ਵੱਡਾ ਖੁਲਾਸਾ, ਸਿਰਸਾ ਦੇ ਡੇਰਾ 'ਚੋਂ ਮਿਲੇ ਸੀ ਬੇਅਦਬੀਆਂ ਦੇ ਨਿਰਦੇਸ਼

  • Share this:
    ਬੇਅਦਬੀਆਂ ਦੇ ਮਾਮਲੇ ਵਿੱਚ ਵੱਡਾ ਖੁਲਾਸ ਹੋਇਆ ਹੈ। ਸਿਰਸਾ ਦੇ ਡੇਰਾ ਚੋਂ ਬੇਅਦਬੀਆਂ ਦੇ ਨਿਰਦੇਸ਼ ਮਿਲੇ ਸਨ। ਇਸ ਮਾਮਲੇ ਦਾ ਖੁਲਾਸਾ  ਵਿਸ਼ੇਸ਼ ਜਾਂਚ ਟੀਮ(SIT ) ਨੇ ਕੀਤਾ ਹੈ। ਇਸ ਮਾਮਲੇ ਵਿੱਚ SIT ਨੇ ਕੋਰਟ ਵਿੱਚ ਚਲਾਨ ਪੇਸ਼ ਕੀਤਾ ਹੈ। SIT ਮੁਖੀ ਆਰ.ਐੱਸ. ਖੱਟੜਾ ਨੇ  ਚਾਲਾਨ ਪੇਸ਼ ਕੀਤਾ ਹੈ।  ਇਸ ਚਾਲਾਨ ਵਿੱਚ 5 ਵਿਅਕਤੀਆਂ  ਨੂੰ ਮੁਲਜ਼ਮ ਬਣਾਇਆ ਗਿਆ ਹੈ।

    ਦੋ ਵੱਖੋ ਵੱਖ ਮਾਮਲਿਆਂ 'ਚ ਚਾਲਾਨ ਪੇਸ਼ ਹੋਏ। ਮੋਗਾ ਦੇ ਪਿੰਡ ਮਲਕੇ ਤੇ ਬਠਿੰਡਾ ਦੇ ਗੁਰੂਸਰ ਵਿੱਚ ਬੇਅਦਬੀਆਂ ਹੋਈਆਂ ਸਨ । ਦੋਹਾਂ ਮਾਮਲਿਆਂ ਵਿੱਚ ਕੁਲ 11 ਲੋਕਾਂ ਖਿਲਾਫ ਚਾਲਾਨ ਪੇਸ਼ ਹੋਏ ਹਨ। ਮਲਕੇ ਮਾਮਲੇ ਵਿੱਚ 5 ਤੇ ਗੁਰੂਸਰ ਮਾਮਲੇ ਵਿੱਚ 6 ਖਿਲਾਫ ਚਾਲਾਨ ਪੇਸ਼ ਹੋਏ ਹਨ। ਇਸ ਸਬੰਧ ਵਿੱਚ 3 ਲੋਕਾਂ ਖਿਲਾਫ ਵਾਰੰਟ ਜਾਰੀ ਹੋਏ ਹਨ, ਜਿਹੜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।
    First published: