱਤਿਆ, ਬੇਅਦਬੀ ਮਾਮਲੇ 'ਚ ਜਮਾਨਤ ਤੇ ਆਇਆ ਸੀ ਬਾਹਰ

ਮੁਕਤਸਰ ਦੇ ਪਿੰਡ ਭੂੰਦੜ 'ਚ ਡੇਰਾ ਪ੍ਰੇਮੀ ਦੀ ਗੋਲੀਆਂ ਮਾਰ ਕੇ ਹੱਤਿਆ, ਬੇਅਦਬੀ ਮਾਮਲੇ 'ਚ ਜਮਾਨਤ ਤੇ ਆਇਆ ਸੀ ਬਾਹਰ

  • Share this:

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੂੰਦੜ ਵਿਖੇ ਅੱਜ ਸ਼ਾਮ ਇੱਕ ਵਿਅਕਤੀ ਦੀ ਪਿੰਡ ਵਿਚ ਹੀ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਚਰਨਦਾਸ ਨਾਮ ਦਾ ਇਹ ਵਿਅਕਤੀ ਡੇਰਾ ਸਿਰਸਾ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਜਦੋਂ ਚਰਨ ਦਾਸ ਪਿੰਡ ਵਿਚ ਕਰਿਆਨਾ ਦੀ ਦੁਕਾਨ 'ਤੇ ਬੈਠਾ ਸੀ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਕੇ ਦਿੱਤੀਆਂ। ਗੰਭੀਰ ਜ਼ਖਮੀ ਹਾਲਤ ਵਿਚ ਇਲਾਜ ਲਈ ਉਸ ਨੂੰ ਬਠਿੰਡਾ ਲਿਜਾਇਆ ਗਿਆ ਪਰ ਰਸਤੇ ਵਿਚ ਉਸ ਦੀ ਮੌਤ ਹੋ ਗਈ।

dera pemi, charan das, murder, muktsar sahib,
ਚਰਨ ਦਾਸ

ਸੂਤਰਾਂ ਮੁਤਾਬਿਕ ਬੀਤੇ ਸਮੇਂ ਪਿੰਡ ਭੂੰਦੜ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਿਚ ਵੀ ਇਸ ਵਿਅਕਤੀ ਦੀ ਸ਼ਮੂਲੀਅਤ ਦਾ ਆਰੋਪ ਸੀ। 2018 ਵਿਚ ਪਿੰਡ ਭੂੰਦੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਹੋਈ ਸੀ। ਕਥਿਤ ਤੌਰ 'ਤੇ ਚਰਨਦਾਸ ਅਤੇ ਉਸ ਦੀ ਭਰਜਾਈ ਗੁਰਦੁਆਰਾ ਸਾਹਿਬ ਚੋਂ ਸਰੂਪ ਚੁੱਕ ਕੇ ਲਿਜਾ ਰਹੇ ਸਨ ਅਤੇ ਇਹਨਾਂ ਨੂੰ ਗ੍ਰੰਥੀ ਸਿੰਘ ਨੇ ਵੇਖ ਲਿਆ ਸੀ।

ਦੋਵਾਂ 'ਤੇ ਬੇਅਦਬੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਫਿਰ ਕਾਫ਼ੀ ਵਿਵਾਦ ਤੋਂ ਬਾਅਦ ਇਸ ਡੇਰਾ ਪ੍ਰੇਮੀ ਦੇ ਖ਼ਿਲਾਫ਼ ਪਰਚਾ ਦਰਜ ਹੋਇਆ ਸੀl ਚਰਨਦਾਸ ਹੁਣ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ। ਫ਼ਿਲਹਾਲ ਵੱਡੀ ਗਿਣਤੀ ਵਿਚ ਪਹੁੰਚ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ ਤੇ ਖ਼ੁਦ ਐਸ ਐਸ ਪੀ ਮੁਕਤਸਰ ਪਹੁੰਚੇ ਅਤੇ ਕਤਲ ਤੇ ਕਾਰਨ ਦਾ ਪਤਾ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨl ਫ਼ਿਲਹਾਲ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਅਗਿਆਤ ਲੋਕਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈl

Published by:Anuradha Shukla
First published:

Tags: Dera Sacha Sauda, Muktsar, Murder, Sacrilege