ਢਾਡੀ ਸਭਾ ਵੱਲੋਂ 14 ਨਵੰਬਰ ਨੂੰ ਭੁੱਖ ਹੜਤਾਲ ਕਰਨ ਦਾ ਐਲਾਨ

ਬੀਬੀ ਨੇ ਮੰਗਾਂ ਮੰਨੀਆਂ ਪਰ ਦਫ਼ਤਰ ਨੇ ਪ੍ਰਭਾਵ ਹੇਠ ਰੋਕੀਆਂ : ਬਲਦੇਵ ਸਿੰਘ ਐਮ ਏ

ਢਾਡੀ ਸਭਾ ਵੱਲੋਂ 14 ਨਵੰਬਰ ਨੂੰ ਭੁੱਖ ਹੜਤਾਲ ਕਰਨ ਦਾ ਐਲਾਨ

ਢਾਡੀ ਸਭਾ ਵੱਲੋਂ 14 ਨਵੰਬਰ ਨੂੰ ਭੁੱਖ ਹੜਤਾਲ ਕਰਨ ਦਾ ਐਲਾਨ

  • Share this:
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਢਾਡੀ ਜਥਿਆਂ ਦਰਮਿਆਨ ਵਧਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਫ਼ਤਰ ਦੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਖ਼ਤਮ ਨਾ ਹੋਣ ਪਿੱਛੋਂ ਢਾਡੀ ਸਭਾ ਨੇ ਰੋਸ ਮੁਜ਼ਾਹਰਾ ਕਰਦਿਆਂ 29 ਨੂੰ ਖੂਨ ਦਾ ਪਿਆਲਾ ਦਫ਼ਤਰ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤਾ ਸੀ। 2 ਨਵੰਬਰ ਨੂੰ ਢਾਡੀ ਸਭਾ ਦੇ ਪ੍ਰਧਾਨ ਨੂੰ ਬੁਲਾ ਕੇ ਬੀਬੀ ਜੀ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ। ਇਸ ਤੋਂ ਅਗਲੇ ਦਿਨ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੇ ਢਾਡੀ ਜਥਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਬੋਲਣ 'ਤੇ ਪਾਬੰਦੀ ਲਗਾ ਦਿੱਤੀ, ਜਿਸ ਦਾ ਬੀਬੀ ਜੀ ਨੇ ਜਥੇਦਾਰ ਜੀ ਨਾਲ ਗੱਲਬਾਤ ਕਰਨ ਪਿੱਛੋਂ ਢਾਡੀ ਸਭਾ ਦੇ ਪ੍ਰਧਾਨ ਨੂੰ ਰੋਕ ਹਟਾ ਲੈਣ ਦੀ ਜਾਣਕਾਰੀ ਦਿੱਤੀ।

ਬਲਦੇਵ ਸਿੰਘ ਨੇ ਕਿਹਾ ਕਿ ਦਫ਼ਤਰ ਦੇ ਚੱਕਰ ਮਾਰਨ ਤੋਂ ਪਿਛੋਂ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ। ਅਮਰੀਕ ਸਿੰਘ ਪੀ ਏ ਦੇ ਧਿਆਨ ਵਿੱਚ ਲਿਆਉਣ ਤੇ ਵੀ ਮਸਲਾ ਹੱਲ ਨਹੀਂ ਹੋ ਰਿਹਾ। ਢਾਡੀ ਸਭਾ ਮਹਿਸੂਸ ਕਰਦੀ ਹੈ ਕਿ ਦਫ਼ਤਰ ਕੇਵਲ ਲਾਰੇ ਹੀ ਲਗਾ ਰਿਹਾ ਹੈ। ਢਾਡੀ ਸਭਾ ਦੀ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਮਿਤੀ 14 ਨਵੰਬਰ ਦਿਨ ਐਤਵਾਰ ਤੋਂ 15 ਨਵੰਬਰ ਸੋਮਵਾਰ ਸ਼ਾਮ 4 ਵਜੇ ਤੱਕ ਇਕ ਦਿਨ ਦੀ ਭੁੱਖ ਹੜਤਾਲ ਕੀਤੀ ਜਾਵੇਗੀ। ਇਕ ਦਿਨ ਯਾਤਰੂਆਂ ਦੇ ਜੋੜੇ ਸਾਫ਼ ਕਰ ਕੇ ਹੋਈ ਆਮਦਨ ਦਫ਼ਤਰ ਧਰਮ ਪ੍ਰਚਾਰ ਕਮੇਟੀ ਨੂੰ ਦਿੱਤੀ ਜਾਵੇਗੀ। ਸਾਰੇ ਜਥੇ 15 ਨਵੰਬਰ ਨੂੰ ਕਾਲੇ ਚੋਲੇ ਪਾ ਕੇ ਭੁੱਖ ਹੜਤਾਲ ਕਰਨਗੇ। ਢਾਡੀ ਸਭਾ ਨੇ ਦੋ ਦਿਨਾਂ ਦਾ ਸਮਾਂ ਦਿੱਤਾ ਹੈ ਜੇਕਰ ਮੰਗੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਐਮ ਏ ਨੇ ਕਿਹਾ ਕਿ ਸਾਡਾ ਪ੍ਰਦਰਸ਼ਨ ਪੁਰ ਅਮਨ ਹੋਵੇਗਾ। ਸ੍ਰੋਮਣੀ ਕਮੇਟੀ ਦੇ ਕਿਸੇ ਕੰਮ ਵਿੱਚ ਦਖ਼ਲ ਨਹੀਂ ਦਿਆਗੇ। ਸਾਡੀ ਬੇਨਤੀ ਹੈ ਕਿ ਸਾਨੂੰ ਭਾਈ ਗੁਰਦਾਸ ਹਾਲ ਵਿਖੇ ਪਰਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ।
Published by:Ashish Sharma
First published: