Home /News /punjab /

ਮਨ੍ਹਾਂ ਕਰਨ 'ਤੇ ਵੀ ਕਿਸਾਨਾਂ ਨੇ ਸਾੜੀ ਨਾੜ, ਪਿਛਲੇ 24 ਘੰਟਿਆਂ 'ਚ ਦਰਜਨਾਂ ਮਾਮਲੇ ਆਏ ਸਾਹਮਣੇ

ਮਨ੍ਹਾਂ ਕਰਨ 'ਤੇ ਵੀ ਕਿਸਾਨਾਂ ਨੇ ਸਾੜੀ ਨਾੜ, ਪਿਛਲੇ 24 ਘੰਟਿਆਂ 'ਚ ਦਰਜਨਾਂ ਮਾਮਲੇ ਆਏ ਸਾਹਮਣੇ

 ਮਨ੍ਹਾਂ ਕਰਨ 'ਤੇ ਵੀ ਕਿਸਾਨਾਂ ਨੇ ਸਾੜੀ ਨਾੜ, ਪਿਛਲੇ 24 ਘੰਟਿਆਂ 'ਚ ਦਰਜਨਾਂ ਮਾਮਲੇ ਆਏ ਸਾਹਮਣੇ (ਸੰਕੇਤਕ ਫੋਟੋ)

ਮਨ੍ਹਾਂ ਕਰਨ 'ਤੇ ਵੀ ਕਿਸਾਨਾਂ ਨੇ ਸਾੜੀ ਨਾੜ, ਪਿਛਲੇ 24 ਘੰਟਿਆਂ 'ਚ ਦਰਜਨਾਂ ਮਾਮਲੇ ਆਏ ਸਾਹਮਣੇ (ਸੰਕੇਤਕ ਫੋਟੋ)

ਭਾਵੇਂ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) 15 ਅਪ੍ਰੈਲ ਤੋਂ ਪਰਾਲੀ ਸਾੜਨ ਦੇ ਮਾਮਲਿਆਂ ਦੀ ਨਿਗਰਾਨੀ ਸ਼ੁਰੂ ਕਰ ਦੇਵੇਗਾ ਪਰ ਕਿਸਾਨਾਂ ਨੇ ਆਪਣੀ ਕਣਕ ਦੀ ਨਾੜ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ, ਪਿਛਲੇ 24 ਘੰਟਿਆਂ ਦੌਰਾਨ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ । ਕਣਕ ਦੇ ਹਰ ਸੀਜ਼ਨ ਤੋਂ ਬਾਅਦ ਪੰਜਾਬ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੇ ਤਕਰੀਬਨ 7,000 ਤੋਂ 10,000 ਮਾਮਲੇ ਸਾਹਮਣੇ ਆਉਂਦੇ ਹਨ, ਜੋ ਹੌਲੀ-ਹੌਲੀ ਅਪ੍ਰੈਲ ਦੇ ਅੰਤ ਤੋਂ ਵਧਦੇ ਹਨ ਅਤੇ ਮਈ ਦੇ ਅੱਧ ਤੱਕ ਜਾਰੀ ਰਹਿੰਦੇ ਹਨ। 2020 ਵਿੱਚ ਰਾਜ ਵਿੱਚ ਕਣਕ ਦੀ ਪਰਾਲੀ ਸਾੜਨ ਦੀਆਂ 8,500 ਘਟਨਾਵਾਂ ਸਾਹਮਣੇ ਆਈਆਂ ਸਨ।

ਹੋਰ ਪੜ੍ਹੋ ...
  • Share this:

ਪੀਪੀਸੀਬੀ ਦੀ ਅਪੀਲ ਦੇ ਬਾਵਜੂਦ, ਕਿਸਾਨਾਂ ਨੇ ਪਹਿਲਾਂ ਹੀ ਖੇਤਾਂ ਨੂੰ ਅੱਗ ਲਗਾ ਕੇ ਆਪਣੀ ਕਣਕ ਦੇ ਨਾੜ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖਬਰ ਦੇ ਮੁਤਾਬਿਕ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ ਅਸਲ ਘਟਨਾਵਾਂ 100 ਦੇ ਕਰੀਬ ਹਨ। ਅਸਲ ਅੰਕੜੇ ਉਪਲਬਧ ਨਹੀਂ ਹਨ ਕਿਉਂਕਿ 15 ਅਪ੍ਰੈਲ ਤੋਂ ਨਿਗਰਾਨੀ ਸ਼ੁਰੂ ਹੋਵੇਗੀ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ "ਕਣਕ ਦੀ ਅਗੇਤੀ ਬੀਜੀ ਗਈ ਕਿਸਮ ਪਹਿਲਾਂ ਹੀ ਮੰਡੀਆਂ ਵਿੱਚ ਵਿਕ ਚੁੱਕੀ ਹੈ ਅਤੇ ਕਿਸਾਨਾਂ ਨੇ ਕੋਈ ਵੀ ਸਮਾਂ ਬਰਬਾਦ ਨਾ ਕਰਦੇ ਹੋਏ, ਜੂਨ ਵਿੱਚ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਲਈ ਆਪਣੇ ਖੇਤਾਂ ਨੂੰ ਤਿਆਰ ਕਰਨ ਲਈ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਹੈ।"

ਹਰ ਸਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੇ ਜੁਰਮਾਨੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਵਿੱਚੋਂ ਬਹੁਤੇ ਕਿਸਾਨ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਅਜੇ ਤੱਕ ਵਾਤਾਵਰਨ ਦਾ ਮੁਆਵਜ਼ਾ ਨਹੀਂ ਦੇ ਰਹੇ। ਇੱਕ ਅਧਿਕਾਰੀ ਨੇ ਇਸ ਉੱਤੇ ਕਿਹਾ ਕਿ “ਖੇਤੀ ਯੂਨੀਅਨਾਂ ਦੀ ਹਮਾਇਤ ਨਾਲ ਗਲਤੀ ਕਰਨ ਵਾਲੇ ਕਿਸਾਨਾਂ ਨੇ ਜੁਰਮਾਨਾ ਜਮ੍ਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਬੰਧਕ ਬਣਾਉਣ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੇ ਹਨ।”

ਪੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਕਿਹਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ "ਅਸੀਂ 15 ਅਪ੍ਰੈਲ ਤੋਂ ਖੇਤਾਂ ਨੂੰ ਅੱਗ ਲੱਗਣ 'ਤੇ ਨਜ਼ਰ ਰੱਖਾਂਗੇ। ਹੁਣ ਤੱਕ, ਪੰਜਾਬ ਦੇ ਕੁਝ ਹਿੱਸਿਆਂ ਵਿੱਚ ਕੁਝ ਖੇਤਾਂ ਵਿੱਚ ਅੱਗ ਲੱਗਣ ਦੀ ਰਿਪੋਰਟ ਸ਼ਾਰਟ ਸਰਕਟ ਕਾਰਨ ਹੋ ਸਕਦੀ ਹੈ, ਜਦੋਂ ਕਿ ਕੁਝ ਕਿਸਾਨਾਂ ਨੇ ਝੋਨੇ ਦੀ ਬਿਜਾਈ ਲਈ ਆਪਣੇ ਖੇਤਾਂ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ।" ਇਸ ਦੌਰਾਨ ਪੀਐਸਪੀਸੀਐਲ ਨੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਮੁੱਖ ਇੰਜਨੀਅਰਾਂ ਅਤੇ ਫੀਲਡ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।

ਪੀਐਸਪੀਸੀਐਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ “ਖੇਤਾਂ ਉੱਤੇ ਢਿੱਲੀਆਂ ਤਾਰਾਂ ਨੂੰ ਕੱਸਿਆ ਜਾਵੇਗਾ; ਬਿਜਲੀ ਦੇ ਖੰਭਿਆਂ ਵਿਚਕਾਰ ਦੂਰੀ ਤੈਅ ਕੀਤੀ ਜਾਵੇਗੀ।” ਅਧਿਕਾਰੀ ਨੇ ਅੱਗੇ ਕਿਹਾ ਕਿ "ਇੱਕ ਸਮਰਪਿਤ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਅਚਾਨਕ ਅੱਗ ਲੱਗਣ ਦੇ ਮਾਮਲੇ ਵਿੱਚ ਕਿਸਾਨਾਂ ਦੀ ਚਿੰਤਾ ਨੂੰ ਦੂਰ ਕੀਤਾ ਜਾ ਸਕੇ।"
Published by:rupinderkaursab
First published:

Tags: Air pollution, Environment, Farmer, PSPCL

ਅਗਲੀ ਖਬਰ