• Home
 • »
 • News
 • »
 • punjab
 • »
 • DESPITE THE BAN GOVERNMENT SCHOOL TEACHERS CONTINUE TO USE MOBILE PHONES WHILE ON DUTY GURDASPUR

ਪਾਬੰਦੀ ਦੇ ਬਾਵਜੂਦ ਡਿਊਟੀ ਸਮੇ ਅਧਿਆਪਕ ਕਰ ਰਹੇ ਨੇ ਮੋਬਾਈਲ ਦਾ ਇਸਤੇਮਾਲ, ਦੇਖੋ

ਗੁਰਦਾਸਪੁਰ ਵਿਖੇ ਹਿਦਾਇਤਾਂ ਮੁਤਾਬਿਕ ਸਰਕਾਰੀ ਸਕੂਲਾਂ ਵਿਚ ਡਿਊਟੀ ਸਮੇ ਅਧਿਆਪਕ ਮੋਬਾਈਲ ਦਾ ਇਸਤੇਮਾਲ ਨਹੀਂ ਕਰ ਸਕਣਗੇ ਪਰ ਸਕੂਲ ਅੰਦਰ ਦੀਆਂ ਤਸਵੀਰਾਂ ਕੁਝ ਹੋਰ ਹੀ ਦਿਖ ਰਹੀਆਂ ਹਨ। ਹਿਦਾਇਤਾਂ ਨੂੰ ਲੈਕੇ ਅਧਿਆਪਕਾਂ ਅਤੇ ਕੈਮਰੇ ਵਿੱਚ ਰਿਕਾਰਡ ਹੋਈਆਂ ਤਸਵੀਰਾਂ ਨੂੰ ਲੈਕੇ ਪ੍ਰਿੰਸੀਪਲ ਨੇ ਇਹ ਕਿਹਾ...

ਗੁਰਦਾਸਪੁਰ ਵਿਖੇ ਪਾਬੰਦੀ ਦੇ ਬਾਵਜੂਦ ਡਿਊਟੀ ਸਮੇ ਅਧਿਆਪਕ ਕਰ ਰਹੇ ਨੇ ਮੋਬਾਈਲ ਦਾ ਇਸਤੇਮਾਲ, ਦੇਖੋ

 • Share this:
  ਬਿਸ਼ੰਬਰ ਬਿੱਟੂ

  ਗੁਰਦਾਸਪੁਰ : ਪੰਜਾਬ ਸਰਕਾਰ ਦੇ ਵਲੋਂ ਸਿੱਖਿਆ ਨੂੰ ਲੈਕੇ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਡਿਊਟੀ ਸਮੇਂ ਮੋਬਾਇਲ ਫੋਨ ਦਾ ਇਸਤੇਮਾਲ ਨਹੀਂ ਕਰਨਗੇ ਇਹਨਾਂ ਹਿਦਾਇਤਾਂ ਨੂੰ ਜਿਲਾ ਗੁਰਦਾਸਪੁਰ ਵਿੱਚ ਵੀ ਜਿਲਾ ਸਿੱਖਿਆ ਅਫਸਰ ਵਲੋਂ ਲਾਗੂ ਕਰਵਾ ਦਿੱਤਾ ਗਿਆ ਹੈ ਲੇਕਿਨ ਇਹਨਾਂ ਹਿਦਾਇਤਾਂ ਨੂੰ ਲੈਕੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਕਿਵੇ ਦੇਖ ਰਹੇ ਹਨ। ਇਸਨੂੰ ਜਾਨਣ ਲਈ ਸਾਡੀ ਟੀਮ ਪੁਹੰਚੀ ਜਿਲੇ ਦੇ ਬਟਾਲਾ ਸ਼ਹਿਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਜਿਥੇ ਸਾਡੇ ਕੈਮਰੇ ਵਿੱਚ ਕੁਝ ਅਧਿਆਪਕ ਅਤੇ ਵਿਦਿਆਰਥੀ ਕਲਾਸਾਂ ਵਿਚ ਹੀ ਫੋਨ ਦਾ ਇਸਤੇਮਾਲ ਕਰਦੇ ਨਜਰ ਆਏ।

  ਸਕੂਲ ਦੇ ਕੁਝ ਅਧਿਆਪਕਾਂ ਨਾਲ ਜਦੋ ਇਹਨਾਂ ਹਿਦਾਇਤਾਂ ਨੂੰ ਲੈਕੇ ਗੱਲਬਾਤ ਕੀਤੀ ਤਾਂ ਅਧਿਆਪਕਾਂ ਦਾ ਕਹਿਣਾ ਸੀ ਕਿ ਇਹ ਹਿਦਾਇਤਾਂ ਤਾਂ ਠੀਕ ਹਨ ਇਹਨਾਂ ਹਿਦਾਇਤਾਂ ਨਾਲ ਅਧਿਆਪਕਾਂ ਦਾ ਧਿਆਨ ਵੀ ਪੜ੍ਹਾਈ ਕਰਵਾਉਣ ਤੋਂ ਨਹੀਂ ਭਟਕੇਗਾ ਅਤੇ ਵਿਦਿਆਰਥੀਆਂ ਦਾ ਧਿਆਨ ਵੀ ਪੜ੍ਹਾਈ ਕਰਨ ਤੋਂ ਨਹੀਂ ਭਟਕੇਗਾ ਪਰ ਨਾਲ ਹੀ ਉਹਨਾਂ ਕਿਹਾ ਕਿ ਇਹਨਾਂ ਹਿਦਾਇਤਾਂ ਤੋਂ ਪਹਿਲਾਂ ਵੀ ਅਧਿਆਪਕ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਜਿੰਮੇਦਾਰੀ ਨਾਲ ਨਿਭਾਉਂਦੇ ਸੀ।

  ਇਹ ਹਿਦਾਇਤਾਂ ਤਾਂ ਠੀਕ ਹਨ ਪਰ ਕਈ ਐਸੇ ਕੰਮ ਹਨ ਜਿਵੇ ਪ੍ਰੋਜੈਕਟਰ ਦੇ ਨਾਲ ਨਾਲ ਕਈ ਆਨ ਲਾਈਨ ਕਨਸੈਪਟ ਹੁੰਦੇ ਹਨ, ਜੋ ਕੇਵਲ ਮੋਬਾਈਲ ਦੇ ਜਰੀਏ ਹੀ ਹੋ ਸਕਦੇ ਹਨ। ਉਹ ਕੰਮ ਕਿਵੇ ਮੋਬਾਇਲ ਤੋਂ ਬਿਨਾਂ ਹੋ ਪਾਉਣਗੇ। ਇਸ ਬਾਰੇ ਵੀ ਕੋਈ ਹੱਲ ਸਰਕਾਰ ਨੂੰ ਜਾਂ ਵਿਭਾਗ ਨੂੰ ਕੱਢਣਾ ਚਾਹੀਦਾ ਹੈ।

  ਸਕੂਲ ਦੇ ਪ੍ਰਿੰਸੀਪਲ ਅਨਿਲ ਸ਼ਰਮਾ ਨੇ ਕਿਹਾ ਕਿ ਹਿਦਾਇਤਾਂ ਮੁਤਾਬਿਕ ਪੂਰੇ ਸਟਾਫ ਦੇ ਮੋਬਾਈਲ ਫੋਨ ਦਫਤਰ ਵਿੱਚ ਜਮ੍ਹਾਂ ਕਰਵਾ ਰੱਖੇ ਹਨ, ਉਥੇ ਹੀ ਜੋ ਅਧਿਆਪਕ ਅਤੇ ਵਿਦਿਆਰਥੀ ਅਜੇ ਵੀ ਸਕੂਲ ਕਲਾਸ ਅੰਦਰ ਹੀ ਫੋਨ ਇਸਤੇਮਾਲ ਕਰ ਰਹੇ ਸੀ, ਉਸ ਬਾਰੇ ਪ੍ਰਿੰਸੀਪਲ ਦਾ ਕਹਿਣਾ ਸੀ ਕਿ 99 ਫੀਸਦੀ ਸਟਾਫ ਦੇ ਫੋਨ ਓਹਨਾ ਕੋਲ ਜਮ੍ਹਾ ਹਨ, ਹੋ ਸਕਦਾ ਹੈ ਇਕ ਦੋ ਫੀਸਦੀ ਅਧਿਆਪਕਾਂ ਕੋਲ ਜਾਂ ਫਿਰ ਵਿਦਿਆਰਥੀਆਂ ਕੋਲ ਫੋਨ ਹੋਣ ਪਰ ਉਹਨਾਂ ਨੂੰ ਵੀ ਸਖਤੀ ਨਾਲ ਇਹਨਾਂ ਹਿਦਾਇਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਨਾਲ ਹੀ ਓਹਨਾ ਕਿਹਾ ਕਿ ਅੱਗੇ ਜੋ ਵੀ ਸਿੱਖਿਆ ਨੂੰ ਲੈਕੇ ਸਰਕਾਰ ਵਲੋਂ ਹਿਦਾਇਤਾਂ ਜਾਰੀ ਹੋਣਗੀਆਂ ਓਹਨਾ ਨੂੰ ਵੀ ਇਨ ਬਿਨ ਲਾਗੂ ਕਰਵਾਇਆ ਜਾਵੇਗਾ
  Published by:Sukhwinder Singh
  First published: