ਧੀ‍ ਪੰਜਾਬਣ ਮੰਚ ਵੱਲੋਂ ਅੱਜ ਨਵਾਂਸ਼ਹਿਰ ਵਿਖੇ ਪੰਜਾਬਣ ਮੁਟਿਆਰਾਂ ਦੇ ਹੁਨਰ ਮੁਕਾਬਲੇ ਕਰਵਾਏ

News18 Punjabi | News18 Punjab
Updated: November 22, 2020, 6:34 PM IST
share image
ਧੀ‍ ਪੰਜਾਬਣ ਮੰਚ ਵੱਲੋਂ ਅੱਜ ਨਵਾਂਸ਼ਹਿਰ ਵਿਖੇ ਪੰਜਾਬਣ ਮੁਟਿਆਰਾਂ ਦੇ ਹੁਨਰ ਮੁਕਾਬਲੇ ਕਰਵਾਏ
ਧੀ‍ ਪੰਜਾਬਣ ਮੰਚ ਵੱਲੋਂ ਅੱਜ ਨਵਾਂਸ਼ਹਿਰ ਵਿਖੇ ਪੰਜਾਬਣ ਮੁਟਿਆਰਾਂ ਦੇ ਹੁਨਰ ਮੁਕਾਬਲੇ ਕਰਵਾਏ

  • Share this:
  • Facebook share img
  • Twitter share img
  • Linkedin share img
Shailesh Kumar

ਨਵਾਂਸ਼ਹਿਰ: ਧੀ‍ ਪੰਜਾਬਣ ਮੰਚ ਵੱਲੋਂ ਅੱਜ ਨਵਾਂਸ਼ਹਿਰ ਵਿਖੇ ਪੰਜਾਬਣ ਮੁਟਿਆਰਾਂ ਦੇ ਹੁਨਰ ਮੁਕਾਬਲੇ ਕਰਵਾਏ ਗਏ। ਛਿੰਦੂਸ ਢਾਬਾ ਨਵਾਂਸ਼ਹਿਰ ਵਿਖੇ ਪੰਜਾਬਣ ਮੁਟਿਆਰਾਂ ਦੇ ਕਰਵਾਏ ਗਏ ਹੁਨਰ ਮੁਕਾਬਲੇ ਵਿਚ ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮਿ੍ਤਸਰ ਸਾਹਿਬ, ਲੁਧਿਆਣਾ, ਜਲੰਧਰ ਜ਼ਿਲਿ੍ਆਂ ਤੋਂ ਪਹੁੰਚੀਆਂ ਮੁਟਿਆਰਾਂ ਨੇ ਲੋਕ ਨਾਚ, ਲੋਕ ਬੋਲੀਆਂ ਅਤੇ ਵਿਰਸੇ ਬਾਰੇ ਖੁਬਸੂਰਤ ਪੇਸ਼ਕਾਰੀ ਰਾਹੀਂ ਸਮਾਗਮ ਦਾ ਰੰਗ ਬੰਨ੍ਹਿਆਂ।

ਮੰਚ ਦੇ ਪ੍ਰਧਾਨ ਬਲਜੀਤ ਸ਼ਰਮਾ ਅਤੇ ਡਾਇਰੈਕਟਰ ਹਰਜੀਤ ਸਿੰਘ ਢੀਂਗਰਾ ਨੇ ਦੱਸਿਆ ਕਿ ਅਮਰੀਕ ਸਿੰਘ ਲਾਇਲ ਵੱਲੋਂ ਕੀਤੇ ਉਦਘਾਟਨ ਨਾਲ ਸ਼ੁਰੂ ਹੋਏ ਸਮਾਗਮ ਵਿਚ ਨਾਮਵਰ ਮਾਡਲ ਅਤੇ ਅਦਾਕਾਰਾ ਜੋਤੀ ਅਰੋੜਾ ਨੇ ਮੁੱਖ ਮਹਿਮਾਨ ਵੱਜੋਂ ਬੋਲਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੀਆਂ ਸਖਸ਼ੀਅਤਾਂ ਦੇ ਉਦਮ ਦੀ ਸ਼ਲਾਘਾ ਕੀਤੀ।
ਕੁਲਵਿੰਦਰ ਕੌਰ ਢੀਂਗਰਾ, ਰਵਿੰਦਰ ਮੋਹਨ ਸ਼ਰਮਾ ਅਤੇ ਸਵਾਮੀ ਰਵਿੰਦਰ ਗੁਪਤਾ ਨੇ ਮੁਕਾਬਲੇ ਵਿਚ ਸ਼ਾਮਲ ਪੰਜਾਬਣ ਮੁਟਿਆਰਾਂ ਦੇ ਹੁਨਰ ਦੀ ਪ੍ਰਸ਼ੰਸਾ ਕੀਤੀ। ਬਲਜੀਤ ਸ਼ਰਮਾ ਨੇ ਦੱਸਿਆ ਕਿ ਧੀ ਪੰਜਾਬਣ ਦਾ ਸੈਮੀਫਾਈਨਲ 5 ਦਸੰਬਰ ਨੂੰ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਹੋਏ ਇਸ ਦਿਲਚਸਪ ਮੁਕਾਬਲੇ ਵਿਚ ਖੁਸ਼ੀ, ਜਸ਼ਨਦੀਪ, ਪਰਮਿੰਦਰ, ਜਸਮਿੰਦਰ ਪ੍ਰਰੀਤ, ਡੌਲੀ ਧੀਮਾਨ, ਤੰਮਨਾ, ਕਸ਼ੀਸ਼ ਅਰੋੜਾ, ਮਾਨਯਾ ਗੁਲੇਰੀਆ, ਸਮਰਿਤੀ ਸ਼ੈਲੀ, ਸੁਮਨ ਸੂਦ, ਡਾ. ਰਿਚਾ ਸੂਰੀ, ਰਮਨਦੀਪ ਕੌਰ, ਹਰਪ੍ਰਰੀਤ ਕੌਰ, ਭੀਮਾਕਸ਼ੀ, ਪੂਨਮ ਮਹਿਤਾ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਧੀ ਪੰਜਾਬਣ ਵਿਚ ਤਿੰਨ ਰਾਉਂਡ ਕਰਵਾਏ ਗਏ। ਜਿਸ ਵਿਚ ਰੈਪ, ਟੈਲੇਂਟ ਅਤੇ ਸਵਾਲ ਜਵਾਬ ਰਾਉਂਡ ਕਰਵਾਏ ਗਏ ਸਨ। ਇਸ ਮੌਕੇ ਸੁਖਜਿੰਦਰ ਸਿੰਘ, ਅਮਰੀਕ ਸਿੰਘ, ਹਰਮਨ ਅਸ਼ੀਸ਼ ਅਰੋੜਾ, ਅਸ਼ੀਸ਼ ਅਰੋੜਾ ਸਮੇਤ ਹੋਰ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
Published by: Gurwinder Singh
First published: November 22, 2020, 6:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading