ਪੰਜਾਬੀ ਯੂਨੀਵਰਸਿਟੀ ਵਿਚ ਸਫਾਈ ਕਰਮਚਾਰੀਆਂ ਨੇ ਥਾਂ-ਥਾਂ ਲਾਏ ਕੂੜ੍ਹੇ ਦੇ ਢੇਰ

News18 Punjabi | News18 Punjab
Updated: February 22, 2021, 6:43 PM IST
share image
ਪੰਜਾਬੀ ਯੂਨੀਵਰਸਿਟੀ ਵਿਚ ਸਫਾਈ ਕਰਮਚਾਰੀਆਂ ਨੇ ਥਾਂ-ਥਾਂ ਲਾਏ ਕੂੜ੍ਹੇ ਦੇ ਢੇਰ
ਪੰਜਾਬੀ ਯੂਨੀਵਰਸਿਟੀ ਵਿਚ ਸਫਾਈ ਕਰਮਚਾਰੀਆਂ ਨੇ ਥਾਂ-ਥਾਂ ਲਾਏ ਕੂੜ੍ਹੇ ਦੇ ਢੇਰ

  • Share this:
  • Facebook share img
  • Twitter share img
  • Linkedin share img
ਮਨੋਜ ਸ਼ਰਮਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੇਲੀਵੇਜ਼ ਕਰਮਚਾਰੀ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੈਕਸ਼ਨ ਵਿੱਚ ਚਾਰ-ਚਾਰ ਬ੍ਰੇਕਾਂ ਪਾਉਣ ਵਿਰੁੱਧ ਪਿਛਲੇ ਦਿਨਾਂ ਤੋਂ ਚੱਲ ਰਹੇ ਧਰਨੇ ਵਿੱਚ ਯੂਨੀਵਰਸਿਟੀ ਦੇ ਬਾਹਰਲੇ ਸੈਂਟਰਾਂ ਦੇ ਕਰਮਚਾਰੀਆਂ ਵੱਲੋਂ ਹਿੱਸਾ ਲੈ ਕੇ ਸੰਘਰਸ਼ ਕੀਤਾ ਗਿਆ।

ਇਸ ਮਗਰੋਂ ਸਫਾਈ ਕਰਮਚਾਰੀਆਂ ਨੇ ਪੂਰੀ ਯੂਨੀਵਰਸਿਟੀ ਵਿਚ ਕੂੜਾ ਫੈਲਾ ਦਿੱਤਾ ਅਤੇ ਮੇਨ ਗੇਟ ਉਤੇ ਵੀ ਕੂੜਾ ਸੁੱਟ ਦਿੱਤਾ ਗਿਆ ਜਿਸ ਨਾਲ ਵਿਦਿਆਰਥੀਆਂ ਤੇ ਮੁਲਾਜਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਲਾਜਮ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਨੂੰ ਪੱਕਾ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਤੋਂ ਮੁਲਾਜਮ ਇਥੇ ਆਕੇ ਪ੍ਰੋਟੈਸਟ ਵਿਚ ਹਿੱਸਾ ਲੈਣਗੇ।
ਇਸ ਮੌਕੇ ਜਗਤਾਰ ਸਿੰਘ, ਜਸਵੀਰ ਸਿੰਘ, ਸੰਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਦੱਸਿਆ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਰਾਮਪੁਰਾ ਫੂਲ, ਟੀ.ਪੀ.ਡੀ ਮਾਲਵਾ ਕਾਲਜ ਰਾਮਪੁਰਾ ਫੂਲ, ਰਿਜਨਲ ਸੈਂਟਰ ਬਠਿੰਡਾ, ਜੋਗੀਪੀਰ ਕੈਂਪਸ ਰੱਲਾ, ਬਾਬਾ ਧਿਆਨ ਦਾਸ ਨੇੱਬਰਹੁੱਡ ਕੈਂਪਸ ਝੁਨੀਰ, ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ, ਯਾਦਵਿੰਦਰਾ ਕਾਲਜ ਤਲਵੰਡੀ ਸਾਬੋ, ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ, ਪੰਜਾਬੀ ਯੂਨੀਵਰਸਿਟੀ ਕਾਲਜ ਢਿਲਵਾਂ ਅਤੇ ਪੰਜਾਬੀ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਸਕਿਉਰਿਟੀ ਗਾਰਡਾਂ, ਸੇਵਾਦਾਰਾਂ ਅਤੇ ਸਫ਼ਾਈ ਸੇਵਕਾਂ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਸਾਂਝਾ ਫਰੰਟ ਬਣਾ ਕੇ  ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਗਿਆ।
Published by: Gurwinder Singh
First published: February 22, 2021, 6:43 PM IST
ਹੋਰ ਪੜ੍ਹੋ
ਅਗਲੀ ਖ਼ਬਰ