Home /News /punjab /

ਸ਼ਹਿਰ ਦੇ ਵਾਰਡ ਨੰ.5 ਵਿੱਚ ਸੰਧੂ ਅਵੈਨਿਊ 'ਚ ਇੰਟਰਲਾਕ ਟਾਈਲਾਂ ਲਗਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਸ਼ਹਿਰ ਦੇ ਵਾਰਡ ਨੰ.5 ਵਿੱਚ ਸੰਧੂ ਅਵੈਨਿਊ 'ਚ ਇੰਟਰਲਾਕ ਟਾਈਲਾਂ ਲਗਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਕੈਪਸਨ -  ਸ਼ਹਿਰ ਦੇ ਵਾਰਡ ਨੰਬਰ 5 ਦੀ ਸੰਧੂ ਅਵੈਨਿਊ ਵਿੱਚ ਇੰਟਰਲਾਕ ਟਾਈਲਾਂ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦੇ ਹੋਏ ਕੇਵਲ ਸਿੰਘ ਢਿੱਲੋਂ

ਕੈਪਸਨ -  ਸ਼ਹਿਰ ਦੇ ਵਾਰਡ ਨੰਬਰ 5 ਦੀ ਸੰਧੂ ਅਵੈਨਿਊ ਵਿੱਚ ਇੰਟਰਲਾਕ ਟਾਈਲਾਂ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦੇ ਹੋਏ ਕੇਵਲ ਸਿੰਘ ਢਿੱਲੋਂ

  • Share this:
ਬਰਨਾਲਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਚੱਲ ਰਹੀ ਲੜੀ ਤਹਿਤ ਅੱਜ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਵਾਰਡ ਨੰਬਰ.5 ਦੀ ਸੰਧੂ ਅਵੈਨਿਊ ਵਿੱਚ ਇੰਟਰਲਾਕ ਟਾਈਲਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਵਿਕਾਸ ਕਾਰਜ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਕਲੋਨੀ ਵਾਸੀਆਂ ਵਲੋਂ ਲੱਡੂ ਵੰਡੇ ਗਏ।

ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਪਿਛਲੇ ਸਾਢ਼ੇ ਚਾਰ ਸਾਲਾਂ ਦੌਰਾਨ ਰਿਕਾਰਡ ਵਿਕਾਸ ਕਰਵਾਏ ਗਏ ਹਨ। ਸ਼ਹਿਰ ਦੇ ਲੰਬੇ ਸਾਲਾਂ ਤੋਂ ਵਿਕਾਸ ਕਾਰਜ ਅਟਕੇ ਪਏ ਸਨ, ਜਿਹਨਾਂ ਨੂੰ ਕਾਂਗਰਸ ਸਰਕਾਰ ਬਨਣ 'ਤੇ ਹੀ ਨੇਪਰੇ ਚਾੜ੍ਹਿਆ ਗਿਆ। ਸੰਧੂ ਅਵੈਨਿਊ ਵਿੱਚ ਵੀ ਇੰਟਰਲਾਕ ਟਾਈਲਾਂ ਲਗਾਉਣ ਮੰਗ ਸੀ, ਜਿਸਨੂੰ ਅੱਜ ਪੂਰਾ ਕੀਤਾ ਗਿਆ ਹੈ। ਇਸ ਕਲੋਨੀ ਵਿੱਚ 28 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾ ਕੇ ਇਸ ਅਵੈਨਿਊ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਕਲੋਨੀ ਵਾਸੀਆਂ ਵਲੋਂ ਕੀਤੀ ਸਟਰੀਟ ਲਾਈਟਾਂ, ਬੈਂਚ ਦੀ ਮੰਗ ਸਬੰਧੀ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਇਹਨਾਂ ਮੰਗਾਂ ਨੂੰ ਵੀ ਪੂਰਾ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਵਿਕਾਸ ਦੇ ਮੁੱਦੇ ਨੂੰ ਲ਼ੈ ਕੇ ਹੀ ਰਾਜਨੀਤੀ ਵਿੱਚ ਆਇਆ ਹਾਂ। ਜਿਸ ਤਹਿਤ ਹੀ ਬਰਨਾਲਾ ਸ਼ਹਿਰ ਦੀਆਂ ਗਲੀਆਂ, ਸੜਕਾਂ ਦਾ ਨਵੀਨੀਕਰਨ ਤੋਂ ਲ਼ੈ ਕੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਸੁਪਰ ਮਲਟੀਸਪੈਸਲਿਟੀ ਹਸਪਤਾਲ ਵਰਗੇ ਵੱਡੇ ਪ੍ਰੋਜੈਕਟ ਲਿਆਂਦੇ ਗਏ ਹਨ।

ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਅਤੇ ਐਮ.ਪੀ ਜਿਤਾਏ, ਪਰ ਇਸ ਪਾਰਟੀ ਦੇ ਨੇਤਾ ਇੱਕ ਪੈਸੇ ਭਰ ਦਾ ਵਿਕਾਸ ਬਰਨਾਲੇ ਦੇ ਲੋਕਾਂ ਲਈ ਨਹੀਂ ਕਰਵਾ ਸਕੇ। ਸਿਰਫ ਧਰਨੇ ਲਗਾ ਕੇ ਡਰਾਮੇਬਾਜ਼ੀ ਤੋਂ ਬਿਨਾਂ ਇਹਨਾਂ ਦੇ ਪੱਲੇ ਕੁੱਝ ਨਹੀਂ ਹੈ। ਜਿਸ ਕਰਕੇ ਹੁਣ ਬਰਨਾਲਾ ਦੇ ਲੋਕਾਂ ਨੇ ਦੇਖਣਾ ਹੈ ਕਿ ਉਹਨਾਂ ਨੂੰ ਵਿਕਾਸ ਆਲੇ ਲੀਡਰ ਦੀ ਲੋੜ ਹੈ ਜਾਂ ਡਰਾਮੇਬਾਜ਼ੀ ਵਾਲਿਆਂ ਦੀ। ਇਸ ਮੌਕੇ ਕਲੋਨੀ ਵਾਸੀਆਂ ਵਲੋਂ ਕੇਵਲ ਸਿੰਘ ਢਿੱਲੋਂ ਅਤੇ ਸਮੁੱਚੀ ਟੀਮ ਦਾ ਧੰਨਵਾਦ ਅਤੇ ਸਨਮਾਨ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਸਾਥ ਦੇਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਵਾਈਸ ਪ੍ਰਧਾਨ ਨਰਿੰਦਰ ਨੀਟਾ, ਸੁਖਜੀਤ ਕੌਰ ਸੁੱਖੀ, ਜਗਜੀਤ ਸਿੰਘ ਜੱਗੂ, ਅਜੇ ਕੁਮਾਰ, ਪਵਿੱਤਰ ਸਿੰਘ, ਪਰਮਜੀਤ ਸਿੰਘ ਸੰਧੂ, ਜਨਕ ਰਾਜ, ਸ਼ੰਮੀ, ਦੀਪੂ, ਬਲਦੇਵ ਸਿੰਘ, ਗੁਰਸਿਮਰਨ ਸਿੰਘ  ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲੋਨੀ ਵਾਸੀ ਹਾਜ਼ਰ ਸਨ। ਫੋਟੋ
Published by:Ashish Sharma
First published:

Tags: Barnala

ਅਗਲੀ ਖਬਰ