ਕੱਲ ਬਣੇਗਾ ਨਵਾਂ 'ਅਕਾਲੀ ਦਲ'! 

News18 Punjabi | News18 Punjab
Updated: May 2, 2021, 7:37 PM IST
share image
ਕੱਲ ਬਣੇਗਾ ਨਵਾਂ 'ਅਕਾਲੀ ਦਲ'! 
ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ (file photo)

  • Share this:
  • Facebook share img
  • Twitter share img
  • Linkedin share img
ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ੍ਰ. ਸੁਖਦੇਵ ਸਿੰਘ ਢੀਂਡਸਾ, ਵਲੋਂ ਆਪੋ-ਆਪਣੇ ਰਾਜਨੀਤਕ ਦਲਾਂ ਨੂੰ ਭੰਗ ਕਰਨ ਮਗਰੋਂ, ਹੁਣ ਭਲਕੇ 3 ਮਈ ਦਿਨ ਸੋਮਵਾਰ ਨੂੰ ਇੱਕ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵੇਂ ਨੇਤਾ ਸੋਮਵਾਰ ਨੂੰ ਇਕ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੋਹਾਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ‌ਬਾਦਲਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਇਹ ਇੱਕ ਸਲਾਹੁਣਯੋਗ ਕਦਮ ਹੈ ਜੋ ਦਹਾਕਿਆਂ ਤੋਂ ਰਾਜ ਕਰ ਰਹੀਆਂ ਹਨ ਅਤੇ ਇਹ ਪੰਜਾਬ ਨੂੰ ਤਬਾਹ ਕਰ ਰਹੇ ਹਨ।

ਪੀਰ ਮੁਹੰਮਦ ਮੁਤਾਬਕ ਦੋਵੇਂ ਸੀਨੀਅਰ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਸਿਧਾਂਤਕ ਤੌਰ 'ਤੇ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਲਈ ਸਹਿਮਤ ਹੋ ਗਏ ਹਨ ਅਤੇ ਪੰਜਾਬ ਦੇ ਲੋਕਾਂ ਵਿਚ ਵੀ ਇਸ ਗੱਲ ਦਾ ਭਾਰੀ ਉਤਸ਼ਾਹ ਹੈ। ਲੋਕ ਹੁਣ ਬਾਦਲਾਂ ਅਤੇ ਕਾਂਗਰਸ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਅਤੇ ਇਹ ਫ਼ੈਸਲਾ ਸੂਬੇ ਦੇ ਹਿੱਤ ਵਿੱਚ ਹੋਵੇਗਾ। ਇਸ ਦਲ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ), ਆਮ ਆਦਮੀ ਪਾਰਟੀ (ਆਪ) ’ਅਤੇ ਹੋਰ ਹਮਖ਼ਿਆਲ ਸੋਚ ਰੱਖਣ ਵਾਲੀਆਂ ਪਾਰਟੀਆਂ ਦੇ ਸਾਰੇ ਆਗੂ ਸਾਂਝੇ ਪਲੇਟਫਾਰਮ ਤੇ ਆਉਣਗੇ ਅਤੇ ਇੱਕ ਨਵਾਂ ਸਿਆਸੀ ਫਰੰਟ ਤਿਆਰ ਕਰਨਗੇ ਜੋ ਦੇ ਲੋਕਾਂ ਦੀ ਸੇਵਾ ਕਰੇਗਾ, ਪੰਜਾਬ ਦੀ ਬਿਹਤਰੀ ਲਈ ਹੁਣ ਕੁੱਝ ਕਰਨ ਦਾ ਇਹ ਢੁਕਵਾਂ ਸਮਾਂ ਹੈ। ਇਸ ਲਈ ਦੋਹੇਂ ਨੇਤਾ ਰਵਾਇਤੀ ਰਾਜਨੀਤਿਕ ਪਾਰਟੀਆਂ ਵਿਰੁੱਧ ਲੜਨ ਲਈ ਸਾਰੀਆਂ ਇੱਕ ਸਮਾਨ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ਲਈ ਬਹੁਤ ਗੰਭੀਰ ਹਨ।

ਪੀਰ ਮੁਹੰਮਦ ਮੁਤਾਬਕ ਇਸ ਨਵੀਂ ਰਾਜਨੀਤਿਕ ਪਾਰਟੀ ਵਿਚ ਸ੍ਰ. ਨਵਜੋਤ ਸਿੰਘ ਸਿੱਧੂ, ਸ੍ਰ. ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ, ਪ੍ਰਗਟ ਸਿੰਘ ਅਤੇ ਧਰਮਵੀਰ ਗਾਂਧੀ ਵਰਗੇ ਕੁੱਝ ਹੋਰ ਸੀਨੀਅਰ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਹਨਾਂ ਦੋਹਾਂ ਅਕਾਲੀ ਨੇਤਾਵਾਂ ਵਲੋਂ ਕਾਂਗਰਸ ਵਿਚ ਤਾਜ਼ਾ ਘਟਨਾਕ੍ਰਮ ਬਾਰੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਸ਼ਬਦੀ ਜੰਗ ਚਲ ਰਹੀ ਹੈ। ਹਾਈ ਕੋਰਟ ਵੱਲੋਂ ਬਹਿਬਲ ਅਤੇ ਕੋਟਕਪੂਰਾ ਗੋਲੀਬਾਰੀ ਅਤੇ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਰੱਦ ਕਰਨ ਤੋਂ ਬਾਅਦ, ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨੂੰ ਇਨਸਾਫ਼ ਨਾ ਮਿਲਣ ਕਾਰਨ ਮੁੱਖ ਮੰਤਰੀ‘ ਕੈਪਟਨ ਅਮਰਿੰਦਰ ਸਿੰਘ 'ਤੇ ਕੲੀ ਵਾਰ ਸ਼ਬਦਾਂ ਦੇ ਵਾਰ ਕਰ ਰਹੇ ਹਨ ਅਤੇ ਜੇ ਇਹ ਨਵਾਂ ਸਿਆਸੀ ਫਰੰਟ ਇਹਨਾਂ ਦਿੱਗਜ਼ ਟਕਸਾਲੀ ਨੇਤਾਵਾਂ ਦੀ ਅਗਵਾਈ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਇਹ ਫ਼ਰਵਰੀ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਰਾਜਨੀਤਿਕ ਸਮੀਕਰਣਾਂ ਨੂੰ ਬਦਲ ਸਕਦੇ ਹਨ।
Published by: Ashish Sharma
First published: May 2, 2021, 7:37 PM IST
ਹੋਰ ਪੜ੍ਹੋ
ਅਗਲੀ ਖ਼ਬਰ