Home /News /punjab /

5 ਕਰੋੜ ਦੀ ਲਾਟਰੀ ਜਿੱਤਣ ਵਾਲੇ ਡੇਰਾਬੱਸੀ ਦੇ 88 ਸਾਲਾ ਬਜ਼ੁਰਗ ਨੇ ਦੱਸਿਆ ਇੰਨੀ ਰਕਮ ਦਾ ਕੀ ਕਰੇਗਾ...

5 ਕਰੋੜ ਦੀ ਲਾਟਰੀ ਜਿੱਤਣ ਵਾਲੇ ਡੇਰਾਬੱਸੀ ਦੇ 88 ਸਾਲਾ ਬਜ਼ੁਰਗ ਨੇ ਦੱਸਿਆ ਇੰਨੀ ਰਕਮ ਦਾ ਕੀ ਕਰੇਗਾ...

5 ਕਰੋੜ ਦੀ ਲਾਟਰੀ ਜਿੱਤਣ ਵਾਲੇ ਡੇਰਾਬੱਸੀ ਦੇ 88 ਸਾਲਾ ਬਜ਼ੁਰਗ ਨੇ ਦੱਸਿਆ ਇੰਨੀ ਰਕਮ ਦਾ ਕੀ ਕਰੇਗਾ... (ਫੋਟੋ-ANI)

5 ਕਰੋੜ ਦੀ ਲਾਟਰੀ ਜਿੱਤਣ ਵਾਲੇ ਡੇਰਾਬੱਸੀ ਦੇ 88 ਸਾਲਾ ਬਜ਼ੁਰਗ ਨੇ ਦੱਸਿਆ ਇੰਨੀ ਰਕਮ ਦਾ ਕੀ ਕਰੇਗਾ... (ਫੋਟੋ-ANI)

ਲਾਟਰੀ ਜਿੱਤਣ ਤੋਂ ਬਾਅਦ ਮਹੰਤ ਦਵਾਰਕਾ ਦਾਸ ਨੇ ਕਿਹਾ ਕਿ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਂ ਪਿਛਲੇ 35-40 ਸਾਲਾਂ ਤੋਂ ਲਾਟਰੀ ਟਿਕਟ ਖਰੀਦ ਰਿਹਾ ਹਾਂ। ਮੈਂ ਜਿੱਤੀ ਹੋਈ ਰਕਮ ਨੂੰ ਆਪਣੇ ਦੋ ਪੁੱਤਰਾਂ ਅਤੇ ਆਪਣੇ ਡੇਰੇ ਵਿਚ ਵੰਡ ਦੇਵਾਂਗਾ। ਦਵਾਰਕਾ ਦਾਸ ਦੇ ਪੁੱਤਰ ਨਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੇਰੇ ਪਿਤਾ ਨੇ ਮੇਰੇ ਭਤੀਜੇ ਨੂੰ ਲਾਟਰੀ ਦੀਆਂ ਟਿਕਟਾਂ ਖਰੀਦਣ ਲਈ ਪੈਸੇ ਦਿੱਤੇ ਸਨ।

ਹੋਰ ਪੜ੍ਹੋ ...
  • Share this:

ਪੰਜਾਬ ਦੇ ਡੇਰਾਬੱਸੀ ਵਿਚ ਇਕ 88 ਸਾਲਾ ਬਜ਼ੁਰਗ ਨੇ 5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਸਹਾਇਕ ਲਾਟਰੀਜ਼ ਡਾਇਰੈਕਟਰ ਕਰਮ ਸਿੰਘ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਪੰਜਾਬ ਰਾਜ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 2023 ਦੇ ਨਤੀਜੇ 16 ਜਨਵਰੀ ਨੂੰ ਘੋਸ਼ਿਤ ਕੀਤੇ ਗਏ ਸਨ।

ਡੇਰਾਬੱਸੀ ਦੇ ਦਵਾਰਕਾ ਦਾਸ ਨੂੰ 5 ਕਰੋੜ ਦਾ ਪਹਿਲਾ ਇਨਾਮ ਮਿਲਿਆ। ਨਿਰਧਾਰਤ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਉਸ ਨੂੰ 30% ਟੈਕਸ ਕੱਟ ਕੇ ਰਕਮ ਦਿੱਤੀ ਜਾਵੇਗੀ।

ਲਾਟਰੀ ਜਿੱਤਣ ਤੋਂ ਬਾਅਦ ਮਹੰਤ ਦਵਾਰਕਾ ਦਾਸ ਨੇ ਕਿਹਾ ਕਿ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਂ ਪਿਛਲੇ 35-40 ਸਾਲਾਂ ਤੋਂ ਲਾਟਰੀ ਟਿਕਟ ਖਰੀਦ ਰਿਹਾ ਹਾਂ।

ਮੈਂ ਜਿੱਤੀ ਹੋਈ ਰਕਮ ਨੂੰ ਆਪਣੇ ਦੋ ਪੁੱਤਰਾਂ ਅਤੇ ਆਪਣੇ ਡੇਰੇ ਵਿਚ ਵੰਡ ਦੇਵਾਂਗਾ। ਦਵਾਰਕਾ ਦਾਸ ਦੇ ਪੁੱਤਰ ਨਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੇਰੇ ਪਿਤਾ ਨੇ ਮੇਰੇ ਭਤੀਜੇ ਨੂੰ ਲਾਟਰੀ ਦੀਆਂ ਟਿਕਟਾਂ ਖਰੀਦਣ ਲਈ ਪੈਸੇ ਦਿੱਤੇ ਸਨ। ਉਹ ਟਿਕਟ ਲੈ ਕੇ ਆਇਆ ਤੇ ਉਨ੍ਹਾਂ ਦੀ ਕਿਸਮਤ ਜਾਗ ਪਈ।

Published by:Gurwinder Singh
First published:

Tags: Derabassi, Lottery, The Punjab State Lottery