Home /News /punjab /

ਬਠਿੰਡਾ ਵਿੱਚ "ਧਰਨੇ ਹੀ ਧਰਨੇ"..! ਸੜਕਾਂ ਜਾਮ, ਲੋਕ ਪ੍ਰੇਸ਼ਾਨ 

ਬਠਿੰਡਾ ਵਿੱਚ "ਧਰਨੇ ਹੀ ਧਰਨੇ"..! ਸੜਕਾਂ ਜਾਮ, ਲੋਕ ਪ੍ਰੇਸ਼ਾਨ 

ਬਠਿੰਡਾ ਵਿੱਚ "ਧਰਨੇ ਹੀ ਧਰਨੇ"..! ਸੜਕਾਂ ਜਾਮ, ਲੋਕ ਪ੍ਰੇਸ਼ਾਨ 

ਬਠਿੰਡਾ ਵਿੱਚ "ਧਰਨੇ ਹੀ ਧਰਨੇ"..! ਸੜਕਾਂ ਜਾਮ, ਲੋਕ ਪ੍ਰੇਸ਼ਾਨ 

ਬੱਸ ਸਟੈਂਡ ਤੋਂ ਆਈ ਟੀ ਆਈ ਚੌਕ ਅਤੇ ਫੌਜੀ ਚੌਕ ਤਕ ਲੰਬਾ ਜਾਮ

  • Share this:

ਬਠਿੰਡਾ : ਨਗਰ ਨਿਗਮ ਬਠਿੰਡਾ ਆਉਣ ਵਾਲੇ ਲੋਕ ਬਠਿੰਡਾ ਆਉਣ ਲਈ ਸਮੇਂ ਤੋਂ ਪਹਿਲਾਂ ਪਹੁੰਚਣ ਤਾਂ ਜੋ ਲੰਬੇ ਲੱਗਦੇ ਜਾਮ ਵਿਚ ਉਹ ਟਾਈਮ ਨਾਲ ਅੱਗੇ ਪਹੁੰਚ ਸਕਣ, ਕਿਉਂਕਿ ਬਠਿੰਡਾ ਦੀਆਂ ਸੜਕਾਂ ਹਰ ਪਾਸੇ ਜਾਮ ਰਹਿੰਦੀਆਂ ਹਨ। ਪੱਤਰਕਾਰ ਵੱਲੋਂ ਕੀਤੇ ਗਏ ਸ਼ਹਿਰ ਦੇ ਦੌਰੇ ਦੌਰਾਨ ਅੱਜ ਦੇਖਣ ਨੂੰ ਮਿਲਿਆ ਕਿ ਬਠਿੰਡਾ ਸ਼ਹਿਰ ਦੀਆਂ ਸੜਕਾਂ ਤੇ "ਧਰਨੇ ਹੀ ਧਰਨੇ" ਨਜ਼ਰ ਆ ਰਹੇ ਹਨ । ਸ਼ਹਿਰ ਦੇ ਮੁੱਖ ਬੱਸ ਸਟੈਂਡ,ਅਦਾਲਤੀ ਕੰਪਲੈਕਸ  ਅਤੇ ਮਿੰਨੀ ਸਕੱਤਰੇਤ ਜਿੱਥੇ ਲੋਕਾਂ ਨੇ ਆਪਣੇ ਕੰਮਾਂ ਕਾਰਾਂ ਲਈ ਆਉਣਾ ਹੈ ਹਰ ਪਾਸੇ ਸੜਕਾਂ ਜਾਮ ਹੋਣ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਅਨੁਸਾਰ ਮਿੰਨੀ ਸਕੱਤਰੇਤ ਦੇ ਮੁੱਖ ਗੇਟ ਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪਿਛਲੇ ਪੰਜ ਦਿਨਾਂ ਤੋਂ ਧਰਨਾ ਦਿੱਤਾ ਗਿਆ ਹੈ, ਨਾਲ ਹੀ ਡਾ ਅੰਬੇਦਕਰ ਜੀ ਦੇ ਬੁੱਤ ਵਾਲੇ ਪਾਰਕ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹੋਏ ਪਰਚੇ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ ,ਐੱਸਐੱਸਡੀ ਸਕੂਲ ਦੇ ਪ੍ਰੋਫ਼ੈਸਰਾਂ ਵੱਲੋਂ ਪੰਜਾਬ ਸਰਕਾਰ ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਭੁੱਖ ਹਡ਼ਤਾਲ ਕੀਤੀ ਗਈ, ਰਾਜਿੰਦਰਾ ਕਾਲਜ ਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਕਾਲਜ ਮੈਨੇਜਮੈਂਟ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋਣ ਲਈ ਬਾਹਰੋਂ ਵੱਡੀ ਗਿਣਤੀ ਵਿੱਚ ਲੋਕ ਆਏ ਜਿਸ ਕਰਕੇ ਸ਼ਹਿਰ ਦੀਆਂ ਸੜਕਾਂ ਪੂਰੀ ਤਰ੍ਹਾਂ ਜਾਮ ਹੋ ਗਈਆਂ। ਬੱਸ ਸਟੈਂਡ ਤੋਂ ਆਈ ਟੀ ਆਈ ਚੌਕ ਅਤੇ ਫੌਜੀ ਚੌਕ ਤਕ ਹਰ ਪਾਸੇ ਘੰਟਿਆਂ ਬੱਧੀ ਜਾਮ ਲੱਗਿਆ ਰਿਹਾ। ਟ੍ਰੈਫਿਕ ਸਿਸਟਮ ਕਿਤੇ ਵੀ ਨਜ਼ਰ ਨਾ ਆਇਆ, ਜਿਸ ਕਰਕੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੈਰਾਨਗੀ ਇਹ ਵੀ ਸਾਹਮਣੇ ਆਈ ਕਿ ਇਕ ਐਂਬੂਲੈਂਸ ਨੂੰ ਵੀ ਲੰਬੇ ਲੱਗੇ ਜਾਮ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਕੇ ਅੱਗੇ ਲੰਘਾਇਆ ਗਿਆ ।

ਬਠਿੰਡਾ ਵਿਕਾਸ ਮੰਚ ਦੇ ਆਗੂ ਰਾਕੇਸ਼ ਨਰੂਲਾ, ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਕਿ ਬੱਸ ਸਟੈਂਡ ,ਮਿੰਨੀ ਸਕੱਤਰੇਤ ਤੇ ਅਦਾਲਤ ਕੰਪਲੈਕਸ ਨੇੜੇ ਨੇੜੇ ਹੋਣ ਕਰਕੇ ਇਨ੍ਹਾਂ ਜਗ੍ਹਾਵਾਂ ਦੇ ਨਜ਼ਦੀਕ ਧਰਨੇ ਲਾਉਣ ਤੋਂ ਰੋਕ ਲਾਈ ਜਾਵੇ ਤਾਂ ਜੋ ਸ਼ਹਿਰ ਵਿੱਚ ਆਉਣ ਅਤੇ ਅੱਗੇ ਜਾਣ ਵਾਲੇ ਵਿਅਕਤੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਬੱਸ ਸਟੈਂਡ  ਦੇ ਅੱਗੇ ਜਾਮ ਲੱਗਣ ਕਰਕੇ ਹੀ ਬਠਿੰਡਾ ਦੀਆਂ ਸੜਕਾਂ ਜਾਮ ਹੋ ਜਾਂਦੀਆਂ ਹਨ ।

ਅੱਜ ਸ਼ਹਿਰ ਬਠਿੰਡਾ ਦੇ ਦੇਖੇ ਹਾਲਾਤ ਨਾਲ ਪੰਜਾਬ ਵਿੱਚ ਵਿਗੜ ਰਹੀ ਸਥਿਤੀ ਦਾ ਅੰਦਾਜ਼ਾ ਮਹਿਜ਼ ਲਾਇਆ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਸ਼ਹਿਰ ਵਾਸੀਆਂ ਨੂੰ ਸੁਖਾਲਾ ਮਾਹੌਲ ਅਤੇ  ਜਾਮ ਰਹਿਤ ਸਫ਼ਰ ਕਦੋਂ ਮੁਹੱਈਆ ਹੁੰਦਾ ਹੈ? ਡੀ ਐੱਸ ਪੀ ਸਿਟੀ ਆਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਧਰਨਿਆਂ ਕਰਕੇ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਟ੍ਰੈਫਿਕ ਸਿਸਟਮ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਮੁਲਾਜ਼ਮ ਤਨਦੇਹੀ ਨਾਲ ਕੰਮ ਕਰਦੇ ਹਨ ।

Published by:Ashish Sharma
First published:

Tags: Bathinda