ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ ਤਿੰਨਕੋਨੀ ਐਕਸ਼ਨ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਨੂੰ ਖੇਤੀ ਮੋਟਰਾਂ ਵਾਲੀ ਬਿਜਲੀ ਰਾਜ ਸਮੇਂ ਦਿੱਤੀ ਜਾ ਰਹੀ ਸੀ। ਦਿਨ ਸਮੇਂ ਇੰਡਸਟਰੀ ਨੂੰ ਦਿੱਤੀ ਜਾ ਰਹੀ ਸੀ। ਇਸ ਖੇਤਰ ਵਿੱਚ ਵੱਡੇ ਪੱਧਰ ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਰਾਤ ਨੂੰ ਸਬਜ਼ੀਆਂ ਨੂੰ ਪਾਣੀ ਦੇਣਾ ਔਖਾ ਹੈ। ਹਨੇਰੇ ਵਿਚ ਪਾਣੀ ਵੱਧ ਘੱਟ ਲੱਗ ਜਾਂਦਾ ਹੈ। ਜਿਸ ਨਾਲ ਸਬਜ਼ੀਆਂ ਅਤੇ ਫਸਲ ਦਾ ਨੁਕਸਾਨ ਹੁੰਦਾ ਹੈ ਦੂਜੇ ਕਣਕ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ, ਕਿਉਂਕਿ ਹੁਣ ਤਾਪਮਾਨ ਵਧ ਗਿਆ ਹੈ।
ਇਸ ਸਮੇਂ ਬਿਜਲੀ ਵਿਭਾਗ ਵੱਲੋਂ ਜੇ ਈ ਕੁਲਦੀਪ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਇੱਕ ਦਿਨ ਰਾਤ ਨੂੰ ਨਾਗਾ ਪਾ ਕੇ ਤੀਸਰੇ ਦਿਨ ਦਿਨੇ ਦੱਸ ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਜਰਨਲ ਸਕੱਤਰ ਬਲਾਕ ਮੱਖਣਾ ਭੈਣੀਬਾਘਾ ਬਲਾਕ ਸੀਨੀਅਰ ਮੀਤ ਪ੍ਰਧਾਨ ਹਰਦੇਵ ਰਾਠੀ ਅਤੇ ਝੁਨੀਰ ਬਲਾਕ ਦੇ ਪ੍ਰਧਾਨ ਮਨਜੀਤ ਸਿੰਘ ਔਲਖ ਜ਼ਿਲ੍ਹਾ ਆਗੂ ਐਡਵੋਕੇਟ ਬਲਬੀਰ ਕੌਰ ਛਿੰਦਰਪਾਲ ਕੌਰ ਮਾਨਸਾ ਵਰਿਆਮ ਸਿੰਘ ਖਿਆਲਾ ਪੱਪੀ ਸਿੰਘ ਮਲਕਪੁਰ ਜਗਜੀਤ ਧਲੇਵਾਂ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਅਤੇ ਸੁਖਵੀਰ ਖਾਰਾ ਨੇ ਇਨਕਲਾਬੀ ਗੀਤ ਗਾਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Farmers Protest, Mansa